ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੰਗਲਵਾਰ ਡੇਢ ਲੱਖ ਦੇ ਕਰੀਬ ਸ਼ਰਧਾਲੂ ਅੱਜ ਦਰਬਾਰ ਸਾਹਿਬ ਦੇ ਵਿਚ ਮੱਥਾ ਟੇਕਣ ਪਹੁੰਚ ਸਕਦੇ ਹਨ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ  1604 ਦੇ ਵਿੱਚ ਅੱਜ ਹੀ ਦੇ ਦਿਨ ਦਰਬਾਰ ਸਾਹਿਬ  ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਉਦੋਂ ਤੋਂ ਲੈ ਕੇ ਅੱਜ ਤਕ ਹਰ ਸਾਲ ਅੱਜ ਹੀ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ.


COMMERCIAL BREAK
SCROLL TO CONTINUE READING

ਸਰਕਾਰ ਨੇ ਫੈਸਲਾ ਲੈਂਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ ਜਿਸ ਮਗਰੋਂ ਅੱਜ ਵੀ ਸਰਕਾਰੀ ਅਤੇ ਗੈਰ ਸਰਕਾਰੀ ਆਫਿਸ ਸਿੱਖਿਆ ਸੰਸਥਾਨ ਆਦਿ ਬੰਦ ਰਹਿਣਗੇ. ਉਥੇ ਹੀ ਦੂਜੇ ਪਾਸੇ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ. ਪਿਛਲੇ ਪੰਜ ਸਾਲਾਂ ਵਿਚ ਇਸ  ਮੌਕੇ ਪੂਰੇ ਦਰਬਾਰ ਸਾਹਿਬ ਨੂੰ ਕਈ ਟਨ ਇੰਪੋਰਟਡ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਰਿਹਾ ਹੈ ਪਿਛਲੇ ਪੰਜ ਸਾਲਾਂ ਤੋਂ ਹੋ ਰਹੀ ਸਜਾਵਟ ਦੇ ਬਾਅਦ ਦਰਬਾਰ ਸਾਹਿਬ ਦੀ ਇਸ ਦੀ ਖੂਬਸੂਰਤੀ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕ ਪੁੱਜਦੇ ਹਨ  


ਪਿਛਲੇ ਪੰਜ ਸਾਲਾਂ ਤੋਂ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਦੀ ਸੇਵਾ ਮੁੰਬਈ ਦੇ ਰਹਿਣ ਵਾਲੇ ਕੇਕੇ ਸ਼ਰਮਾ ਕਰਾ ਰਹੇ ਹਨ ਇਸ ਸਾਲ ਇੱਕ ਸੌ ਦੱਸ ਟਨ ਫੁੱਲਾਂ ਦੀ ਸੇਵਾ ਕੀਤੀ ਗਈ ਹੈ ਅਤੇ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਜਾਣਕਾਰੀ ਦੇ ਮੁਤਾਬਿਕ ਇੱਕ ਸੌ ਪੰਦਰਾਂ ਕਿਸਮ ਦੇ ਇਹ ਫੁੱਲ ਅੱਠ ਟਰੱਕਾਂ ਵਿੱਚ  ਭਰ ਕੇ ਲੈ ਗਏ ਹਨ ਜਿਸ ਮਗਰੋਂ ਮਰਿਆਦਾ ਦੇ ਨਾਲ ਤਿੰਨ ਸੌ ਕਾਰੀਗਰਾਂ ਨੇ ਮਿਲ ਕੇ ਇਨ੍ਹਾਂ ਫੁੱਲਾਂ ਨਾਲ ਦਰਬਾਰ ਸਾਹਿਬ ਨੂੰ ਸਜਾਇਆ ਹੈ


watch live tv