Hemkunt Sahib Yatra: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਬੁੱਧਵਾਰ ਨੂੰ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਦੀ ਮੌਜੂਦਗੀ ਵਿੱਚ ਸ਼ਰਧਾਲੂਆਂ ਦਾ ਪਹਿਲਾਂ ਜੱਥਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਵਾਹਿਗੁਰੂ ਦੇ ਨਾਮ ਨੂੰ ਲੈ ਕੇ ਲੋਕਾਂ ਵਿੱਚ ਜੋ ਸ਼ਰਧਾ ਹੈ ਉਸ ਨੂੰ ਦੇਖ ਕੇ ਕਾਫੀ ਸਕੂਨ ਮਿਲਦਾ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਕਿਹਾ ਕਿ ਇਹ ਯਾਤਰੀ ਕਾਫੀ ਔਕੜਾਂ ਭਰੀ ਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਉਹ ਇਸ ਪਲ ਦਾ ਗਵਾਹ ਬਣੇ। ਕਾਬਿਲੇਗੌਰ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੇ 25 ਮਈ ਨੂੰ ਕਿਵਾੜ ਖੁੱਲ੍ਹਣਗੇ। ਐਸਡੀਐਮ ਜੋਸ਼ੀਮਠ ਚੰਦਰਸ਼ੇਖਰ ਵਸ਼ਿਸ਼ਟ ਨੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ-ਨਾਲ ਯਾਤਰਾ ਨਾਲ ਸਬੰਧਤ ਅਧਿਕਾਰੀਆਂ ਨਾਲ ਬੈਠਕ ਕੀਤੀ।


ਉਨ੍ਹਾਂ ਨੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਯਾਤਰਾ ਰੂਟ 'ਤੇ ਪੀਣ ਵਾਲੇ ਪਾਣੀ, ਬਿਜਲੀ, ਸਿਹਤ ਅਤੇ ਸੰਚਾਰ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਰਸਤੇ ਵਿੱਚ ਘੋੜਿਆਂ ਅਤੇ ਖੱਚਰਾਂ ਲਈ ਗਰਮ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ। ਐਸਡੀਐਮ ਨੇ ਯਾਤਰਾ ਰੂਟ 'ਤੇ ਚੱਲ ਰਹੇ ਮਾਸਟਰ ਪਲਾਨ ਦੇ ਕੰਮਾਂ ਸਬੰਧੀ ਵੀ ਜਾਣਕਾਰੀ ਲਈ।


ਭਾਰਤੀ ਫੌਜ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਵਿੱਚ ਬਰਫ਼ ਕੱਟ ਕੇ ਰਸਤਾ ਬਣਾਇਆ ਗਿਆ ਹੈ, ਹੇਮਕੁੰਟ ਸਾਹਿਬ ਅਜੇ ਵੀ ਭਾਰੀ ਬਰਫ਼ ਦੀ ਲਪੇਟ ਵਿੱਚ ਹੈ, ਅਜਿਹੇ ਵਿੱਚ ਭਾਰਤੀ ਫ਼ੌਜ ਵੱਲੋਂ ਬਰਫ਼ ਹਟਾਉਣ ਸਮੇਤ ਰਸਤਾ ਬਣਾਉਣ ਦਾ ਕੰਮ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਨੇ ਵੀ ਯਾਤਰਾ ਦੀਆਂ ਤਿਆਰੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ।


24 ਮਈ ਨੂੰ ਇਹ ਜਥਾ ਗੋਵਿੰਦ ਘਾਟ ਤੋਂ ਘੰਗਰੀਆ ਲਈ ਰਵਾਨਾ ਹੋਵੇਗਾ ਅਤੇ 25 ਮਈ ਨੂੰ ਸਵੇਰੇ ਪੰਜ ਦੀ ਅਗਵਾਈ ਹੇਠ ਇਹ ਜਥਾ ਘੰਗੜੀਆ ਤੋਂ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗਾ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣਗੇ ਤੇ ਇਸ ਨਾਲ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਸ਼ੁਰੂ ਹੋ ਜਾਵੇਗੀ।


ਜ਼ਿਲ੍ਹਾ ਮੈਜਿਸਟ੍ਰੇਟ ਨੇ ਹਦਾਇਤ ਕੀਤੀ ਕਿ ਪੈਦਲ ਚੱਲਣ ਵਾਲੇ ਰੂਟ 'ਤੇ ਲੋਕਾਂ ਦੀ ਸਹੂਲਤ ਲਈ ਸੁਧਾਰ, ਰੇਲਿੰਗ, ਪਾਰਕਿੰਗ, ਘੋੜ-ਸਵਾਰ ਅਤੇ ਰੇਨ ਸ਼ੈਲਟਰ, ਯਾਤਰੀ ਸ਼ੈੱਡ, ਬੈਂਚ,  ਬਿਜਲੀ, ਪਾਣੀ, ਪਖਾਨੇ, ਸਫਾਈ, ਸਿਹਤ ਅਤੇ ਸੁਰੱਖਿਆ ਸਮੇਤ ਢੁਕਵੇਂ ਪ੍ਰਬੰਧ ਕੀਤੇ ਜਾਣ। ਯਾਤਰਾ ਦੇ ਰਸਤੇ 'ਤੇ ਕਿਲੋਮੀਟਰ, ਹੈਕਟੋਮੀਟਰ ਪੱਥਰ ਅਤੇ ਸੰਕੇਤ ਲਗਾਏ ਜਾਣੇ ਚਾਹੀਦੇ ਹਨ। ਉਨ੍ਹਾਂ ਜਲ ਸੰਸਥਾਨ ਨੂੰ ਹਦਾਇਤ ਕੀਤੀ ਕਿ ਯਾਤਰਾ ਰੂਟ 'ਤੇ ਸਾਰੇ ਸਟੈਂਡ ਪੋਸਟਾਂ ਅਤੇ ਵਾਟਰ ਏ.ਟੀ.ਐਮ 'ਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। 


ਜ਼ਿਲ੍ਹਾ ਮੈਜਿਸਟ੍ਰੇਟ ਨੇ ਈਕੋ ਡਿਵੈਲਪਮੈਂਟ ਕਮੇਟੀ ਨੂੰ ਪੁਲਾਨਾ, ਭੂੰਦੜ, ਜੰਗਲਚੱਟੀ, ਘੰਘੜਿਆ, ਅਟਲਕੋਟੀ ਵਿਖੇ ਬਣਾਏ ਗਏ ਨਵੇਂ ਪਖਾਨਿਆਂ ਨੂੰ ਪੇਂਟ ਕਰਨ ਅਤੇ ਯਾਤਰਾ ਰੂਟ 'ਤੇ ਆਉਣ ਵਾਲੇ ਸਾਰੇ ਪਖਾਨਿਆਂ ਵਿੱਚ ਬਿਜਲੀ ਅਤੇ ਪਾਣੀ ਸਮੇਤ ਸਫ਼ਾਈ ਦੇ ਪੁਖਤਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਯਾਤਰਾ ਦੌਰਾਨ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾਣ ਅਤੇ ਐਸ.ਡੀ.ਆਰ.ਐਫ ਦੇ ਨਾਲ-ਨਾਲ ਡੀ.ਡੀ.ਆਰ.ਐਫ ਦੇ ਜਵਾਨ ਵੀ ਤਾਇਨਾਤ ਕੀਤੇ ਜਾਣ।


ਇਸ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਨੇ ਘੰਗੜੀਆ ਹੈਲੀਪੈਡ, ਪੁਲਿਸ ਸਟੇਸ਼ਨ, ਚੌਕੀ, ਹਸਪਤਾਲ ਸਮੇਤ ਯਾਤਰਾ ਸਬੰਧੀ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸ੍ਰੀ ਹੇਮਕੁੰਟ ਸਾਹਿਬ, ਲੋਕਪਾਲ ਮੰਦਿਰ ਅਤੇ ਫੁੱਲਾਂ ਦੀ ਘਾਟੀ ਦੀ ਯਾਤਰਾ ਨੂੰ ਸੌਖਾਲਾ ਬਣਾਉਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ