Holi Celebration Date: ਕਦੋਂ ਹੈ ਹੋਲੀ; 24 ਜਾਂ 25 ਮਾਰਚ; ਜਾਣੋ ਹੋਲਿਕਾ ਦਹਿਨ ਦਾ ਮਹੂਰਤ ਤੇ ਪੂਜਾ ਵਿਧੀ
Holi Celebration Date: ਹੋਲੀ ਨੂੰ ਖ਼ੁਸ਼ੀਆਂ ਤੇ ਰੰਗਾਂ ਦਾ ਤਿਉਹਾਰ ਪੁਕਾਰਿਆ ਜਾਂਦਾ ਹੈ। ਅੱਜ-ਕੱਲ੍ਹ ਹਰ ਤਿਉਹਾਰ ‘ਤੇ ਲੋਕ ਤਰੀਕ ਨੂੰ ਲੈ ਕੇ ਉਲਝਣ ‘ਚ ਪੈ ਜਾਂਦੇ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਸਾਲ 2024 ‘ਚ ਹੋਲੀ ਕਦੋਂ ਹੈ।
Holi Celebration Date
ਕਦੋਂ ਹੈ ਹੋਲੀ; 24 ਜਾਂ 25 ਮਾਰਚ; ਜਾਣੋ ਹੋਲਿਕਾ ਦਹਿਨ ਦਾ ਮਹੂਰਤ ਤੇ ਪੂਜਾ ਵਿਧੀ
Holi Celebration Confusion
ਰੰਗਾਂ ਤੇ ਸਦਭਾਵਨਾ ਦਾ ਪ੍ਰਤੀਕ ਤਿਉਹਰ ਹੋਲੀ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ। ਲੋਕਾਂ 'ਚ ਸ਼ਸ਼ੋਪੰਜ ਹੈ ਕਿ ਹੋਲੀ 24 ਮਾਰਚ ਨੂੰ ਹੈ ਜਾਂ 25 ਮਾਰਚ।
Holi Festival
ਹੋਲੀ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਹੋਲਿਕਾ ਦਹਿਨ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਦੀ ਰਾਤ ਨੂੰ ਕੀਤਾ ਜਾਂਦਾ ਹੈ ਤੇ ਅਗਲੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
Holashtak Date
ਹੋਲੀ ਤੋਂ ਅੱਠ ਦਿਨ ਪਹਿਲਾਂ ਹੋਲਾਸ਼ਟਕ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਮੰਗਲ ਤੇ ਸ਼ੁਭ ਕਾਰਜਾਂ ਦੀ ਮਨਾਹੀ ਹੈ। ਪੰਚਾਂਗ ਅਨੁਸਾਰ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ 16 ਮਾਰਚ ਨੂੰ ਰਾਤ 9:39 ਵਜੇ ਸ਼ੁਰੂ ਹੋਵੇਗੀ ਤੇ 17 ਮਾਰਚ ਨੂੰ ਸਵੇਰੇ 9:53 ਵਜੇ ਸਮਾਪਤ ਹੋਵੇਗੀ। ਅਜਿਹੇ 'ਚ ਹੋਲਾਸ਼ਟਕ 17 ਮਾਰਚ ਤੋਂ ਸ਼ੁਰੂ ਹੋ ਕੇ 24 ਮਾਰਚ ਨੂੰ ਖਤਮ ਹੋਵੇਗਾ।
Holi Date
ਹੋਲੀ ਦਾ ਤਿਉਹਾਰ ਹੋਲਿਕਾ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ, ਇਸ ਲਈ ਇਸ ਸਾਲ ਹੋਲੀ 25 ਮਾਰਚ ਨੂੰ ਹੈ। ਇਸ ਦਿਨ ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ।
Holika Dahan Puja
ਹੋਲਿਕਾ ਦਹਨ ਦੀ ਪੂਜਾ ਕਰਨ ਲਈ ਪਹਿਲਾਂ ਇਸ਼ਨਾਨ ਕਰਨਾ ਜ਼ਰੂਰੀ ਹੈ। ਇਸ਼ਨਾਨ ਕਰਨ ਤੋਂ ਬਾਅਦ, ਉੱਤਰ ਜਾਂ ਪੂਰਬ ਵੱਲ ਮੂੰਹ ਕਰਕੇ ਜਿੱਥੇ ਹੋਲਿਕਾ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਬੈਠੋ। ਪੂਜਾ ਲਈ ਗਾਂ ਦੇ ਗੋਬਰ ਤੋਂ ਹੋਲਿਕਾ ਤੇ ਪ੍ਰਹਿਲਾਦ ਦੀਆਂ ਮੂਰਤੀਆਂ ਬਣਾਓ। ਪੂਜਾ ਸਮੱਗਰੀ ਲਈ ਰੋਲੀ, ਫੁੱਲ, ਫੁੱਲਾਂ ਦੀ ਮਾਲਾ, ਕੱਚਾ ਕਪਾਹ, ਗੁੜ, ਹਲਦੀ, ਮੂੰਗੀ, ਬਾਤਾਸ਼ਾ, ਨਾਰੀਅਲ ਗੁਲਾਲ, 5 ਤੋਂ 7 ਕਿਸਮ ਦੇ ਦਾਣੇ ਅਤੇ ਪਾਣੀ ਇੱਕ ਘੜੇ ਵਿੱਚ ਰੱਖੋ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਪੂਜਾ ਸਮੱਗਰੀਆਂ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕਰੋ। ਮਿਠਾਈਆਂ ਅਤੇ ਫਲਾਂ ਚੜਾਓ। ਹੋਲਿਕਾ ਦੀ ਪੂਜਾ ਕਰਨ ਦੇ ਨਾਲ-ਨਾਲ ਭਗਵਾਨ ਨਰਸਿਮਹਾ ਦੀ ਪੂਜਾ ਰੀਤੀ-ਰਿਵਾਜਾਂ ਅਨੁਸਾਰ ਕਰੋ ਅਤੇ ਫਿਰ ਹੋਲਿਕਾ ਦੇ ਦੁਆਲੇ ਸੱਤ ਵਾਰ ਪਰਿਕਰਮਾ ਕਰੋ।
Holika Dahan
ਹੋਲਿਕਾ ਦਹਿਨ 24 ਮਾਰਚ ਨੂੰ ਹੈ। ਇਸ ਦਿਨ ਹੋਲਿਕਾ ਦਹਿਨ ਦਾ ਸ਼ੁਭ ਸਮਾਂ 11:13 ਤੋਂ 12:27 ਤੱਕ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਹੋਲਿਕਾ ਦਹਿਨ ਲਈ ਕੁੱਲ 1 ਘੰਟਾ 14 ਮਿੰਟ ਦਾ ਸਮਾਂ ਮਿਲੇਗਾ।