Zirakpur News: ਜ਼ੀਰਕਪੁਰ ਪੁਲਿਸ ਨੇ ਇੱਕ ਲੜਕੀ ਅਤੇ ਉਸਦੇ ਦੋ ਸਾਥੀਆਂ ਨੂੰ ਹਨੀ ਟਰੈਪ ਰਾਹੀ ਠੱਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਏਅਰਪੋਰਟ ਰੋਡ ਅਤੇ ਜ਼ੀਕਰਪੁਰ ਵਿੱਚ ਇੱਕ ਲੜਕੀ ਦੇਰ ਰਾਤ ਨੂੰ ਰੋਡ 'ਤੇ ਖੜ੍ਹਕੇ ਲਿਫਟ ਮੰਗਦੀ ਸੀ। ਜਿਸ ਤੋਂ ਬਾਅਦ ਉਹ ਕਾਰ ਚਲਾਕਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਆਖਦੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਲੋਕਾਂ ਦੀ ਵੀਡੀਓ ਬਣਾਕੇ ਉਨ੍ਹਾਂ ਲੋਕਾਂ ਨੂੰ ਠੱਗਦੀ ਸੀ।  


COMMERCIAL BREAK
SCROLL TO CONTINUE READING

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਜੀਰਕਪੁਰ ਇੰਸਪੈਕਟਰ ਜਸ ਕਮਲ ਸਿੰਘ ਸੇਖੋ ਨੇ ਦੱਸਿਆ ਕਿ ਹਨੀ ਟਰੈਪ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਦੋ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਸੁਨਸਾਨ ਸੜਕ 'ਤੇ ਜਾਂਦੇ ਰਾਹਗੀਰਾਂ ਨੂੰ ਲਿਫਟ ਦੇ ਬਹਾਨੇ ਰੋਕਦੀ ਸੀ। ਜਿਸ ਤੋਂ ਬਾਅਦ ਰਾਹਗੀਰਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਇੰਟੀਮੇਟ ਹੋਣ ਲਈ ਕਹਿੰਦੀ ਸੀ ਉਕਤ ਲੜਕੀ ਇਨੀ ਸ਼ਾਤਰ ਸੀ ਜਦੋਂ ਰੋਕੇ ਗਏ ਰਾਹਗੀਰ ਨਿਰਵਸਤਰ ਹੁੰਦੇ ਸਨ ਤਾਂ ਉਸ ਦੇ ਦੋ ਹੋਰ ਸਾਥੀ ਨਿਰਵਸਤਰ ਹੋਏ ਵਿਅਕਤੀਆਂ ਦੀ ਵੀਡੀਓ ਬਣਾਉਣ ਲੱਗ ਜਾਂਦੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਗੋਰਖ ਧੰਦਾ ਸ਼ੁਰੂ ਹੁੰਦਾ ਸੀ। 


ਇਹ ਵੀ ਪੜ੍ਹੋ: SMA Disease: 6 ਮਹੀਨਿਆਂ ਦੀ ਇਬਾਦਤ ਕੌਰ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ; 14.5 ਕਰੋੜ ਰੁਪਏ ਦੀ ਲੋੜ


 


ਉਹਨਾਂ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਟਰੈਪ ਲਗਾ ਕੇ ਇਸ ਗਿਰੋਹ ਦੇ ਮਹਿਲਾ ਸਮੇਤ ਦੋ ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਇਸ ਹਨੀ ਟਰੈਪ ਗਿਰੋਹ ਦਾ ਮੁੱਖ ਸਰਗਨਾ ਦੀ ਪਹਿਚਾਨ ਦੀਪਕ ਦੇ ਤੌਰ 'ਤੇ ਹੋਈ ਹੈ। ਜਿਸ 'ਤੇ ਇਸ ਤੋਂ ਪਹਿਲਾਂ 15 ਦੇ ਕਰੀਬ ਹੋਰ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ।


ਇਹ ਵੀ ਪੜ੍ਹੋ: Mohali News: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰ- ਸੀਐੱਮ ਮਾਨ