World's Powerful Passports 2023:  ਹਰ ਸਾਲ ਪਾਸਪੋਰਟ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਇਸ ਰੈਂਕਿੰਗ (Passport Ranking) ਦੇ ਆਧਾਰ 'ਤੇ ਪਤਾ ਚੱਲਦਾ ਹੈ ਕਿ ਕਿਸ ਦੇਸ਼ ਦਾ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ। ਦੱਸ ਦੇਈਏ ਕਿ 2023 ਲਈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ (World's Powerful Passports 2023) ਜਾਰੀ ਕਰ ਦਿੱਤੀ ਗਈ ਹੈ। ਜੇਕਰ ਇਸ ਸਾਲ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਗੱਲ ਕਰੀਏ ਤਾਂ ਜਾਪਾਨ ਸਭ ਤੋਂ ਅੱਗੇ ਹੈ ਹੈ। 


COMMERCIAL BREAK
SCROLL TO CONTINUE READING

ਸਭ ਤੋਂ ਅਹਿਮ ਗੱਲ ਹੈ ਕਿ ਹੈਨਲੇ ਪਾਸਪੋਰਟ ਇੰਡੈਕਸ (Henley) ਕਿਸੇ ਦੇਸ਼ ਦੇ ਪਾਸਪੋਰਟ ਦੇ ਮੁੱਲ, ਵੀਜ਼ਾ-ਆਨ-ਉਪਲਬਧਤਾ ਸਥਿਤੀ ਅਤੇ ਅੰਤਰਰਾਸ਼ਟਰੀ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (IATA) ਦੇ ਵਿਸ਼ੇਸ਼ ਡੇਟਾ 'ਤੇ ਉਸ ਦੇਸ਼ ਦੇ ਸੂਚਕਾਂਕ 'ਤੇ ਤਿਆਰ ਕੀਤਾ ਜਾਂਦਾ ਹੈ। ਇਸ ਵਾਰ ਇਸ ਸੂਚੀ ਵਿੱਚ ਸਭ ਤੋਂ ਉੱਪਰ ਏਸ਼ੀਆਈ ਦੇਸ਼ਾਂ ਦਾ ਦਬਦਬਾ ਹੈ। 


ਇਹ ਵੀ ਪੜ੍ਹੋ: ਮਾਂ ਬਣਨ ਤੋਂ ਬਾਅਦ ਬਦਲ ਗਈ 'ਰਾਹਾ ਦੀ ਮੰਮੀ'! ਪੋਸਟ ਸ਼ੇਅਰ ਕਰ ਕਹੀ ਵੱਡੀ ਗੱਲ

ਕਿਹੜੇ ਦੇਸ਼ ਕੋਲ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ?(World's Powerful Passports 2023)
ਲਗਾਤਾਰ ਪੰਜਵੇਂ ਸਾਲ, ਜਾਪਾਨੀ ਪਾਸਪੋਰਟ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਤਾਜ ਬਣਾਇਆ ਗਿਆ ਹੈ। 193 ਦੇਸ਼ਾਂ ਦੇ ਲੋਕ ਜਾਪਾਨੀ ਪਾਸਪੋਰਟ 'ਤੇ ਮੁਫਤ ਵੀਜ਼ਾ, ਜਾਂ ਪਹੁੰਚਣ 'ਤੇ ਵੀਜ਼ਾ ਪ੍ਰਾਪਤ ਕਰ ਸਕਦੇ ਹਨ।


ਸੂਚੀ ਵਿੱਚ ਹੋਰ ਕਿਹੜੇ ਦੇਸ਼ ਸ਼ਾਮਲ ਹਨ?(World's Powerful Passports 2023)
1. ਜਾਪਾਨ
2. ਸਿੰਗਾਪੁਰ, ਦੱਖਣੀ ਕੋਰੀਆ
3. ਜਰਮਨੀ, ਸਪੇਨ
4. ਫਿਨਲੈਂਡ, ਇਟਲੀ
5. ਆਸਟਰੀਆ, ਡੈਨਮਾਰਕ, ਨੀਦਰਲੈਂਡ, ਸਵੀਡਨ
6. ਫਰਾਂਸ, ਆਇਰਲੈਂਡ, ਪੁਰਤਗਾਲ, ਯੂਨਾਈਟਿਡ ਕਿੰਗਡਮ
7. ਬੈਲਜੀਅਮ, ਨਿਊਜ਼ੀਲੈਂਡ, ਨਾਰਵੇ, ਸਵਿਟਜ਼ਰਲੈਂਡ, ਸੰਯੁਕਤ ਰਾਜ ਅਮਰੀਕਾ, ਚੈੱਕ ਗਣਰਾਜ
8. ਆਸਟ੍ਰੇਲੀਆ, ਕੈਨੇਡਾ, ਗ੍ਰੀਸ, ਮਾਲਟਾ
9. ਹੰਗਰੀ, ਪੋਲੈਂਡ
10. ਲਿਥੁਆਨੀਆ, ਸਲੋਵਾਕੀਆ


ਦੂਜੇ ਪਾਸੇ ਅੱਤਵਾਦ ਲਈ ਬਦਨਾਮ ਪਾਕਿਸਤਾਨ ਦੇ ਪਾਸਪੋਰਟ ਨੂੰ ਦੁਨੀਆ ਦੇ ਸਭ ਤੋਂ ਖਰਾਬ (World Passports Ranking 2023) ਪਾਸਪੋਰਟਾਂ 'ਚੋਂ ਇਕ ਮੰਨਿਆ ਗਿਆ ਹੈ। ਲੰਡਨ ਦੀ ਇੱਕ ਟਰੈਵਲ ਫਰਮ ਵੱਲੋਂ  ਜਾਰੀ ਕੀਤੀ ਗਈ ਸੂਚੀ ਵਿੱਚ ਦੱਸਿਆ ਗਿਆ ਕਿ ਪਾਕਿਸਤਾਨੀ ਪਾਸਪੋਰਟ ਦੁਨੀਆ ਦੇ 109 ਦੇਸ਼ਾਂ ਦੇ ਪਾਸਪੋਰਟਾਂ ਦੀ ਸੂਚੀ ਵਿੱਚ ਪੰਜ ਸਭ ਤੋਂ ਖ਼ਰਾਬ ਪਾਸਪੋਰਟਾਂ ਵਿੱਚੋਂ ਇੱਕ ਹੈ। ਪਾਕਿਸਤਾਨ ਇਸ ਸੂਚੀ ਵਿਚ ਚੌਥੇ ਨੰਬਰ 'ਤੇ ਹੈ।