Pregnant Women News: ਭਗਵਾਨ ਰਾਮ ਲੱਲਾ ਦਾ 22 ਜਨਵਰੀ ਨੂੰ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਿਰ 'ਚ ਪ੍ਰਾਣ ਪ੍ਰਤਿਸ਼ਠਾਨ ਹੋਣ ਜਾ ਰਿਹਾ ਹੈ। ਗਰਭਵਤੀ ਔਰਤਾਂ ਇਸ ਦਿਨ ਨੂੰ ਆਪਣੇ ਬੱਚਿਆਂ ਲਈ ਯਾਦਗਾਰ ਬਣਾਉਣਾ ਚਾਹੁੰਦੀਆਂ ਹਨ। ਰਾਜਧਾਨੀ ਦੇ ਰਿਮਸ, ਸਦਰ ਤੇ ਮੈਡੀਕਾ, ਸੈਂਟੀਵਿਟਾ, ਆਰਚਿਡ, ਹਿੱਲ ਵਿਊ ਹਸਪਤਾਲ ਸਮੇਤ ਹੋਰ ਨਿੱਜੀ ਹਸਪਤਾਲਾਂ 'ਚ ਹਰ ਰੋਜ਼ ਪੰਜ ਤੋਂ 10 ਗਰਭਵਤੀ ਔਰਤਾਂ 22 ਜਨਵਰੀ ਨੂੰ ਸਿਜੇਰੀਅਨ ਡਿਲੀਵਰੀ ਲਈ ਡਾਕਟਰੀ ਸਲਾਹ ਲੈ ਰਹੀਆਂ ਹਨ।


COMMERCIAL BREAK
SCROLL TO CONTINUE READING

ਕਈ ਗਰਭਵਤੀ ਮਾਵਾਂ ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਦੇ ਮੌਕੇ 'ਤੇ ਡਾਕਟਰਾਂ ਨੂੰ ਸਿਜੇਰੀਅਨ ਸੈਕਸ਼ਨ ਦੀ ਜਣੇਪੇ ਲਈ ਬੇਨਤੀ ਕਰ ਰਹੀਆਂ ਹਨ। ਗਣੇਸ਼ ਸ਼ੰਕਰ ਵਿਦਿਆਰਥੀ ਮੈਮੋਰੀਅਲ ਮੈਡੀਕਲ ਕਾਲਜ ਵਿੱਚ ਜਣੇਪਾ ਤੇ ਗਾਇਨੀਕੋਲੋਜੀ ਵਿਭਾਗ ਦੀ ਕਾਰਜਕਾਰੀ ਇੰਚਾਰਜ ਸੀਮਾ ਦਿਵੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਲੇਬਰ ਰੂਮ 'ਚ 12 ਤੋਂ 14 ਸਿਜੇਰੀਅਨ ਜਣੇਪੇ ਲਈ ਲਿਖਤੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ।


ਦਿਵੇਦੀ ਨੇ ਦੱਸਿਆ, "22 ਜਨਵਰੀ ਨੂੰ 35 ਸਿਜ਼ੇਰੀਅਨ ਆਪਰੇਸ਼ਨਾਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ।" ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਭਾਵੇਂ ਉਨ੍ਹਾਂ ਦੀ ਜਣੇਪੇ ਦੀ 22 ਜਨਵਰੀ ਤੋਂ ਕੁਝ ਦਿਨ ਪਹਿਲਾਂ ਜਾਂ ਬਾਅਦ ਦੀ ਹੋਵੇ, ਉਹ 22 ਜਨਵਰੀ ਨੂੰ ਉਸੇ ਦਿਨ ਬੱਚੇ ਨੂੰ ਜਨਮ ਦੇਣ ਲਈ "ਸ਼ੁਭ" ਦਿਨ ਮੰਨਣ। ਕਾਬਿਲੇਗੌਰ ਹੈ ਕਿ ਅਯੁੱਧਿਆ ਰਾਮ ਮੰਦਰ ਦਾ ਪਹਿਲਾ ਪੜਾਅ ਪੂਰਾ ਹੋਣ ਵਾਲਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਰਾਮ ਲੱਲਾ ਦੀ ਮੂਰਤੀ ਦੇ ਪਵਿੱਤਰ ਸਮਾਰੋਹ ਵਿੱਚ ਹਿੱਸਾ ਲੈਣਗੇ।


ਡਾ. ਦਿਵੇਦੀ ਨੇ ਕਿਹਾ ਕਿ ਗਰਭਵਤੀ ਮਾਵਾਂ ਅਕਸਰ ਪੁਜਾਰੀਆਂ ਤੋਂ ਸ਼ੁਭ ਮਿਤੀ ਤੇ ਸਮਾਂ ਪਤਾ ਕਰਦੀਆਂ ਹਨ ਅਤੇ ਉਸੇ ਦਿਨ ਡਿਲੀਵਰੀ ਲਈ ਬੇਨਤੀ ਕਰਦੀਆਂ ਹਨ। ਉਸ ਨੇ ਵੱਖ-ਵੱਖ ਤਜਰਬਿਆਂ ਦਾ ਵਰਣਨ ਕੀਤਾ ਜਿੱਥੇ ਉਸ ਨੇ ਨਿਰਧਾਰਤ ਸਮੇਂ ਤੇ ਮਿਤੀ 'ਤੇ ਬੱਚਿਆਂ ਨੂੰ ਜਨਮ ਦਿੱਤਾ ਕਿਉਂਕਿ ਮਾਵਾਂ ਤੇ ਪਰਿਵਾਰਕ ਮੈਂਬਰਾਂ ਨੇ ਪੁਜਾਰੀਆਂ ਦੁਆਰਾ ਦਿੱਤੇ 'ਮੁਹੂਰਤ' (ਸ਼ੁਭ ਸਮੇਂ) 'ਤੇ ਜਣੇਪੇ ਨੂੰ ਕਰਵਾਉਣ ਲਈ ਜ਼ੋਰ ਪਾਇਆ। 


ਇਹ ਵੀ ਪੜ੍ਹੋ : Ludhiana Car Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਕਾਰ ਘਰ 'ਚ ਵੜੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ


ਇੱਕ ਹੋਰ ਔਰਤ, ਜਿਸ ਦੀ ਡਿਲੀਵਰੀ ਤਰੀਕ 17 ਜਨਵਰੀ ਹੈ, ਉਨ੍ਹਾਂ ਗਰਭਵਤੀ ਮਾਵਾਂ ਵਿੱਚੋਂ ਇੱਕ ਹੈ, ਜਿਸ ਨੇ ਕਾਨਪੁਰ ਹਸਪਤਾਲ ਦੇ ਡਾਕਟਰਾਂ ਨੂੰ ਇਹ ਅਪੀਲ ਕੀਤੀ ਹੈ। ਔਰਤ ਨੇ ਦੱਸਿਆ ਕਿ ਉਹ ਚਾਹੁੰਦੀ ਸੀ ਕਿ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਰਸਮ ਦੇ ਦਿਨ ਉਸ ਦੇ ਬੱਚੇ ਦਾ ਜਨਮ ਹੋਵੇ। ਉਸ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਮੇਰਾ ਬੱਚਾ ਭਗਵਾਨ ਰਾਮ ਵਾਂਗ ਸਫਲਤਾ ਤੇ ਮਹਿਮਾ ਪ੍ਰਾਪਤ ਕਰਨ ਲਈ ਵੱਡਾ ਹੋਵੇਗਾ।"


ਇਹ ਵੀ ਪੜ੍ਹੋ : Delhi Weather Update: ਦਿੱਲੀ NCR 'ਚ ਕੜਾਕੇ ਦੀ ਠੰਡ, ਪੂਰੇ ਇਲਾਕੇ ਵਿੱਚ ਜ਼ੀਰੋ ਵਿਜ਼ੀਬਿਲਟੀ, ਪੜ੍ਹੋ- ਮੌਸਮ ਅਪਡੇਟ