Odisha Train Accident: ਓਡੀਸ਼ਾ 'ਚ ਇੱਕ ਹੋਰ ਰੇਲ ਹਾਦਸਾ,ਮਾਲ ਗੱਡੀ ਦੀਆਂ 5 ਬੋਗੀਆਂ ਪਟੜੀ ਤੋਂ ਉਤਰੀਆਂ
Advertisement

Odisha Train Accident: ਓਡੀਸ਼ਾ 'ਚ ਇੱਕ ਹੋਰ ਰੇਲ ਹਾਦਸਾ,ਮਾਲ ਗੱਡੀ ਦੀਆਂ 5 ਬੋਗੀਆਂ ਪਟੜੀ ਤੋਂ ਉਤਰੀਆਂ

Odisha Goods Train Derailed latest news: ਬਾਲਾਸੋਰ ਰੇਲ ਹਾਦਸੇ ਦੇ 3 ਦਿਨਾਂ ਬਾਅਦ, ਓਡੀਸ਼ਾ ਇੱਕ ਹੋਰ ਰੇਲ ਹਾਦਸੇ ਵਾਪਰਿਆ ਹੈ। ਹੁਣ ਬਾਰਗੜ੍ਹ ਵਿੱਚ ਇੱਕ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਹਨ।

 

Odisha Train Accident: ਓਡੀਸ਼ਾ 'ਚ ਇੱਕ ਹੋਰ ਰੇਲ ਹਾਦਸਾ,ਮਾਲ ਗੱਡੀ ਦੀਆਂ 5 ਬੋਗੀਆਂ ਪਟੜੀ ਤੋਂ ਉਤਰੀਆਂ

Odisha Goods Train Derailed latest news: ਓਡੀਸ਼ਾ ਦੇ ਬਾਲਾਸੋਰ 'ਚ ਰੇਲ ਹਾਦਸੇ 'ਚ 275 ਲੋਕਾਂ ਦੀ ਮੌਤ ਦੇ ਸਦਮੇ 'ਚੋਂ ਲੋਕ ਅਜੇ ਉਭਰ ਵੀ ਨਹੀਂ ਸਕੇ ਹਨ ਕਿ ਓਡੀਸ਼ਾ 'ਚ ਇੱਕ ਹੋਰ ਰੇਲ ਹਾਦਸੇ ਦੀ ਖਬਰ ਸਾਹਮਣਏ ਆਈ ਹੈ। ਦਰਅਸਲ, ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਹੈ।

ਮੇਦਪੱਲੀ ਨੇੜੇ ਟਰੇਨ ਪਟੜੀ ਤੋਂ ਉਤਰ ਗਈ। ਇਹ ਮਾਲ ਗੱਡੀ ਬਾਰਗੜ੍ਹ ਜ਼ਿਲ੍ਹੇ ਦੇ ਡੂੰਗਰੀ ਚੂਨੇ ਦੀ ਖਾਨ ਤੋਂ ਬਾਰਗੜ੍ਹ ਵੱਲ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹੀਆ ਫਟਣ ਕਾਰਨ ਟਰੇਨ ਦੇ 5 ਡੱਬੇ ਪਲਟ ਗਏ। ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। ਬਰਗੜ੍ਹ ਦੀ ਏਸੀਸੀ ਸੀਮਿੰਟ ਫੈਕਟਰੀ ਵਿੱਚ ਚੂਨਾ ਲਿਜਾਂਦੇ ਸਮੇਂ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: Afghanistan News: ਤਾਲਿਬਾਨ ਦਾ ਜ਼ਾਲਮ ਚਿਹਰਾ ਫਿਰ ਆਇਆ ਸਾਹਮਣੇ! ਸਕੂਲ ਦੀਆਂ 80 ਵਿਦਿਆਰਥਣਾਂ ਨੂੰ ਦਿੱਤਾ ਜ਼ਹਿਰ 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਓਡੀਸ਼ਾ 'ਚ ਦਰਦਨਾਕ ਰੇਲ ਹਾਦਸਾ ਹੋਇਆ ਸੀ। ਇਸ ਹਾਦਸੇ ਵਿੱਚ ਹੁਣ ਤੱਕ 275 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦਕਿ 1100 ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚੋਂ 187 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।

 

Trending news