Cabs Service Mandatory for Women: ਅਕਸਰ ਔਰਤਾਂ ਰਾਤ ਦੀ ਸ਼ਿਫਟ ਵਿਚ ਕੰਮ ਕਰਦੀਆਂ ਹਨ ਪਰ ਉਨ੍ਹਾਂ ਨੂੰ ਇੱਕਲਾ ਰਾਤ ਨੂੰ ਕੈਬ ਬੂਕ ਅਤੇ ਆਟੋ ਆਦਿ ਵਿਚ ਜਾਣ ਤੋਂ ਡਰ ਲੱਗਦਾ ਹੈ ਅਤੇ ਉਹ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਸ ਲਈ ਅੱਜ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਅਤੇ ਇਸ ਨਾਲ ਔਰਤਾਂ ਨੂੰ ਬਹੁਤ ਫਾਇਦਾ ਹੋਵੇਗਾ।
Trending Photos
Cabs Service Mandatory for Women: ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਨਾਲ ਔਰਤਾਂ ਬਿਨਾਂ ਡਰੇ ਰਾਤ ਦੀ ਡਿਊਟੀ ਕਰ ਸਕਦੀਆਂ ਹਨ ਅਤੇ ਉਹ ਅਰਾਮ ਨਾਲ ਘਰ ਵੀ ਜਾ ਸਕਦੀਆਂ ਹਨ। ਦੱਸ ਦੇਈਏ ਕਿ ਨਵੇਂ ਨਿਯਮ ਦੇ ਮੁਤਾਬਿਕ ਹੁਣ ਰਾਤ ਦੀ ਸ਼ਿਫਟ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੈਬ ਦੀ ਸਹੂਲਤ ਦੇਣਾ (Cabs Service Mandatory for Women) ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ, ਕੰਪਨੀਆਂ ਨੂੰ ਆਪਣੇ ਕੈਬ ਡਰਾਈਵਰਾਂ ਅਤੇ ਹੋਰ ਠੇਕੇ ਵਾਲੇ ਕਰਮਚਾਰੀਆਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ। ਪੁਲਿਸ ਕਿਸੇ ਵੀ ਸਮੇਂ ਇਸ ਰਿਕਾਰਡ ਦੀ ਜਾਂਚ ਕਰ ਸਕਦੀ ਹੈ।
ਇਹ ਅਹਿਮ ਫੈਸਲਾ ਚੰਡੀਗੜ੍ਹ 'ਚ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਡੀਸੀ ਯਸ਼ਪਾਲ ਗਰਗ ਨੇ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਲੱਖਾਂ ਔਰਤਾਂ ਨੂੰ ਫਾਇਦਾ ਹੋਵੇਗਾ ਅਤੇ ਉਹ ਸੁਰੱਖਿਅਤ ਵੀ ਮਹਿਸੂਸ ਕਰਨਗੀਆਂ।
ਇਹ ਹਨ ਜਾਰੀ ਹੁਕਮ (Cabs Service Mandatory for Women)
-ਉਨ੍ਹਾਂ ਨੇ ਅੱਗੇ ਦੱਸਿਆ ਕਿ ਅਕਸਰ ਸ਼ਹਿਰ ਵਿੱਚ ਚੱਲ ਰਹੇ ਕਾਲ ਸੈਂਟਰਾਂ, ਕਾਰਪੋਰੇਟ ਹਾਊਸਾਂ, ਮੀਡੀਆ ਹਾਊਸਾਂ ਅਤੇ ਹੋਰ ਕਈ ਕੰਪਨੀਆਂ ਵਿੱਚ ਔਰਤਾਂ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਪਿਕ ਐਂਡ ਡਰਾਪ ਲਈ ਕੈਬ (Cabs Service Mandatory for Women) ਮੁਹੱਈਆ ਕਰਵਾਈ ਜਾਂਦੀ ਹੈ।
-ਕੰਪਨੀਆਂ ਵੱਲੋਂ ਇਨ੍ਹਾਂ ਸਭ ਕੈਬ ਡਰਾਈਵਰਾਂ ’ਤੇ ਕੰਪਨੀਆਂ ਵੱਲੋਂ ਕੋਈ ਨਜ਼ਰ ਨਹੀਂ ਰੱਖੀ ਜਾਂਦੀ। ਇਨ੍ਹਾਂ ਦਾ ਪੂਰਾ ਰਿਕਾਰਡ ਰੱਖਣ ਦੀ ਲੋੜ ਹੈ ਤਾਂ ਜੋ ਮਹਿਲਾ ਸਟਾਫ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ।
-ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਅਤੇ ਠੇਕਾ ਸਟਾਫ਼ ਲਾਇਸੰਸਸ਼ੁਦਾ ਏਜੰਸੀ ਤੋਂ ਹੀ ਨਿਯੁਕਤ ਕੀਤਾ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਮਹਿਲਾ ਕਰਮਚਾਰੀ ਰਾਤ ਸਮੇਂ ਕੈਬ ਡਰਾਈਵਰ ਨਾਲ ਇਕੱਲੇ ਸਫ਼ਰ (Cabs Service Mandatory for Women) ਨਾ ਕਰਨ।
-ਉਨ੍ਹਾਂ ਦੇ ਨਾਲ ਸੁਰੱਖਿਆ ਗਾਰਡ ਜਾਂ ਪੁਰਸ਼ ਸਟਾਫ ਵੀ ਭੇਜਿਆ ਜਾਵੇ। ਕੈਬ ਦਾ ਰੂਟ ਵੀ ਅਜਿਹਾ ਬਣਾਇਆ ਜਾਣਾ ਚਾਹੀਦਾ ਹੈ ਕਿ (Cabs Service Mandatory for Women) ਮਹਿਲਾ ਸਟਾਫ ਨੂੰ ਪਹਿਲਾਂ ਨਾ ਪਿਕ ਕੀਤਾ ਜਾਵੇ ਅਤੇ ਨਾ ਹੀ ਅਖੀਰ ਵਿੱਚ ਛੱਡਿਆ ਜਾਵੇ।