Nangal Murder Case: ਪਲਾਸੀ `ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ; ਪੁਲਿਸ ਨੇ ਮਾਮਲਾ ਕੀਤਾ ਦਰਜ
Nangal Murder Case: ਨੰਗਲ ਦੇ ਪਿੰਡ ਗੋਹਲਣੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 9 ਨੌਜਵਾਨਾਂ ਵੱਲੋਂ ਤਲਵਾਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।
Nangal Murder Case: ਕੱਲ੍ਹ ਬੀਤੀ ਰਾਤ ਨੰਗਲ ਦੇ ਪਿੰਡ ਗੋਹਲਣੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 9 ਨੌਜਵਾਨਾਂ ਵੱਲੋਂ ਤਲਵਾਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਇੱਕ ਨੌਜਵਾਨ ਮਨਜਿੰਦਰ ਬੱਗੀ ਦਾ ਕਤਲ ਕਰ ਦਿੱਤਾ ਗਿਆ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਮੁਲਜ਼ਮ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਇਸ ਹਮਲੇ ਵਿੱਚ ਮ੍ਰਿਤਕ ਦੀ ਪਤਨੀ ਦੇ ਵੀ ਸੱਟਾਂ ਲੱਗੀਆਂ। ਡੀਐਸਪੀ ਨੰਗਲ ਮੁਤਾਬਕ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਇੱਕ ਦੋ ਦਿਨਾਂ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮ ਵਾਰਦਾਤ ਤੋਂ ਬਾਅਦ ਹਸਪਤਾਲ ਦੇ ਸੀਸੀਟੀਵੀ ਦੀ ਡੀਵੀਆਰ ਵੀ ਨਾਲ ਲੈ ਗਏ ਤੇ ਬਾਜ਼ਾਰ ਵਿੱਚ ਦੁਕਾਨਾਂ ਉਤੇ ਲੱਗੇ ਸੀਸੀਟੀਵੀਵੀ ਭੰਨ ਦਿੱਤੇ।
ਡੀਐਸਪੀ ਨੰਗਲ ਸਤੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਕੱਲ੍ਹ ਬੀਤੀ ਰਾਤ ਨੰਗਲ ਦੇ ਪਿੰਡ ਗੋਹਲਣੀ ਵਿੱਚ ਇੱਕ ਨੌਜਵਾਨ ਮਨਜਿੰਦਰ ਬੱਗੀ ਦਾ ਕਤਲ ਹੋ ਗਿਆ। ਇਹ ਕਤਲ ਪੁਰਾਣੀ ਰੰਜ਼ਿਸ਼ ਕਾਰਨ ਹੋਇਆ ਹੈ। ਮ੍ਰਿਤਕ ਨੌਜਵਾਨ ਕਤਲ ਕਰਨ ਵਾਲੇ ਨੌਜਵਾਨ ਦੇ ਭਰਾ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਕੇ ਕੁਝ ਮਹੀਨੇ ਪਹਿਲਾ ਹੀ ਬਾਹਰ ਆਇਆ ਸੀ ਤੇ ਪਹਿਲਾਂ ਵੀ ਹਿਮਾਚਲ ਵਿੱਚ ਇਨ੍ਹਾਂ ਦੀ ਆਪਸੀ ਲੜਾਈ ਹੋ ਚੁੱਕੀ ਸੀ।
ਕੱਲ੍ਹ ਦੇਰ ਰਾਤ ਮ੍ਰਿਤਕ ਨੌਜਵਾਨ ਆਪਣੀ ਪਤਨੀ ਜੋ ਕਿ ਗੋਹਲਣੀ ਪਿੰਡ ਦੇ ਹਸਪਤਾਲ ਵਿੱਚ ਬਿਮਾਰ ਹੋਣ ਕਾਰਨ ਦਾਖ਼ਲ ਸੀ ਉਸ ਕੋਲ ਆਇਆ ਸੀ ਅਤੇ ਹਸਪਤਾਲ ਵਿੱਚ 9 ਨੌਜਵਾਨਾਂ ਨੇ ਪੁੱਜ ਕੇ ਤਲਵਾਰਾਂ ਨਾਲ ਬੱਗੀ ਉਤੇ ਹਮਲਾ ਕਰ ਬੁਰੀ ਤਰ੍ਹਾਂ ਨਾਲ ਫੱਟੜ ਕਰ ਦਿੱਤਾ ਜਿਸ ਕਾਰਨ ਮਨਜਿੰਦਰ ਬੱਗੀ ਦੀ ਮੌਤ ਹੋ ਗਈ। ਮੁਲਜ਼ਮ ਨੌਜਵਾਨ ਜਾਂਦੇ ਹੋਏ ਹਸਪਤਾਲ ਵਿੱਚ ਲੱਗੇ ਡੀਵੀਆਰ ਵੀ ਨਾਲ ਲੈ ਗਏ।
ਇੱਥੋਂ ਤੱਕ ਕਿ ਰਸਤੇ ਵਿੱਚ ਲੱਗੇ ਸੀਸੀਟੀਵੀ ਵੀ ਭੰਨ ਦਿੱਤੇ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਦੇ ਬਿਆਨ ਦੇ ਆਧਾਰ ਉਤੇ 9 ਨੌਜਵਾਨਾਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਛੇ ਨੌਜਵਾਨਾਂ ਤੇ ਬਾਈ ਨੇਮ ਅਤੇ ਤਿੰਨ ਅਣਪਛਾਤੇ ਨੌਜਵਾਨ ਹਨ। ਮੁਲਜ਼ਮ ਨੌਜਵਾਨਾਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇੱਕ ਦੋ ਦਿਨਾਂ ਦੇ ਅੰਦਰ ਮੁਲਜ਼ਮ ਨੌਜਵਾਨਾਂ ਨੂੰ ਫੜ੍ਹ ਲਿਆ ਜਾਵੇਗਾ।
ਇਹ ਵੀ ਪੜ੍ਹੋ : Rajasthan Accident News: ਰਾਜਸਥਾਨ 'ਚ ਵਾਪਰਿਆ ਸੜਕ ਹਾਦਸਾ- ਟਰੱਕ ਦੀ ਬੱਸ ਨਾਲ ਹੋਈ ਟੱਕਰ, 11 ਲੋਕਾਂ ਦੀ ਮੌਤ, 20 ਜ਼ਖਮੀ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ