Fazilka News: ਫਾਜ਼ਿਲਕਾ ਦੇ ਪਿੰਡ ਵਿੱਚ ਨਵਾਂ ਸਲੇਮਸ਼ਾਹ ਵਿੱਚ ਇਕ ਵਿਅਖਤੀ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਅੱਜ ਪੰਚਾਇਤ ਚੋਣ ਕਾਰਨ ਵੋਟ ਪੋਲ ਕਰਨ ਲਈ ਗਿਆ ਸੀ। ਜਿਥੇ ਆਪਣੇ ਪਰਿਵਾਰ ਦੇ ਨਾਲ ਉਹ ਵੋਟ ਪਾਉਣ ਲਈ ਲਾਈਨ ਵਿੱਚ ਖੜ੍ਹਾ ਸੀ ਕਿ ਅਚਾਨਕ ਉਹ ਲਾਈਨ ਵਿਚੋਂ ਨਿਕਲ ਕੇ ਘਰ ਆ ਗਿਆ। ਪਰਿਵਾਰ ਜਦੋਂ ਮਤਦਾਨ ਕਰਕੇ ਘਰ ਪੁੱਜਿਆ ਤਾਂ ਦੇਖਿਆ ਕਿ ਉਨ੍ਹਾਂ ਦੇ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ਉਥੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪ੍ਰਕਾਸ਼ ਸਿੰਘ ਦੇ ਭਰਾ ਸਿਕੰਦਰ ਸਿੰਘ ਨੇ ਦੱਸਿਆ ਕਿ ਅੱਜ ਪੰਚਾਇਤ ਚੋਣ ਕਾਰਨ ਉਹ ਆਪਣੇ ਭਰਾ ਤੇ ਪਰਿਵਾਰ ਸਮੇਤ ਵੋਟ ਪਾਉਣ ਲਈ ਗਏ ਹੋਏ ਸਨ। ਉਹ ਸਾਰੇ ਲਾਈਨ ਵਿੱਚ ਖੜ੍ਹੇ ਸਨ ਕਿ ਅਚਾਨਕ ਉਸ ਦਾ ਭਰਾ ਲਾਈਨ ਵਿਚੋਂ ਨਿਕਲ ਕੇ ਘਰ ਵਾਪਸ ਆ ਗਿਆ। ਉਹ ਜਦੋਂ ਸਾਰੇ ਜਣੇ ਵੋਟ ਪਾ ਕੇ ਘਰ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦਾ ਭਰਾ ਕਮਰੇ ਵਿੱਚ ਪੱਖੇ ਨਾਲ ਲਟਕਿਆ ਹੋਇਆ ਸੀ। ਉਨ੍ਹਾਂ ਨੇ ਦੱਸਿਾ ਕਿ ਕੁਝ ਸਮੇਂ ਪਹਿਲਾਂ ਭਰਾ ਦਾ ਪਤੀ ਦੇ ਨਾਲ ਘਰੇਲੂ ਵਿਵਾਦ ਸੀ। ਇਸ ਤੋਂ ਬਾਅਦ ਉਸ ਦਾ ਪਤਨੀ ਨਾਲ ਤਲਾਕ ਹੋ ਚੁੱਕਾ ਸੀ।


ਇਹ ਵੀ ਪੜ੍ਹੋ : Punjab Panchayat Election 2024 Live Updates: ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਦੁਪਹਿਰ 2 ਵਜੇ ਤੱਕ 44 ਫੀਸਦੀ ਵੋਟਿੰਗ ਹੋਈ, ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ


ਹੁਣ ਇਕੱਲਾ ਹੀ ਘਰ ਵਿੱਚ ਰਹਿ ਰਿਹਾ ਸੀ ਕਿ ਅੱਜ ਉਸ ਨੇ ਖੁਦਕੁਸ਼ੀ ਕਰ ਲਈ। ਉਧਰ ਮੌਕੇ ਉਤੇ ਪਹੁੰਚੇ ਸਦਰ ਥਾਣਾ ਫਾਜ਼ਿਲਕਾ ਦੇ ਐਸਐਚਓ ਸਚਿਨ ਕੰਬੋਜ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਪਿੰਡ ਨਵਾਂ ਸਲੇਮਸ਼ਾਹ ਪਹੁੰਚੇ ਹਨ ਜਿਥੇ ਇਕ ਵਿਅਕਤੀ ਨੇ ਖੁਦਕੁਸ਼ੀ ਕੀਤੀ ਸੀ। ਫਿਲਹਾਲ ਉਨ੍ਹਾਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਦਕਿ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Maharashtra Vidhan Sabha Election: ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ; ਜਾਣੋ ਕਦੋਂ ਆਉਣਗੇ ਨਤੀਜੇ