ਬਰਫ਼ ‘ਚ ਦੱਬਿਆ 48,500 ਸਾਲ ਪੁਰਾਣਾ `ਜ਼ੋਂਬੀ ਵਾਇਰਸ` ਮੁੜ ਕੀਤਾ ਗਿਆ ਸੁਰਜੀਤ
ਮਾਹਿਰਾਂ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਨੇ ਬੈਕਟੀਰੀਆ ਨੂੰ ਜਨਮ ਦਿੱਤਾ ਹੈ ਜੋ ਕਿ 250 ਮਿਲੀਅਨ ਸਾਲ ਪੁਰਾਣਾ ਹੈ।
Zombie virus news: ਰੂਸ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਗਿਆਨੀਆਂ ਵੱਲੋਂ ਦੁਨੀਆ ਦੇ ਸਭ ਤੋਂ ਪੁਰਾਣੇ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਸ ਲੱਖਾਂ ਸਾਲਾਂ ਤੋਂ ਰੂਸ ਦੇ ਸਾਇਬੇਰੀਆ ਖੇਤਰ ਵਿੱਚ ਮਿਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ 'ਜ਼ੋਂਬੀ ਵਾਇਰਸ' ਲਗਭਗ 50 ਹਜ਼ਾਰ ਸਾਲ ਪੁਰਾਣਾ ਹੈ ਅਤੇ ਇਸ ਦੌਰਾਨ ਵਿਗਿਆਨੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਰੂਸ ਦੇ ਸਾਇਬੇਰੀਆ ਵਿੱਚ ਪਿਘਲ ਰਹੀ ਬਰਫ਼ ਮਨੁੱਖਤਾ ਲਈ ਇੱਕ ਵੱਡਾ ਖ਼ਤਰਾ ਬਣ ਸਕਦੀ ਹੈ।
ਰਿਪੋਰਟਾਂ ਮੁਤਾਬਕ ਇਹ 'ਜ਼ੋਂਬੀ ਵਾਇਰਸ' ਅਜੇ ਵੀ ਜੀਵਿਤ ਜੀਵਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਰੂਸ ਨੇ ਇਨ੍ਹਾਂ ਵਾਇਰਸਾਂ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ।
ਮਾਹਿਰਾਂ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਨੇ ਬੈਕਟੀਰੀਆ ਨੂੰ ਜਨਮ ਦਿੱਤਾ ਹੈ ਜੋ ਕਿ 250 ਮਿਲੀਅਨ ਸਾਲ ਪੁਰਾਣਾ ਹੈ। ਵਿਗਿਆਨੀਆਂ ਵੱਲੋਂ ਜ਼ਿੰਦਾ ਕੀਤੇ ਵਾਇਰਸ ਪੰਡੋਰਾਵਾਇਰਸ ਸ਼੍ਰੇਣੀ ਦੇ ਹਨ ਅਤੇ ਇਹ ਅਜਿਹਾ ਵਾਇਰਸ ਹੈ ਜਿਸ ਵਿੱਚ ਅਮੀਬਾ ਵਰਗੇ ਸਿੰਗਲ ਸੈੱਲ ਵਾਲੇ ਜੀਵਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਹੈ।
ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੇ 9 ਵਾਇਰਸ ਹਜ਼ਾਰਾਂ ਸਾਲਾਂ ਤੱਕ ਬਰਫ਼ ਦੇ ਹੇਠਾਂ ਦੱਬੇ ਰਹਿਣ ਦੇ ਬਾਵਜੂਦ ਵੀ ਜੀਵਾਂ ਨੂੰ ਸੰਕਰਮਿਤ ਕਰ ਸਕਦੇ ਹਨ। ਇਸ ਤੋਂ ਬਾਅਦ ਵਿਗਿਆਨੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਬਰਫ਼ ਦੇ ਹੇਠਾਂ ਫਸਣ ਵਾਲੇ ਵਾਇਰਸ ਪੌਦਿਆਂ, ਜਾਨਵਰਾਂ ਜਾਂ ਇਨਸਾਨਾਂ ਲਈ ਖ਼ਤਰਨਾਕ ਹੋ ਸਕਦੇ ਹਨ।
ਇਸ ਦੌਰਾਨ ਰੂਸ, ਜਰਮਨੀ ਅਤੇ ਫਰਾਂਸ ਦੇ ਖੋਜਕਰਤਾਵਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਖੋਜ ਨੇ ਵਾਇਰਸ ਦੇ ਪੁਨਰ-ਉਭਾਰ ਦਾ ਇੱਕ ਜੀਵ-ਵਿਗਿਆਨਕ ਖਤਰਾ ਪੈਦਾ ਕੀਤਾ ਹੈ। ਬਰਫ਼ 'ਚ ਦੱਬੇ 48,500 ਸਾਲ ਪੁਰਾਣੇ 'ਜ਼ੋਂਬੀ ਵਾਇਰਸ' ਬਾਰੇ ਕਿਹਾ ਜਾ ਰਿਹਾ ਕਿ ਜਾਨਵਰ ਅਤੇ ਮਨੁੱਖ ਸੰਭਾਵਿਤ ਤੌਰ 'ਤੇ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।

ਹੋਰ ਪੜ੍ਹੋ: ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ
ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੇ 9 ਵਾਇਰਸ ਹਜ਼ਾਰਾਂ ਸਾਲਾਂ ਤੱਕ ਬਰਫ਼ ਦੇ ਹੇਠਾਂ ਦੱਬੇ ਰਹਿਣ ਦੇ ਬਾਵਜੂਦ ਵੀ ਜੀਵਾਂ ਨੂੰ ਸੰਕਰਮਿਤ ਕਰ ਸਕਦੇ ਹਨ। ਇਸ ਤੋਂ ਬਾਅਦ ਵਿਗਿਆਨੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਬਰਫ਼ ਦੇ ਹੇਠਾਂ ਫਸਣ ਵਾਲੇ ਵਾਇਰਸ ਪੌਦਿਆਂ, ਜਾਨਵਰਾਂ ਜਾਂ ਇਨਸਾਨਾਂ ਲਈ ਖ਼ਤਰਨਾਕ ਹੋ ਸਕਦੇ ਹਨ।
ਇਸ ਦੌਰਾਨ ਰੂਸ, ਜਰਮਨੀ ਅਤੇ ਫਰਾਂਸ ਦੇ ਖੋਜਕਰਤਾਵਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਖੋਜ ਨੇ ਵਾਇਰਸ ਦੇ ਪੁਨਰ-ਉਭਾਰ ਦਾ ਇੱਕ ਜੀਵ-ਵਿਗਿਆਨਕ ਖਤਰਾ ਪੈਦਾ ਕੀਤਾ ਹੈ। ਬਰਫ਼ 'ਚ ਦੱਬੇ 48,500 ਸਾਲ ਪੁਰਾਣੇ 'ਜ਼ੋਂਬੀ ਵਾਇਰਸ' ਬਾਰੇ ਕਿਹਾ ਜਾ ਰਿਹਾ ਕਿ ਜਾਨਵਰ ਅਤੇ ਮਨੁੱਖ ਸੰਭਾਵਿਤ ਤੌਰ 'ਤੇ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।
ਹੋਰ ਪੜ੍ਹੋ: iPhone ਖਰੀਦਦਾਰਾਂ ਲਈ ਜ਼ਰੂਰੀ ਸੂਚਨਾ! ਜਾਣੋ ਪੂਰਾ ਮਾਮਲਾ
(Apart from news of Zombie virus, stay tuned to Zee PHH for more updates)