ਬਿਰਿਆਨੀ ਖਾਣ ਨਾਲ 20 ਸਾਲਾਂ ਕੁੜੀ ਦੀ ਮੌਤ, ਆਨ-ਲਾਈਨ ਮੰਗਵਾਇਆ ਸੀ ਖਾਣਾ
ਅੰਜੂ ਪਾਰਵਤੀ ਨੇ ਰੋਮਾਨੀਆ ਨਾਮ ਦੇ ਰੈਸਟੋਰੈਂਟ ਤੋਂ ਆਨ-ਲਾਈਨ ਕੁਝੀਮੰਥੀ ਨਾਮ ਦੀ ਡਿਸ਼ ਦਾ ਆਰਡਰ ਕੀਤਾ ਸੀ। ਇਹ ਬਿਰਆਨੀ ਖਾਣ ਤੋਂ ਬਾਅਦ ਉਹ ਬੀਮਾਰ ਪੈ ਗਈ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
Death after eating Biryani: ਜੇਕਰ ਤੁਸੀਂ ਵੀ ਹੋ ਬਿਰਆਨੀ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਥੋੜ੍ਹਾ ਸਾਵਧਾਨ। ਜੀ ਹਾਂ, ਕੇਰਲਾ ਦੀ 20 ਸਾਲਾਂ ਅੰਜੂ ਸ਼੍ਰੀਪਾਰਵਤੀ (Anju Sreeparvathy) ਦੀ ਬਿਰਆਨੀ ਖਾਣ ਨਾਲ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਅੰਜੂ ਪਾਰਵਤੀ ਨੇ ਰੋਮਾਨੀਆ ਨਾਮ ਦੇ ਰੈਸਟੋਰੈਂਟ ਤੋਂ ਆਨ-ਲਾਈਨ (Online Delivery) ਕੁਝੀਮੰਥੀ ਨਾਮ ਦੀ ਡਿਸ਼ ਦਾ ਆਰਡਰ ਕੀਤਾ ਸੀ। ਇਹ ਬਿਰਆਨੀ ਖਾਣ ਤੋਂ ਬਾਅਦ ਉਹ ਬੀਮਾਰ ਪੈ ਗਈ ਤੇ ਉਸਦਾ ਇਲਾਜ ਚੱਲ ਰਿਹਾ ਸੀ।
ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫ਼ਾਰੈਂਸਿਕ ਰਿਪੋਰਟ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਰਨ ਵਾਲੀ ਕੁੜੀ ਦਾ ਇੱਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਜਿੱਥੋਂ ਉਸਨੂੰ ਕਰਨਾਟਕ ਦੇ ਮੰਗਲੁਰੂ (Mangaluru in Karnataka) ਦੇ ਦੂਸਰੇ ਹਸਪਤਾਲ ’ਚ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਸ ਮਾਮਲੇ ’ਚ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਖ਼ੁਰਾਕ ਵਿਭਾਗ ਅਧਿਕਾਰੀ ਨੂੰ ਇਸ ਮਾਮਲੇ ਰਿਪੋਰਟ ਬਣਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਫ਼ੂਡ ਪੁਆਈਜ਼ਨਿੰਗ ਦੇ ਤਹਿਤ ਸਬੰਧਤ ਹੋਟਲ ਦੇ ਮਾਲਕ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਐਕਟ (FSSA) ਤਹਿਤ ਹੋਟਲ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਇਸਦੇ ਨਾਲ ਹੀ ਡੀ. ਐੱਮ. ਓ. (DMO) ਵਲੋਂ ਕੁੜੀ ਨੂੰ ਦਿੱਤੇ ਗਏ ਇਲਾਜ ਸਬੰਧੀ ਵੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਨਵੇਂ ਸਾਲ ਦੇ ਪਹਿਲੇ ਹਫ਼ਤੇ ’ਚ ਕੋਟੀਅਮ ਮੈਡੀਕਲ ਕਾਲਜ (Kottayam Medical College) ’ਚ ਇੱਕ ਨਰਸ ਦੀ ਕਥਿਤ ਤੌਰ ’ਤੇ ਕੰਟੀਨ ’ਚੋਂ ਖਾਣਾ ਖਾਣ ਤੋਂ ਬਾਅਦ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਪੈਦਾ ਹੋਈਆਂ ਜੁੜਵਾ ਭੈਣਾਂ: ਪਹਿਲੀ ਦਾ ਜਨਮ ਸਾਲ 2022 ’ਚ ਤਾਂ ਦੂਜੀ ਦਾ 2023 ’ਚ!