Year Ender 2022: ਸਾਲ ਦੇ ਆਖਰੀ Mann Ki Baat `ਚ PM ਨਰਿੰਦਰ ਮੋਦੀ ਨੇ ਅਰਥਵਿਵਸਥਾ ਬਾਰੇ ਕਹੀ ਇਹ ਗੱਲ
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੋਰੋਨਾ ਟੀਕਾਕਰਣ ਦੌਰਾਨ 220 ਕਰੋੜ ਟੀਕਿਆਂ ਦਾ ਰਿਕਾਰਡ ਹਾਸਲ ਕੀਤਾ।
Year Ender 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਵੱਲੋਂ ਐਤਵਾਰ ਨੂੰ ਇਸ ਸਾਲ ਦੇ ਆਖਰੀ ਮਨ ਕੀ ਬਾਤ (Mann Ki Baat) ਦੌਰਾਨ ਕਿਹਾ ਗਿਆ ਕਿ 2022 ਵਿੱਚ ਭਾਰਤ ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ।
2022 ਦੇ ਆਖਰੀ ਮਨ ਕੀ ਬਾਤ (Mann Ki Baat) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਕਿਹਾ ਕਿ ਸਾਲ 2022 ਸ਼ਾਨਦਾਰ ਸੀ ਕਿਉਂਕਿ ਭਾਰਤ ਨੇ ਨਾ ਸਿਰਫ਼ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਸਗੋਂ ਭਾਰਤ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ ਅਤੇ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੋਰੋਨਾ ਟੀਕਾਕਰਣ ਦੌਰਾਨ 220 ਕਰੋੜ ਟੀਕਿਆਂ ਦਾ ਰਿਕਾਰਡ ਹਾਸਲ ਕੀਤਾ ਅਤੇ ਐਕ੍ਸਪੋਰ੍ਟ ਵਿੱਚ USD 400 ਬਿਲੀਅਨ ਦਾ ਅੰਕੜਾ ਪਾਰ ਕੀਤਾ।
ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 96ਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਸਰਕਾਰ ਦੀ ਆਤਮਨਿਰਭਰ ਭਾਰਤ ਦੀ ਪਹਿਲਕਦਮੀ ਬਾਰੇ ਵੀ ਗੱਲ ਕੀਤੀ ਅਤੇ ਆਈਐਨਐਸ ਵਿਕਰਾਂਤ ਦੀ ਸ਼ੁਰੂਆਤ ਦੀ ਸ਼ਲਾਘਾ ਵੀ ਕੀਤੀ।
ਹੋਰ ਪੜ੍ਹੋ: ਪੰਜਾਬ ‘ਚ ਚੋਰਾਂ ਦਾ ਵੱਡਾ ਕਾਰਨਾਮਾ! ਪੁਲਿਸ ਮੁਲਾਜ਼ਮ ਦੀ ਬਾਈਕ ਹੀ ਕੀਤੀ ਚੋਰੀ
Year Ender 2022: PM Narendra Modi's last Mann Ki Baat of year 2022
Narendra Modi ਨੇ ਇਹ ਵੀ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ 'ਅੰਮ੍ਰਿਤਕਾਲ' ਦੌਰਾਨ ਭਾਰਤ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦਾ ਸ਼ੁਰੂ ਹੋਣਾ ਇੱਕ ਮਹੱਤਵਪੂਰਨ ਗੱਲ ਹੈ ਅਤੇ ਇਹ ਦੇਸ਼ ਦੇ ਭਰੋਸੇ ਅਤੇ ਬਹਾਦਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਵਦੇਸ਼ੀ ਜਹਾਜ਼ ਕੈਰੀਅਰ ਦੇਸ਼ ਦੀ ਤਕਨੀਕੀ ਕੁਸ਼ਲਤਾ ਅਤੇ ਇੰਜੀਨੀਅਰਿੰਗ ਹੁਨਰ ਦਾ ਸਬੂਤ ਹੈ।
ਦੱਸ ਦਈਏ ਕਿ INS ਵਿਕਰਾਂਤ ਲੱਗਭਗ 20,000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਅਤੇ ਪਿੱਛਲੇ ਮਹੀਨੇ ਆਪਣੇ ਚੌਥੇ ਅਤੇ ਆਖਰੀ ਪੜਾਅ ਦੇ ਸਮੁੰਦਰੀ ਅਜ਼ਮਾਇਸ਼ਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।
ਹੋਰ ਪੜ੍ਹੋ: Year Ender 2022: ਸਿੱਧੂ ਮੂਸੇਵਾਲਾ ਸਣੇ ਕਈ ਪੰਜਾਬੀ ਸਿਤਾਰੇ ਜੋ ਇਸ ਸਾਲ ਦੁਨੀਆ ਤੋਂ ਹੋਏ ਰੁਖ਼ਸਤ