Hemkund Sahib Yatra 2023: ਹੇਮਕੁੰਟ ਸਾਹਿਬ ਨੇੜੇ ਟੁੱਟਿਆ ਗਲੇਸ਼ੀਅਰ, ਬਰਫ `ਚ ਦੱਬੀ ਮਹਿਲਾ ਯਾਤਰੀ ਦੀ ਲਾਸ਼ ਬਰਾਮਦ
Hemkund Sahib Yatra 2023: ਦੱਸ ਦੇਈਏ ਕਿ ਐਤਵਾਰ ਸ਼ਾਮ 6 ਵਜੇ ਗਲੇਸ਼ੀਅਰ ਦੀ ਹਿੱਲਜੁਲ ਕਾਰਨ 6 ਸ਼ਰਧਾਲੂ ਬਰਫ ਦੀ ਲਪੇਟ `ਚ ਆ ਗਏ ਸਨ ਜਿਸ ਵਿੱਚੋਂ ਇੱਕ ਮਹਿਲਾ ਸ਼ਰਧਾਲੂ ਕਮਲਜੀਤ ਕੌਰ (37) ਵਾਸੀ ਅੰਮ੍ਰਿਤਸਰ ਲਾਪਤਾ ਹੋ ਗਈ ਸੀ।
Hemkund Sahib Yatra 2023: ਹੇਮਕੁੰਟ ਸਾਹਿਬ ਯਾਤਰਾ ਰੂਟ 'ਤੇ ਅਟਲਾ ਕੁੜੀ ਗਲੇਸ਼ੀਅਰ ਪੁਆਇੰਟ ਨੇੜੇ ਇਕ ਗਲੇਸ਼ੀਅਰ ਫਿਸਲਣ ਕਾਰਨ ਬਰਫ 'ਚ ਲਾਪਤਾ ਹੋਈ ਔਰਤ ਦੀ ਭਾਲ ਲਈ ਅੱਜ ਮੁੜ ਬਚਾਅ ਮੁਹਿੰਮ ਚਲਾਈ ਗਈ। ਸਵੇਰੇ SDRF ਨੇ ਬਰਫ 'ਚ ਦੱਬੀ ਮਹਿਲਾ ਯਾਤਰੀ ਦੀ ਲਾਸ਼ ਬਰਾਮਦ ਕੀਤੀ ਹੈ।
ਇਸ ਦੇ ਨਾਲ ਹੀ ਯਾਤਰਾ ਮਾਰਗ 'ਤੇ ਭਾਰੀ ਬਰਫਬਾਰੀ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਯਾਤਰਾ ਵੀ ਰੋਕ ਦਿੱਤੀ ਗਈ ਹੈ। ਦੱਸ ਦੇਈਏ ਕਿ ਐਤਵਾਰ ਸ਼ਾਮ 6 ਵਜੇ ਗਲੇਸ਼ੀਅਰ ਦੀ ਹਿੱਲਜੁਲ ਕਾਰਨ 6 ਸ਼ਰਧਾਲੂ ਬਰਫ ਦੀ ਲਪੇਟ 'ਚ ਆ ਗਏ ਸਨ ਜਿਸ ਵਿੱਚੋਂ ਇੱਕ ਮਹਿਲਾ ਸ਼ਰਧਾਲੂ ਕਮਲਜੀਤ ਕੌਰ (37) ਵਾਸੀ ਅੰਮ੍ਰਿਤਸਰ ਲਾਪਤਾ ਹੋ ਗਈ ਸੀ। ਔਰਤ ਸਮੇਤ ਪੰਜ ਸ਼ਰਧਾਲੂਆਂ ਨੂੰ SDRF ਨੇ ਬਚਾਇਆ।
ਇਹ ਵੀ ਪੜ੍ਹੋ: Odisha Train Accident: ਓਡੀਸ਼ਾ 'ਚ ਇੱਕ ਹੋਰ ਰੇਲ ਹਾਦਸਾ,ਮਾਲ ਗੱਡੀ ਦੀਆਂ 5 ਬੋਗੀਆਂ ਪਟੜੀ ਤੋਂ ਉਤਰੀਆਂ
ਦੱਸ ਦੇਈਏ ਕਿ ਹੇਮਕੁੰਟ ਸਾਹਿਬ ਵਿਖੇ ਸ਼ਰਧਾਲੂਆਂ ਲਈ ਰਾਤ ਦੇ ਠਹਿਰਨ ਦੀ ਕੋਈ ਸਹੂਲਤ ਨਹੀਂ ਹੈ। ਹਰ ਰੋਜ਼ ਸ਼ਰਧਾਲੂ ਯਾਤਰਾ ਦੇ ਆਧਾਰ ਕੈਂਪ ਘੰਗੜੀਆ ਤੋਂ ਛੇ ਕਿਲੋਮੀਟਰ ਪੈਦਲ ਚੱਲ ਕੇ ਹੇਮਕੁੰਟ ਸਾਹਿਬ ਪਹੁੰਚਦੇ ਹਨ। ਹੇਮਕੁੰਟ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤਦੇ ਹਨ।
ਐਤਵਾਰ ਨੂੰ ਆਖਰੀ ਜੱਥੇ ਦੇ ਛੇ ਸ਼ਰਧਾਲੂ ਸਮੇਂ ਸਿਰ ਹੇਮਕੁੰਟ ਸਾਹਿਬ ਤੋਂ ਰਵਾਨਾ ਹੋਏ ਪਰ ਬਹੁਤ ਥਕਾਵਟ ਕਾਰਨ ਸ਼ਾਮ 6 ਵਜੇ ਹੀ ਅਟਲਕੁੜੀ ਪਹੁੰਚੇ। ਜਦੋਂ ਸ਼ਰਧਾਲੂ ਗਲੇਸ਼ੀਅਰ ਪੁਆਇੰਟ ਤੋਂ ਲੰਘ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਬਰਫ਼ ਖਿਸਕ ਗਈ ਜਿਸ ਕਾਰਨ ਸ਼ਰਧਾਲੂ ਬਰਫ ਦੇ ਵਿਚਕਾਰ ਫਸ ਗਏ। SDRF ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਪੰਜ ਸ਼ਰਧਾਲੂਆਂ ਨੂੰ ਬਰਫ 'ਚੋਂ ਬਾਹਰ ਕੱਢਿਆ।
ਬਚਾਏ ਗਏ ਸ਼ਰਧਾਲੂਆਂ ਵਿੱਚ ਕਮਲਜੀਤ ਕੌਰ ਦਾ ਪਤੀ ਜਸਪ੍ਰੀਤ ਸਿੰਘ, ਬੇਟੀਆਂ ਮਨਸੀਰਤ ਕੌਰ, ਪੁਸ਼ਪਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਰਵਨੀਤ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨੇ ਦੱਸਿਆ ਕਿ ਸਾਰੇ ਪੰਜ ਸ਼ਰਧਾਲੂਆਂ ਦਾ ਘੰਗਰੀਆ ਗੁਰਦੁਆਰੇ ਦੇ ਹਸਪਤਾਲ ਵਿੱਚ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਹਨ।