Sarkari naukri: PSSSB ਵੈਟਰਨਰੀ ਇੰਸਪੈਕਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਉਮੀਦਵਾਰ ਆਸਾਨੀ ਨਾਲ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ।
Trending Photos
PSSSB Recruitment 2022-23: ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦੱਸ ਦੇਈਏ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ PSSSB ਵੈਟਰਨਰੀ ਇੰਸਪੈਕਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਖਾਲੀ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਇਸ (PSSSB Recruitment) ਲਈ ਹੁਣ ਇੱਛੁਕ ਅਤੇ ਕਾਬਿਲ ਉਮੀਦਵਾਰ ਯੋਗਤਾ ਅਨੁਸਾਰ ਇਸ ਅਸਾਮੀ ਲਈ ਅਪਲਾਈ ਕਰ ਸਕਦੇ ਹਨ।
ਦੱਸ ਦੇਈਏ ਕਿ ਹੁਣ PSSSB ਨੇ ਵੈਟਰਨਰੀ ਇੰਸਪੈਕਟਰ ਦੇ ਅਹੁਦੇ ਲਈ ਖਾਲੀ ਅਸਾਮੀਆਂ ਦੀ ਗਿਣਤੀ 60 ਤੋਂ ਵਧਾ ਕੇ ਹੁਣ 254 ਕਰ ਦਿੱਤੀ ਹੈ। ਇਸ ਵਿੱਚ ਔਰਤਾਂ ਲਈ ਰਾਖਵੀਆਂ 84 ਅਸਾਮੀਆਂ ਵੀ (PSSSB Recruitment 2022-23)ਸ਼ਾਮਲ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਹਵਾਈ ਅੱਡੇ 'ਤੇ ਹੋਇਆ ਭਾਰੀ ਹੰਗਾਮਾ: 2 ਦਿਨ ਤੋਂ ਫਲਾਈਟ ਦਾ ਇੰਤਜ਼ਾਰ ਕਰ ਰਹੇ ਯਾਤਰੀ !
ਕੁੱਲ ਅਹੁਦੇ
ਅਹੁਦਿਆਂ ਦੀ ਗਿਣਤੀ- 254 ਅਸਾਮੀਆਂ
ਅਪਲਾਈ ਕਰਨ ਦੀ ਆਖ਼ਿਰੀ ਤਾਰੀਕ
ਇੱਛੁਕ ਉਮੀਦਵਾਰ ਹੁਣ 20 ਜਨਵਰੀ 2023 ਤੱਕ ਅਪਲਾਈ ਕਰ ਸਕਦੇ ਹਨ।
ਵਿਦਿਅਕ ਯੋਗਤਾ
ਇਸ ਪ੍ਰੀਖਿਆ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਬੋਰਡ ਤੋਂ ਭੌਤਿਕ ਵਿਗਿਆਨ, ਰਸਾਇਣ ਅਤੇ ਜੀਵ ਵਿਗਿਆਨ/ਗਣਿਤ ਦੇ ਵਿਸ਼ਿਆਂ ਨਾਲ 10+2 ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਬੋਰਡ 2 ਤੋਂ ਜੀਵ ਵਿਗਿਆਨ/ਗਣਿਤ, ਭੌਤਿਕ ਵਿਗਿਆਨ, ਰਸਾਇਣ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ 10+ ਅਤੇ ਵੈਟਰਨਰੀ ਸਾਇੰਸ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋ ਸਕੇ ਤਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਦੋ ਸਾਲਾਂ ਦੀ ਅਵਧੀ ਜਾਂ ਇਸਦੇ ਬਰਾਬਰ ਦੀ ਪਸ਼ੂ ਸਿਹਤ ਤਕਨਾਲੋਜੀ।
ਉਮਰ ਸੀਮਾ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
PSSSB Recruitment ਅਰਜ਼ੀ ਦੀ ਫੀਸ
ਇਨ੍ਹਾਂ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 1000 ਰੁਪਏ ਹੈ ਅਤੇ ਪੀਡਬਲਯੂਡੀ ਸ਼੍ਰੇਣੀ ਦੇ ਉਮੀਦਵਾਰਾਂ ਲਈ 500 ਰੁਪਏ ਦੇਣੇ ਪੈਣਗੇ। SC/ST/EWS ਅਤੇ ਸਾਬਕਾ ਸੈਨਿਕ ਅਤੇ ਆਸ਼ਰਿਤ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਕ੍ਰਮਵਾਰ 250 ਰੁਪਏ ਅਤੇ 200 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।
ਇਹ ਹਨ ਮਹੱਤਵਪੂਰਨ ਤਾਰੀਕਾਂ (PSSSB Recruitment dates)
ਅਰਜ਼ੀ ਦੀ ਆਖਰੀ ਮਿਤੀ - 20 ਜਨਵਰੀ 2023 ਤੱਕ
ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 23 ਜਨਵਰੀ 2020
ਇੰਝ ਕਰੋ ਅਪਲਾਈ
ਵੈਟਰਨਰੀ ਇੰਸਪੈਕਟਰ (PSSSB Recruitment) ਦੇ ਅਹੁਦੇ ਲਈ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ, sssb.punjab.gov.in 'ਤੇ ਜਾਓ।