ZEE NEWS ਦੇ ਐਂਕਰ ਰੋਹਿਤ ਰੰਜਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਗ੍ਰਿਫਤਾਰੀ `ਤੇ ਲੱਗੀ ਪਾਬੰਦੀ
ਰੋਹਿਤ ਰੰਜਨ `ਤੇ ਸੁਪਰੀਮ ਕੋਰਟ ਦਾ ਫੈਸਲਾ: ਸੁਪਰੀਮ ਕੋਰਟ ਨੇ ZEE NEWS ਦੇ ਐਂਕਰ ਰੋਹਿਤ ਰੰਜਨ ਦੀ ਗ੍ਰਿਫਤਾਰੀ `ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿੱਥੇ ਵੀ ਰੋਹਿਤ ਰੰਜਨ ਵਿਰੁੱਧ ਐਫਆਈਆਰ ਦਰਜ ਹੋਵੇਗੀ, ਉਸ `ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਚੰਡੀਗੜ: ZEE NEWS ਦੇ ਐਂਕਰ ਰੋਹਿਤ ਰੰਜਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਰੋਹਿਤ ਰੰਜਨ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿੱਥੇ ਵੀ ਰੋਹਿਤ ਰੰਜਨ ਖਿਲਾਫ ਐਫ. ਆਈ. ਆਰ. ਦਰਜ ਹੋਵੇਗੀ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਛੱਤੀਸਗੜ ਪੁਲਿਸ ਨੂੰ ਝਟਕਾ
ਸੁਪਰੀਮ ਕੋਰਟ ਦਾ ਇਹ ਫੈਸਲਾ ਛੱਤੀਸਗੜ ਪੁਲਿਸ ਲਈ ਵੱਡਾ ਝਟਕਾ ਹੈ ਕਿਉਂਕਿ ਇਸ ਕਾਂਗਰਸ ਸ਼ਾਸਿਤ ਸੂਬੇ ਦੀ ਪੁਲਿਸ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਰੋਹਿਤ ਰੰਜਨ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਪਹੁੰਚੀ ਸੀ। ਛੱਤੀਸਗੜ ਪੁਲਸ ਉੱਤਰ ਪ੍ਰਦੇਸ ਪੁਲਸ ਨੂੰ ਬਿਨਾਂ ਦੱਸੇ ਐਂਕਰ ਰੋਹਿਤ ਰੰਜਨ ਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਗਈ ਸੀ। ਰੋਹਿਤ ਰੰਜਨ ਗਾਜ਼ੀਆਬਾਦ ਦੇ ਇੰਦਰਾਪੁਰਮ ਵਿਚ ਰਹਿੰਦਾ ਹੈ।
ਛੱਤੀਸਗੜ ਪੁਲਿਸ ਦੇ 10-15 ਮੈਂਬਰਾਂ ਨੇ ਰੋਹਿਤ ਦੇ ਘਰ 'ਚ ਹੰਗਾਮਾ ਕੀਤਾ। ਉਹ ਬਿਨਾਂ ਪਛਾਣ ਪੱਤਰ ਅਤੇ ਬਿਨਾਂ ਵਰਦੀ ਦੇ ਸਵੇਰੇ 5 ਵਜੇ ਰੋਹਿਤ ਦੇ ਘਰ ਪਹੁੰਚਿਆ। ਉਨ੍ਹਾਂ ਰੋਹਿਤ ਰੰਜਨ ਦੇ ਘਰ ਦੇ ਸਮਾਨ ਦੀ ਭੰਨਤੋੜ ਕੀਤੀ। ਛੱਤੀਸਗੜ੍ਹ ਪੁਲਿਸ ਨੇ ਰੋਹਿਤ ਰੰਜਨ ਦੀ ਸੁਸਾਇਟੀ ਦੇ ਸੁਰੱਖਿਆ ਗਾਰਡਾਂ ਨਾਲ ਵੀ ਮਾੜਾ ਵਿਵਹਾਰ ਕੀਤਾ ਸੀ।
ਸੁਪਰੀਮ ਕੋਰਟ 'ਚ ਕੀ ਹੋਇਆ?
ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਜੇ. ਕੇ. ਮਹੇਸ਼ਵਰੀ ਦੇ ਬੈਂਚ ਨੇ ਰੋਹਿਤ ਰੰਜਨ ਦੀ ਪਟੀਸ਼ਨ 'ਤੇ ਅਟਾਰਨੀ ਜਨਰਲ ਦੇ ਦਫ਼ਤਰ ਰਾਹੀਂ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਰੋਹਿਤ ਰੰਜਨ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸਿਧਾਰਥ ਲੂਥਰਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸੇ ਦੋਸ਼ ਲਈ ਉਸ ਵਿਰੁੱਧ ਕਈ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ।
ਪਟੀਸ਼ਨ 'ਚ ਰੋਹਿਤ ਰੰਜਨ ਨੇ ਆਪਣੇ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਸਿਧਾਰਥ ਲੂਥਰਾ ਨੇ ਸੁਪਰੀਮ ਕੋਰਟ ਦੇ ਸਾਹਮਣੇ ਰੋਹਿਤ ਰੰਜਨ ਦੀ ਪਟੀਸ਼ਨ ਦਾ ਜ਼ਿਕਰ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਮੰਗਲਵਾਰ ਨੂੰ ਨੋਇਡਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਹੁਣ ਛੱਤੀਸਗੜ੍ਹ ਪੁਲਸ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।
ਲੂਥਰਾ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਲੋੜ ਹੈ, ਕਿਉਂਕਿ ਰੋਹਿਤ ਰੰਜਨ ਵਿਰੁੱਧ ਦਰਜ ਹੋਈਆਂ ਕਈ ਐਫ. ਆਈ. ਆਰ. ਕਾਰਨ ਉਸ ਨੂੰ ਵਾਰ-ਵਾਰ ਹਿਰਾਸਤ ਵਿਚ ਰੱਖਿਆ ਜਾਵੇਗਾ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਕ ਸ਼ੋਅ ਕਰਦਾ ਹੈ ਜਿਸ ਵਿਚ ਕੋਈ ਗਲਤੀ ਹੋ ਗਈ ਸੀ ਅਤੇ ਬਾਅਦ ਵਿਚ ਉਸ ਨੇ ਇਸ ਲਈ ਮੁਆਫੀ ਮੰਗ ਲਈ ਸੀ।
WATCH LIVE TV