ਫਿਰ ਵਿਵਾਦਾਂ 'ਚ ਉਰਫ਼ੀ ਜਾਵੇਦ, ਧਰਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Advertisement
Article Detail0/zeephh/zeephh1523789

ਫਿਰ ਵਿਵਾਦਾਂ 'ਚ ਉਰਫ਼ੀ ਜਾਵੇਦ, ਧਰਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Uorfi Javed On Religion news: ਉਰਫੀ ਜਾਵੇਦ ਅਕਸਰ ਆਪਣੇ ਕੱਪੜਿਆਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਇਸ ਵਾਰ ਉਰਫੀ (Uorfi Javed)ਨੇ ਅਜਿਹਾ ਬਿਆਨ ਦਿੱਤਾ ਜੋ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ। 

ਫਿਰ ਵਿਵਾਦਾਂ 'ਚ ਉਰਫ਼ੀ ਜਾਵੇਦ, ਧਰਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Uorfi Javed On Religion news: ਉਰਫੀ ਜਾਵੇਦ ਅਕਸਰ ਆਪਣੀ ਡਰੈਸਿੰਗ ਸੈਂਸ ਨਾਲ ਚੰਗੇ- ਚੰਗੇ ਲੋਕਾਂ ਦੇ ਹੋਸ਼ ਉਡਾ ਦਿੰਦੀ ਹੈ। ਉਰਫੀ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ਵਿਚ ਹੈ। ਹਾਲਾਂਕਿ, ਉਹ (Uorfi Javed) ਇਸ ਨੂੰ ਆਪਣੀ ਨਿੱਜੀ ਜ਼ਿੰਦਗੀ 'ਤੇ ਪ੍ਰਭਾਵਤ ਨਹੀਂ ਹੋਣ ਦਿੰਦੀ। ਹਾਲ ਹੀ ਵਿਚ ਉਰਫ਼ੀ ਨੇ ਧਰਮ ਨੂੰ( Uorfi Javed On Religion) ਲੈ ਕੇ ਵੱਡਾ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ਦੱਸ ਦੇਈਏ ਕਿ ਉਰਫ਼ੀ ਨੇ (Uorfi Javed) ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਇਸਲਾਮ ਧਰਮ ਬਾਰੇ ਆਪਣੇ ਵਿਚਾਰ ਰੱਖੇ ਹਨ। ਇਸ ਇੰਟਰਵਿਊ 'ਚ ਉਰਫੀ (Uorfi Javed) ਨੇ ਕਿਹਾ ਸੀ ਕਿ ਹੁਣ ਲੋਕ ਪਹਿਲਾਂ ਵਾਂਗ ਇਸਲਾਮ ਨੂੰ ਨਹੀਂ ਮੰਨਦੇ। ਇਸ ਦੇ ਨਾਲ ਹੀ ਅਭਿਨੇਤਰੀ ਨੇ ਇਸਲਾਮ ਬਾਰੇ ਕਈ ਗੱਲਾਂ ਕਹੀਆਂ ਸਨ, ਜਿਸ ਕਰਕੇ ਬਹੁਤ ਟ੍ਰੋਲ ਹੋਈ ਸੀ।

ਇਹ ਵੀ ਪੜ੍ਹੋ: ਫਿਰ ਵਿਵਾਦਾਂ 'ਚ ਏਅਰ ਇੰਡੀਆ, ਫਲਾਈਟ 'ਚ ਪਰੋਸੇ ਗਏ ਖਾਣੇ 'ਚ ਮਿਲੇ ਪੱਥਰ ਦੇ ਟੁਕੜੇ!

ਇਸ ਵਾਰ ਵੀ ਉਰਫੀ ਨੇ (Uorfi Javed) ਕਿਹਾ, "ਲੋਕ ਆਪਣੇ ਹਿਸਾਬ ਨਾਲ ਧਰਮ ਨੂੰ ਮੰਨਦੇ ਹਨ ਅਤੇ ਪਾਲਣਾ ਕਰਦੇ ਹਨ। ਕੋਈ ਵੀ ਧਰਮ ਨੂੰ ਉਸ ਤਰ੍ਹਾਂ ਫੋਲੋ ਨਹੀਂ ਕਰਦਾ ਜਿਵੇਂ ਕਈ ਸਾਲਾਂ ਪਹਿਲਾਂ ਇਹ ਧਰਮ ਬਣਿਆ ਸੀ। ਲੋਕ ਆਪਣੇ ਤੌਰ ਤਰੀਕਿਆਂ ਨਾਲ ਆਪਣਾ ਧਰਮ ਬਦਲ ਰਹੇ ਹਨ। ਇਹ ਇੱਕ ਵੱਡੀ ਸਮੱਸਿਆ ਹੈ।" ਇਸ ਦੇ ਨਾਲ ਹੀ ਉਰਫ਼ੀ ਨੇ ਕਿਹਾ, "ਮੈਂ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੀ ਅਤੇ ਨਾ ਹੀ ਮੈਂ ਕਿਸੇ ਧਰਮ ਦੀ ਕੋਈ ਜ਼ਿੰਮੇਵਾਰੀ ਲਈ ਹੈ।" 

ਇਹ ਇੰਟਰਵਿਊ ਉਰਫ਼ੀ ਜਾਵੇਦ ਨੇ TellyMasala ਨਾਮ ਦੇ ਇਕ ਚੈਨਲ ਨੂੰ ਦਿੱਤਾ ਹੈ ਜਿਸ ਵਿਚ ਉਸ ਨੇ ਇਕ ਹੋਰ ਬਿਆਨ ਦਿੱਤਾ ਹੈ ਅਤੇ ਕਿਹਾ,  "ਇਸਲਾਮ ਧਰਮ ਵਿਚ ਕੀ ਸੰਗੀਤ ਨੂੰ ਜ਼ਿਆਦਾ ਨਹੀਂ ਸੁਣਨਾ ਚਾਹੀਦਾ, ਕਿਉਂ? ਇਸ ਦੇ ਪਿੱਛੇ ਕੋਈ ਕਾਰਨ ਨਹੀਂ ਹੈ। ਇਸ ਦੇ ਨਾਲ ਉਰਫੀ ਨੇ ਕਿਹਾ ਕਿ ਤੁਸੀਂ ਕੰਨਿਆਦਾਨ ਕਰਦੇ ਹੋ? ਹਿੰਦੂ ਧਰਮ ਵਿੱਚ...ਤੁਸੀਂ ਕੰਨਿਆਦਾਨ ਕਿਉਂ ਕਰਦੇ ਹੋ। ਕੁੜੀ ਦਾਨ ਕਰਨ ਵਾਲੀ ਚੀਜ਼ ਹੈ।"

ਦੱਸਣਯੋਗ ਹੈ ਕਿ ਉਰਫ਼ੀ ਜਾਵੇਦ ਅਤੇ ਭਾਜਪਾ ਨੇਤਾ ਚਿਤਰਾ ਵਾਘ (Uorfi Javed vs Chitra Wagh news)ਵਿਚਕਾਰ ਵਿਵਾਦ ਜਾਰੀ ਹੈ। ਦੋਵਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਦੇ ਖ਼ਿਲਾਫ਼ ਪ੍ਰਤੀਕ੍ਰਿਆ ਦਿੱਤੀ ਜਾ ਰਹੀ ਹੈ।  ਚਿਤਰਾ ਵਾਘ ਉਰਫ਼ੀ ਨੂੰ ਪੂਰੇ ਕੱਪੜੇ ਪਾਉਣ ਦੀ ਚੇਤਾਵਨੀ ਦਿੱਤੀ ਹੈ। ਉਥੇ ਉਰਫ਼ੀ 'ਤੇ ਇਸ ਚੇਤਾਵਨੀ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲ ਹੀ 'ਚ ਉਰਫ਼ੀ ਵੱਲੋਂ ਚਿਤਰਾ ਨੂੰ ਲੈ ਕੇ ਇੱਕ ਹੋਰ ਟਵੀਟ ਕੀਤਾ ਗਿਆ ਹੈ, ਜਿਸ 'ਚ ਉਹ ਭਾਜਪਾ ਨੇਤਾ ਦਾ ਮਜ਼ਾਕ ਉਡਾਇਆ ਗਿਆ ਸੀ। 

Trending news