Ludhiana News(ਤਰਸੇਮ ਭਾਰਦਵਾਜ): ਲੁਧਿਆਣਾ ਵਿੱਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ 3 ਨੌਜਵਾਨ ਬਾਈਕ ''ਤੇ ਸਵਾਰ ਹੋ ਕੇ ਹਥਿਆਰ ਲਹਿਰਾ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਾਈਕ 'ਤੇ ਸਵਾਰ ਨੌਜਵਾਨਾਂ 'ਚੋਂ ਵਿਚਕਾਰ ਬੈਠੇ ਵਿਅਕਤੀ ਦੇ ਹੱਥ ਵਿੱਚ ਪਿਸਤੌਲ ਹੈ। ਉਹ ਹੱਥ ਵਿੱਚ ਪਿਸਤੌਲ ਲੈ ਕੇ ਪੈਦਲ ਚੱਲਣ ਵਾਲਿਆਂ ਨੂੰ ਸੜਕ ਛੱਡਣ ਦੀ ਧਮਕੀ ਦੇ ਰਿਹਾ ਹੈ। ਨੌਜਵਾਨ ਨਾ ਸਿਰਫ਼ ਹਥਿਆਰ ਦਿਖਾ ਰਹੇ ਹਨ ਸਗੋਂ ਤੇਜ਼ ਰਫ਼ਤਾਰ ਨਾਲ ਸਟੰਟ ਵੀ ਕਰ ਰਹੇ ਹਨ। ਵੀਡੀਓ 'ਚ ਬਾਈਕ ਨੰਬਰ PB 91S-42** ਵੀ ਸਾਫ ਦਿਖਾਈ ਦੇ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਕਲਿੱਪ ਵੀ ਪੁਲਿਸ ਦੇ ਧਿਆਨ 'ਚ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲਾ ਦਰਜ ਕਰ ਲਿਆ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੇ ਮਾਰੀ ਬਾਜ਼ੀ, ਮੇਅਰ ਦੀ ਸੀਟ ‘ਤੇ ਕੀਤਾ ਕਬਜ਼ਾ


 


ਪੁਲਿਸ ਨੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਵੀਡੀਓ ਦੀ ਜਾਂਚ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸ਼ਹਿਰ ਵਿੱਚ ਅਮਨ-ਸ਼ਾਂਤੀ ਬਰਕਰਾਰ ਰੱਖੀ ਜਾਵੇਗੀ। ਪੁਲਿਸ ਹੁਣ ਬਾਈਕ ਨੰਬਰ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨੌਜਵਾਨਾਂ ਕੋਲ ਦੇਖਿਆ ਗਿਆ ਹਥਿਆਰ ਅਸਲੀ ਹੈ ਜਾਂ ਨਕਲੀ ਇਹ ਵੀ ਜਾਂਚ ਦਾ ਵਿਸ਼ਾ ਹੈ।


ਇਹ ਵੀ ਪੜ੍ਹੋ: ਪੁਲਾੜ ਤੋਂ ਅਜਿਹਾ ਦਿਖਾਈ ਦਿੰਦੈ ਮਹਾਂਕੁੰਭ ​ਦਾ ਨਜ਼ਾਰਾ, ਨਾਸਾ ਨੇ ਸਾਂਝੀ ਕੀਤੀ ਤਸਵੀਰ