iPhone ਖਰੀਦਦਾਰਾਂ ਲਈ ਜ਼ਰੂਰੀ ਸੂਚਨਾ! ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1463004

iPhone ਖਰੀਦਦਾਰਾਂ ਲਈ ਜ਼ਰੂਰੀ ਸੂਚਨਾ! ਜਾਣੋ ਪੂਰਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਆਈਫੋਨ 14 ਪ੍ਰੋ ਅਤੇ ਪ੍ਰੋ ਮੈਕਸ ਮਾਡਲਾਂ ਦੀ ਬੁਕਿੰਗ ਸਾਰੇ ਬਾਜ਼ਾਰਾਂ ਵਿੱਚ ਵੱਧ ਰਹੀਆਂ ਹਨ। 

 

iPhone ਖਰੀਦਦਾਰਾਂ ਲਈ ਜ਼ਰੂਰੀ ਸੂਚਨਾ! ਜਾਣੋ ਪੂਰਾ ਮਾਮਲਾ

Apple iPhone 14 Pro news: ਜਿਹੜੇ ਵੀ ਲੋਕ iphone ਪਰੋ ਖਰੀਦਣ ਦੀ ਸੋਚ ਰਹੇ ਹਨ ਉਨ੍ਹਾਂ ਲਈ ਇੱਕ ਜ਼ਰੂਰੀ ਸੂਚਨਾ ਹੈ ਕਿ ਐਪਲ ਦੇ iPhone 14 Pro ਮਾਡਲਾਂ ਦੀ ਡਿਲੀਵਰੀ ‘ਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਯਾਨੀ ਕਿ ਤੁਹਾਨੂੰ ਫੋਨ ਬੁੱਕ ਕਰਨ ਤੋਂ ਬਾਅਦ ਥੋੜਾ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।  

ਅਜਿਹਾ ਇਸ ਲਈ ਕਿਉਂਕਿ ਚੀਨ ਦੇ ਝੋਂਗਜ਼ੂ (Zhengzhou) ‘ਚ ਕੰਪਨੀ ਦੇ ਮੁੱਖ ਅਸੈਂਬਲੀ ਪਲਾਂਟ ਵਿਖੇ ਕੋਰੋਨਾ ਲੌਕਡਾਊਨ ਅਤੇ ਮਜ਼ਦੂਰਾਂ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ। ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਦੇ ਮੁਤਾਬਕ ਇਸ ਸਾਲ ਅਮਰੀਕਾ ਵਿੱਚ ਐਪਲ ਦੇ ਪ੍ਰੀਮੀਅਮ ਫੋਨ ਖਰੀਦਣ ਵਾਲੇ ਗਾਹਕਾਂ ਨੂੰ ਇੱਕ ਮਹੀਨੇ ਤੋਂ ਵੱਧ ਯਾਨੀ 37 ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। 

ਦੱਸਣਯੋਗ ਹੈ ਕਿ ਇਹ ਸਮਾਂ iphone 13 ਪ੍ਰੋ ਦੀ ਡਿਲੀਵਰੀ ਨਾਲੋਂ ਜ਼ਿਆਦਾ ਹੈ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਈਫੋਨ 14 ਪ੍ਰੋ ਅਤੇ ਪ੍ਰੋ ਮੈਕਸ ਮਾਡਲਾਂ ਦੀ ਬੁਕਿੰਗ ਸਾਰੇ ਬਾਜ਼ਾਰਾਂ ਵਿੱਚ ਵੱਧ ਰਹੀਆਂ ਹਨ। ਗੌਰਤਲਬ ਹੈ ਕਿ Zhongzhou ਸੁਵਿਧਾ Foxconn ਟੈਕਨਾਲੋਜੀ ਗਰੁੱਪ ਵੱਲੋਂ ਚਲਾਈ ਜਾਂਦੀ ਹੈ ਅਤੇ ਇਹ ਦੁਨੀਆ ਦੇ ਜ਼ਿਆਦਾਤਰ ਆਈਫੋਨ ਪ੍ਰੋ ਦੀ ਸਪਲਾਈ ਕਰਦੀ ਹੈ।  

ਹੋਰ ਪੜ੍ਹੋ: ਸ਼ਿਖਰ ਧਵਨ ਨੇ ਯੁਜਵੇਂਦਰ ਚਹਿਲ ਨੂੰ ਲੈ ਕੇ ਕੀਤਾ ਖੁਲਾਸਾ, ਦੇਖੋ ਵੀਡੀਓ

ਦੱਸ ਦਈਏ ਕਿ ਅਕਤੂਬਰ ਮਹੀਨੇ ਤੋਂ ਕੋਰੋਨਾ ਦੇ ਪ੍ਰਕੋਪ ਤੋਂ ਬਾਅਦ ਮਜ਼ਦੂਰਾਂ ਵੱਲੋਂ ਸਰਕਾਰ ਦੁਆਰਾ ਲਾਏ ਗਏ ਲੌਕਡਾਊਨ ਅਤੇ ਰਹਿਣ-ਸਹਿਣ ਦੀਆਂ ਸਥਿਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਕਰਮਚਾਰੀਆਂ ਵੱਲੋਂ ਐਪਲ ਦੀ ਪ੍ਰਮੁੱਖ ਸਪਲਾਇਰ ਕੰਪਨੀ ਫਾਕਸਕਾਨ ‘ਤੇ ਕੋਰੋਨਾ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦੇ ਇਲਜ਼ਾਮਲਗਾਏ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਫਾਕਸਕਾਨ ਦੇ ਤਕਰੀਬਨ 20 ਹਜ਼ਾਰ ਕਰਮਚਾਰੀ ਘਰਾਂ ਵਿੱਚ ਹਨ ਅਤੇ ਕੰਮ ਨਹੀਂ ਕਰ ਰਹੇ ਹਨ। ਇਸ ਮੁੱਦੇ 'ਤੇ ਵੇਬੁਸ਼ ਸਕਿਓਰਿਟੀਜ਼ ਦੇ ਡੈਨ ਇਵਜ਼ ਦਾ ਕਹਿਣਾ ਹੈ ਕਿਹਾ ਕਿ ਜ਼ੀਰੋ ਚਾਈਨਾ ਕੋਵਿਡ ਨੀਤੀ ਅਤੇ ਝੋਂਗਜ਼ੂ ਵਿੱਚ ਫੌਕਸਕਾਨ ਦਾ ਵਿਰੋਧ ਕਰਕੇ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਐਪਲ ਦੇ ਆਈਫੋਨ ਦੀ ਕਮੀ ਹੈ।

ਹੋਰ ਪੜ੍ਹੋ: Jio down news: ਜੀਓ ਦੀ ਕਾਲਿੰਗ ਤੇ ਮੈਸੇਜ ਸੇਵਾਵਾਂ ਠੱਪ, ਲੋਕ ਪਰੇਸ਼ਾਨ

(For more news related to Apple iPhone 14 Pro, stay tuned to Zee PHH)

Trending news