ਹਨੀ ਸਿੰਘ ਦਾ ਵੱਡਾ ਬਿਆਨ, ਕਿਹਾ `ਭਾਰਤ ਦੀ ਹਰ ਕੁੜੀ ਨੂੰ ਉਰਫ਼ੀ ਜਾਵੇਦ ਤੋਂ ਕੁਝ ਸਿੱਖਣਾ ਚਾਹੀਦਾ ਹੈ`
ਹਾਲ ਹੀ ਵਿੱਚ ਉਰਫ਼ੀ ਜਾਵੇਦ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ `ਮੇਰਾ ਨੰਗਾ ਨਾਚ ਜਾਰੀ ਰਹੇਗਾ`
Yo Yo Honey Singh on Uorfi Javed news: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ ਆਪਣੀ ਬੋਲਡ ਤਸਵੀਰਾਂ ਅਤੇ ਵੀਡੀਓਜ਼ ਲਈ ਜਾਣੀ ਜਾਂਦੀ ਹੈ। ਹਾਲਾਂਕਿ ਉਰਫ਼ੀ ਜਾਵੇਦ ਅਕਸਰ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਟ੍ਰੋਲ ਕੀਤੀ ਜਾਂਦੀ ਹੈ ਪਰ ਫ਼ਿਰ ਵੀ ਉਹ ਆਪਣੇ ਇੰਸਟਾਗ੍ਰਾਮ ਰਾਹੀਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ। ਇਸ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਉਰਫ਼ੀ ਜਾਵੇਦ ਦੀ ਤਾਰੀਫ ਕੀਤੀ ਹੈ (Yo Yo Honey Singh on Urfi Javed)।
ਦੱਸ ਦਈਏ ਕਿ ਫਿਲਮੀਬੀਟ ਵੱਲੋਂ ਹਾਲ ਹੀ ਵਿੱਚ ਯੋ ਯੋ ਹਨੀ ਸਿੰਘ ਨਾਲ ਉਸਦੇ ਨਵੇਂ ਗੀਤ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਯੋ ਯੋ ਹਨੀ ਸਿੰਘ ਨੇ ਉਰਫ਼ੀ ਜਾਵੇਦ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਸਨੂੰ ਉਰਫ਼ੀ ਦਾ ਅੰਦਾਜ਼ ਬਹੁਤ ਪਸੰਦ ਹੈ ਅਤੇ ਉਸਨੂੰ ਚੰਗਾ ਲੱਗਦਾ ਹੈ ਕਿ ਕਿਵੇਂ ਉਹ ਸਮਾਜ ਵਿੱਚ ਪ੍ਰਤੀਨਿਧਤਾ ਕਰਦੀ ਹੈ।
Yo Yo Honey Singh on Uorfi Javed news:
ਫਿਲਮੀਬੀਟ ਨਾਲ ਗੱਲਬਾਤ ਕਰਦਿਆਂ ਹਨੀ ਸਿੰਘ ਨੇ ਕਿਹਾ ਕਿ ਉਸਨੂੰ ਉਰਫ਼ੀ ਬਹੁਤ ਪਸੰਦ ਹੈ ਕਿਉਂਕਿ ਉਹ ਬਹੁਤ ਦਲੇਰ ਅਤੇ ਬਹਾਦਰ ਹੈ ਜੋ ਆਪਣੀ ਜ਼ਿੰਦਗੀ ਆਪਨੇ ਤਰੀਕੇ ਨਾਲ ਜੀਣਾ ਚਾਹੁੰਦੀ ਹੈ। ਉਸਨੇ ਕਿਹਾ ਕਿ "ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੀਆਂ ਸਾਰੀਆਂ ਕੁੜੀਆਂ ਨੂੰ ਉਸ ਤੋਂ ਕੁਝ ਸਿੱਖਣਾ ਚਾਹੀਦਾ ਹੈ।”
ਹਾਲਾਂਕਿ ਹਨੀ ਸਿੰਘ ਦੇ ਇਸ ਬਿਆਨ ਤੋਂ ਬਾਅਦ (Yo Yo Honey Singh on Urfi Javed) ਸੋਸ਼ਲ ਮੀਡੀਆ 'ਤੇ ਉਸਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, "ਭਰਾਵਾ ਆਪਣੇ ਰਿਸ਼ਤੇਦਾਰਾਂ ਤੇ ਘਰਦਿਆਂ ਨੂੰ ਕਹਿ ਸਿੱਖੋ ਨਾ ਕਿ ਸਾਰੀ ਕੁੜੀਆਂ ਨੂੰ"
ਇਹ ਵੀ ਪੜ੍ਹੋ: Weather Update: ਪੰਜਾਬ 'ਚ ਤੀਜੇ ਦਿਨ ਵੀ ਰਿਕਾਰਡ ਤੋੜ ਠੰਡ, IMD ਵੱਲੋਂ ਰੇਡ ਅਲਰਟ ਜਾਰੀ
ਦੱਸ ਦਈਏ ਕਿ ਹਾਲ ਹੀ ਵਿੱਚ ਉਰਫ਼ੀ ਜਾਵੇਦ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ "ਮੇਰਾ ਨੰਗਾ ਨਾਚ ਜਾਰੀ ਰਹੇਗਾ" ਦੱਸ ਦਈਏ ਕਿ ਇਸ ਵਾਰ ਉਰਫ਼ੀ ਜਾਵੇਦ ਨੇ ਡੈਨਿਮ ਦੀ ਮਿੰਨੀ ਸਕਰਟ ਦੇ ਨਾਲ ਡੈਨਿਮ ਟਾਪ ਪਾਇਆ ਸੀ। ਟਾਪ ਦੇ ਬਾਰੇ ਉਰਫੀ ਨੇ ਖ਼ੁਦ ਦੱਸਿਆ ਕਿ ਉਹ ਅਸਲ 'ਚ ਟਾਪ ਨਹੀਂ, ਉਸ ਦੀ ਜੀਨਸ ਹੈ, ਜਿਸ ਨੂੰ ਉਸ ਨੇ ਉਲਟਾ ਕੇ ਟਾਪ ਦੇ ਰੂਪ 'ਚ ਪਹਿਨਿਆ ਹੈ।
ਜਦੋਂ ਪਾਪਰਾਜ਼ੀ ਨੇ ਉਰਫ਼ੀ ਨੂੰ ਪੁੱਛਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਕੀ ਕਹਿਣਾ ਚਾਹੁੰਦੀ ਹੈ ਤਾਂ ਉਰਫ਼ੀ ਨੇ ਜਵਾਬ ਦਿੱਤਾ ਕਿ 'ਮੈਂ ਪਿਆਰ ਬਾਰੇ ਨਹੀਂ ਜਾਣਦੀ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਨੰਗਾ ਨਾਚ ਜਾਰੀ ਰਹੇਗਾ!'
ਇਹ ਵੀ ਪੜ੍ਹੋ: ਰਾਤ ਨੂੰ ਕੰਮ ਕਰ ਕਰਨ ਵਾਲੀਆਂ ਔਰਤਾਂ ਨੂੰ ਕੈਬ ਸਹੂਲਤ ਦੇਣਾ ਲਾਜ਼ਮੀ