Trending News: ਬਿਨ੍ਹਾਂ ਦਿਲ ਦੇ ਜਿੰਦਾ ਹੈ ਇਹ ਸ਼ਖਸ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ!
World`s First Heartless Human News: `ਦਿਲ` ਮਨੁੱਖ ਨੂੰ ਜ਼ਿੰਦਾ ਰੱਖਣ ਲਈ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ। ਕੀ ਇਨਸਾਨ ਦਿਲ ਤੋਂ ਬਿਨਾਂ ਇੱਕ ਪਲ ਵੀ ਰਹਿ ਸਕਦਾ ਹੈ? ਤੁਸੀਂ ਕਹੋਗੇ ਕਿ ਇਹ ਅਸੰਭਵ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਦੇ ਅੰਦਰ ਦਿਲ ਨਹੀਂ ਹੈ।
World's First Heartless Human news: ਜੇਕਰ ਦਿਲ ਦੀ ਧੜਕਣ ਰੁਕ ਜਾਵੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪਰ ਕੀ ਕਹੋਗੇ ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਇਨਸਾਨ ਦਿਲ ਤੋਂ ਬਿਨਾਂ ਰਹਿੰਦਾ ਹੈ। ਦਰਅਸਲ, ਇੱਕ ਮਰੀਜ਼ ਦੀ ਜਾਨ ਬਚਾਉਣ ਲਈ ਡਾਕਟਰਾਂ ਨੇ ਅਜਿਹਾ ਕੁਝ ਕੀਤਾ ਜਿਸ ਬਾਰੇ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ। ਇਹ ਵਿਅਕਤੀ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਿਨਾਂ (World's First Heartless Human) ਦਿਲ ਦੇ ਰਿਹਾ।
ਦੱਸ ਦੇਈਏ ਕਿ ਕਰੈਗ ਲੁਈਸ (Craig Lewis ) ਨਾਂ ਦਾ ਵਿਅਕਤੀ ਦਿਲ ਦੀ ਗੰਭੀਰ ਬੀਮਾਰੀ ਤੋਂ ਪੀੜਤ ਸੀ। ਫਿਰ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਸਰੀਰ ਵਿੱਚੋਂ ਦਿਲ ਕੱਢ ਲਿਆ ਅਤੇ ਉਸ ਨੂੰ ਇੱਕ ਵਿਸ਼ੇਸ਼ ਯੰਤਰ ਨਾਲ ਬਦਲ ਦਿੱਤਾ। ਇਸ ਤੋਂ ਬਾਅਦ (Craig Lewis ) ਲੇਵਿਸ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਬਿਨਾਂ ਨਬਜ਼ ਦੇ ਰਹੇ ਪਰ ਇਹ ਚਮਤਕਾਰ ਨਾਲ ਘੱਟ ਨਹੀਂ ਹੋਇਆ ਕਿ ਉਹ ਵਿਅਕਤੀ ਜਿਉਂਦਾ ਰਿਹਾ ਤੇ ਲੋਕਾਂ ਨਾਲ ਗੱਲਾਂ ਵੀ ਕਰਦਾ ਰਿਹਾ।
ਇਹ ਵੀ ਪੜ੍ਹੋ: ਤੁਨੀਸ਼ਾ ਸ਼ਰਮਾ ਮਾਮਲੇ 'ਚ ਵੱਡਾ ਖੁਲਾਸਾ; ਤਿੰਨ ਦਿਨ ਪਹਿਲਾਂ ਆਪਣੀ ਮਾਂ ਨੂੰ ਭੇਜਿਆ ਸੀ 'VOICE' ਮੈਸੇਜ
ਜਾਣਕਾਰੀ ਮੁਤਾਬਕ ਸਾਲ 2011 'ਚ ਕ੍ਰੇਗ ਲੁਈਸ (Craig Lewis ) ਨਾਂ ਦਾ 55 ਸਾਲਾ ਮਰੀਜ਼ ਦਿਲ ਦੀ ਘਾਤਕ ਬੀਮਾਰੀ ਤੋਂ ਪੀੜਤ ਸੀ। ਉਸ ਨੂੰ ਇਲਾਜ ਲਈ ਟੈਕਸਾਸ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਾਂਚ 'ਚ ਪਤਾ ਲੱਗਾ ਕਿ ਉਸ ਨੂੰ ਐਮੀਲੋਇਡੋਸਿਸ ਨਾਂ ਦੀ ਦੁਰਲੱਭ ਬੀਮਾਰੀ ਹੈ। ਇਹ ਇੱਕ ਆਟੋਇਮਿਊਨ ਬਿਮਾਰੀ ਹੈ ਜਿਸ ਵਿੱਚ ਸਰੀਰ ਦੀ ਇਮਿਊਨ ਸਿਸਟਮ ਆਪਣੇ ਹੀ ਸਰੀਰ ਦੇ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਕਾਰਨ ਸਰੀਰ 'ਚ ਅੰਦਰੂਨੀ ਪ੍ਰੋਟੀਨ ਜਮ੍ਹਾ ਹੋਣ ਲੱਗਦੇ ਹਨ, ਜਿਸ ਕਾਰਨ ਦਿਲ, ਲੀਵਰ, ਗੁਰਦੇ ਕੁਝ ਹੀ ਦਿਨਾਂ 'ਚ ਕੰਮ ( World's First Heartless Human)ਕਰਨਾ ਬੰਦ ਕਰ ਦਿੰਦੇ ਹਨ। ਜੇਕਰ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।
ਕ੍ਰੇਗ ਲੁਈਸ ਪਹਿਲੇ ਵਿਅਕਤੀ ਹਨ ਜਿਨ੍ਹਾਂ 'ਤੇ ਇਹ (World's First Heartless Human)ਪ੍ਰਯੋਗ ਕੀਤਾ ਗਿਆ ਅਤੇ ਇਹ ਸਫਲ ਰਿਹਾ। ਦਰਅਸਲ (Craig Lewis ) ਉਸਦੀ ਪਤਨੀ ਦੀ ਪਰਮਿਸ਼ਨ ਨਾਲ, ਉਸਦੇ ਦਿਲ ਦਾ ਆਪ੍ਰੇਸ਼ਨ ਕੀਤਾ ਗਿਆ, ਅਤੇ ਡਾਕਟਰਾਂ ਨੇ ਉਸਦੇ ਜਿੰਦਾ ਰਹਿੰਦਿਆਂ ਉਸਦੇ ਦਿਲ ਨੂੰ ਹਟਾ ਦਿੱਤਾ ਅਤੇ ਇਸਨੂੰ "ਨਿਰੰਤਰ ਪ੍ਰਵਾਹ" (continuous flow) ਨਾਮਕ ਮਸ਼ੀਨ ਨਾਲ ਬਦਲ ਦਿੱਤਾ, ਜਿਸ ਨਾਲ ਬਿਨਾਂ ਨਬਜ਼ ਦੇ ਕ੍ਰੇਗ ਲੇਵਿਸ ਦੇ ਸਰੀਰ ਵਿੱਚੋਂ ਖੂਨ ਵਹਿਣ ਦਿੱਤਾ ਗਿਆ ਜਿਸ ਨਾਲ ਉਹ ਕਿ ਦਿਨਾਂ ਹੀ ਨਹੀਂ ਮਹੀਨਿਆਂ ਤੱਕ ਜਿਉਂਦਾ ਰਿਹਾ।