Nangal News (ਬਿਮਲ ਸ਼ਰਮਾ):  ਸਤਲੁਜ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ 22 ਸਾਲ ਦਾ ਨੌਜਵਾਨ ਰੁੜ ਗਿਆ ਹੈ। ਨੌਜਵਾਨ ਦੀ ਗੋਤਾਖੋਰਾਂ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਨੌਜਵਾਨ ਦਾ ਹਾਲੇ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਨੌਜਵਾਨ ਦੇ ਮਸੇਰੇ ਭਰਾ ਨੇ ਵਾਲ ਕਟਵਾਏ ਸੀ ਜਿਸ ਤੋਂ ਬਾਅਦ ਦੋਵੇਂ ਜਣੇ ਸਤਲੁਜ ਦਰਿਆ ਵਿੱਚ ਵਾਲ ਬਹਾਉਣ ਲਈ ਗਏ ਸਨ ਤੇ ਉਪਰੰਤ ਉਹ ਦੋਵੇਂ ਜਣੇ ਉੱਥੇ ਹੀ ਨਹਾਉਣ ਲੱਗ ਪਏ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਨਹਾਉਂਦੇ ਸਮੇਂ ਇੱਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਤੇ ਲਾਪਤਾ ਹੋ ਗਿਆ। ਗੋਤਾਖੋਰ ਦੀ ਟੀਮ ਵੱਲੋਂ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ 24 ਘੰਟੇ ਦਾ ਸਮਾਂ ਹੋਣ ਵਾਲਾ ਹੈ ਤੇ ਹਾਲੇ ਤੱਕ ਨੌਜਵਾਨ ਦਾ ਕੁਝ ਵੀ ਸੁਰਾਗ ਤੱਕ ਨਹੀਂ ਲੱਗਿਆ ਹੈ। ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰ ਦੀ ਟੀਮ ਦੀ ਮਦਦ ਦੇ ਨਾਲ ਸਤਲੁਜ ਦਰਿਆ ਵਿੱਚ ਲਾਪਤਾ ਹੋਏ ਨੌਜਵਾਨ ਦੀ ਭਾਲ ਜਾਰੀ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ਉਤੇ ਨਹਾ ਰਹੇ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਬੱਚੇ ਗਰਮੀ ਤੋਂ ਬਚਣ ਲਈ ਸਤਲੁਜ ਦਰਿਆ ਨੰਗਲ ਦੇ ਸਤਲੁਜ ਦਰਿਆ ਦੇ ਨਜ਼ਦੀਕ ਬਣੇ ਗੁਰਦੁਆਰਾ ਘਾਟ ਸਾਹਿਬ ਦੇ ਘਾਟ ਵਿਖੇ ਨਹਾ ਰਹੇ ਸਨ ਜਿਹਨਾਂ ਦੇ ਡੁੱਬਣ ਕਾਰਨ ਮੌਤ ਹੋ ਗਈ ਸੀ।


ਇਹ ਵੀ ਪੜ੍ਹੋ : Sheetal Angural Resigned: ਸਪੀਕਰ ਕੁਲਤਾਰ ਸੰਧਵਾ ਨੇ ਸ਼ੀਤਲ ਅੰਗੂਰਾਲ ਨੇ ਅਸਤੀਫਾ ਕੀਤਾ ਮਨਜ਼ੂਰ!


ਜਾਣਕਾਰੀ ਮੁਤਾਬਿਕ ਇਹ ਦੋਨੋਂ ਬੱਚਿਆਂ ਦੀ ਉਮਰ 15 ਸਾਲ ਦਾ ਤੇ ਦੂਸਰਾ ਨੌਜਵਾਨ 17 ਸਾਲ ਦਾ ਸੀ । ਇੱਕ ਬੱਚੇ ਦਾ ਨਾਂ ਵੰਸ਼ ਸੀ ਜੋ ਕਿ ਨੰਗਲ ਦੇ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਤੇ ਦੂਜੇ ਦਾ ਨਾਂ ਹਰਸ਼ ਰਾਣਾ ਸੀ ਜੋ ਕਿ ਪਿੰਡ ਨਿੱਕੂ ਨੰਗਲ ਦਾ ਰਹਿਣਾ ਵਾਲਾ ਸੀ । ਮੌਕੇ ਤੇ ਗੋਤਾਖੋਰਾਂ ਵਲੋਂ ਦੋਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕੱਢ ਲਿਆ ਗਿਆ ਹੈ।


ਇਹ ਵੀ ਪੜ੍ਹੋ : Amul Price Hike: ਵੇਰਕਾ ਤੋਂ ਬਾਅਦ ਅਮੂਲ ਦੁੱਧ ਵੀ ਹੋਇਆ ਮਹਿੰਗਾ, ਆਮ ਆਦਮੀ ਤੇ ਮਹਿੰਗਾਈ ਦੀ ਮਾਰ