Yo Yo Honey Singh Health news: ਬਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਲੰਮੇ ਬ੍ਰੇਕ ਤੋਂ ਬਾਅਦ ਵਾਪਸੀ ਕੀਤੀ ਅਤੇ ਉਸਦੀ ਨਵੀਂ ਐਲਬਮ ਹਨੀ 3.0 ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਦੱਸ ਦਈਏ ਕਿ 2016 'ਚ ਹਨੀ ਸਿੰਘ ਨੇ ਅਚਾਨਕ ਕੰਮ ਤੋਂ ਬ੍ਰੇਕ ਲੈ ਲਿਆ ਸੀ ਜਿਸ ਕਰਕੇ ਉਸਦੇ ਪ੍ਰਸ਼ੰਸਕ ਬਹੁਤ ਹੈਰਾਨ ਹੋ ਗਏ ਸਨ। 


COMMERCIAL BREAK
SCROLL TO CONTINUE READING

ਹਨੀ ਸਿੰਘ ਵੱਲੋਂ ਬ੍ਰੇਕ ਲੈਣ ਦਾ ਕਾਰਨ ਸਿਹਤ ਦੱਸਿਆ ਗਿਆ ਸੀ। ਹਾਲ ਹੀ 'ਚ ਹਨੀ ਸਿੰਘ ਨੇ ਆਪਣੀਆਂ ਬਿਮਾਰੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਉਸਨੇ ਖੁਲਾਸਾ ਵੀ ਕੀਤਾ ਕਿ ਇੱਕ ਅਜਿਹਾ ਸਮਾਂ ਸੀ ਕਿ ਉਹ ਹਰ ਰੋਜ਼ ਆਪਣੀ ਮੌਤ ਲਈ ਅਰਦਾਸ ਕਰ ਰਿਹਾ ਸੀ।


ਇਸ ਤੋਂ ਇਲਾਵਾ ਉਸਨੇ ਦੱਸਿਆ ਕਿ ਉਸਨੂੰ ਕਦੇ ਵੀ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਨਹੀਂ ਸਨ, ਅਤੇ ਉਸਨੂੰ ਇਹ ਸਮਝਣ ਲਈ 2 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ। 


ਸਿਰਫ਼ ਇਹ ਹੀ ਨਹੀਂ ਸਗੋਂ ਹਨੀ ਸਿੰਘ ਨੂੰ ਆਪਣੇ ਲਈ ਸਹੀ ਡਾਕਟਰ ਲੱਭਣ ਲਈ ਵੀ ਲਗਭਗ 3 ਸਾਲ ਦਾ ਸਮਾਂ ਲੱਗ ਗਿਆ ਸੀ। ਇਸ ਕਰਕੇ ਉਹ ਲੰਮੇ ਸਮੇਂ ਤੱਕ ਮਿਊਜ਼ਿਕ ਇੰਡਸਟਰੀ ਤੋਂ ਦੂਰ ਸਨ।  


ਹਨੀ ਸਿੰਘ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਮਾਨਸਿਕ ਸਿਹਤ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਕਈ ਰੂਪ ਹਨ। ਉਸਨੇ ਕਿਹਾ ਕਿ ਇਸ ਦੇ ਕਈ ਰੰਗ ਹਨ ਅਤੇ ਡਿਪਰੈਸ਼ਨ ਕੁਝ ਵੀ ਨਹੀਂ ਹੈ, ਉਹ ਮਹਿਜ਼ ਇੱਕ ਆਮ ਜ਼ੁਕਾਮ ਹੈ। 


ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ! ਮੋਗਾ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਕੈਨੇਡਾ ‘ਚ ਮੌਤ


ਉਸਨੇ ਕਿਹਾ ਕਿ ਉਸਨੂੰ ਮੈਂਟਲ ਹੇਲਥ ਦਾ ਕੋਰੋਨਾ ਹੋਇਆ ਸੀ। ਆਪਣੀ ਬਿਮਾਰੀ ਬਾਰੇ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਸਨੂੰ ਜੋ ਹੋਇਆ ਸੀ ਉਹ ਬਾਈਪੋਲਰ ਡਿਸਆਰਡਰ ਦਾ ਮਨੋਵਿਗਿਆਨਕ ਲੱਛਣ ਸੀ, ਜੋ ਕਿ ਬਹੁਤ ਖਤਰਨਾਕ ਹੁੰਦਾ ਹੈ। ਇਸਦੇ ਨਾਲ ਹੀ ਹਨੀ ਸਿੰਘ ਨੇ ਦੁਆ ਕੀਤੀ ਕਿ ਅਜਿਹਾ ਕਿਸੇ ਨਾਲ ਨਾ ਹੋਵੇ। ਹਨੀ ਸਿੰਘ ਨੇ ਕਿਹਾ ਕਿ ਉਹ ਹਰ ਰੋਜ਼, ਹਰ ਰਾਤ ਆਪਣੀ ਮੌਤ ਲਈ ਅਰਦਾਸ ਕਰਦਾ ਸੀ। 


ਦੱਸਣਯੋਗ ਹੈ ਕਿ ਪਿਛਲੇ ਸਾਲ ਹਨੀ ਸਿੰਘ ਨੇ ਅਦਾਕਾਰਾ ਟੀਨਾ ਥਡਾਨੀ ਨੂੰ ਆਪਣੀ ਪ੍ਰੇਮਿਕਾ ਵਜੋਂ ਪੇਸ਼ ਕੀਤਾ ਸੀ ਅਤੇ ਹਾਲ ਹੀ ਵਿੱਚ ਉਰਫੀ ਜਾਵੇਦ ਨੂੰ ਲੈ ਕੇ ਵੀ ਇੱਕ ਟਿੱਪਣੀ ਦਿੱਤੀ ਸੀ ਜਿਸ ਕਰਕੇ ਉਹ ਸੁਰਖੀਆਂ 'ਚ ਰਹੇ ਸਨ।  


ਇਹ ਵੀ ਪੜ੍ਹੋ: ਚਾਈਨਾ ਡੋਰ ਦੀ ਲਪੇਟ 'ਚ ਆਇਆ 58 ਸਾਲਾ ਵਿਅਕਤੀ; ਗਰਦਨ 'ਤੇ ਲੱਗੇ 16 ਟਾਂਕੇ


(For more news apart from Yo Yo Honey Singh's Health, stay tuned to Zee PHH for more updates)