ਚੰਡੀਗੜ੍ਹ : ਗੁਰਬਾਣੀ ਪ੍ਰਚਾਰ ਅਤੇ ਸਿੱਖ ਇਤਿਹਾਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੇ ਮਾਮਲੇ ਵਿੱਚ  SGPC,ਸ੍ਰੀ ਅਕਾਲ ਤਖ਼ਤ ਅਤੇ ਸਿੱਖ ਜਥੇਬੰਦੀਆਂ ਦੇ ਲਗਾਤਾਰ ਨਿਸ਼ਾਨੇ 'ਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡੀਆਂਵਾਲਾ ਨੂੰ ਇੱਕ ਤੋਂ ਇੱਕ  ਚੁਨੌਤੀਆਂ ਮਿਲ ਰਹੀਆਂ ਨੇ, ਦਮਦਮੀ ਟਕਸਾਲ ਅਜਨਾਲਾ ਧੜੇ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੇ ਮੁੜ ਤੋਂ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਪਰਮੇਸ਼ਵਰ ਦੁਆਰ 'ਤੇ ਬਹਿਸ ਦੀ ਚੁਨੌਤੀ ਦਿੱਤੀ ਹੈ, ਅਜਨਾਲਾ ਨੇ ਕਿਹਾ ਕੀ ਢੱਡਰੀਆਂਵਾਲਾ ਨਾਲ ਉਨ੍ਹਾਂ ਦੀ ਨਿੱਜੀ ਮੱਤਭੇਦ ਨਹੀਂ ਨੇ ਸਿਰਫ਼ ਸਿਧਾਂਤਿਕ ਮਤਭੇਦ ਨੇ ਜਿਸ ਤੇ ਵਿਚਾਰ ਕਰਕੇ ਦੂਰ ਕੀਤਾ ਜਾ ਸਕਦਾ ਹੈ,ਅਜਨਾਲਾ ਨੇ ਕਿਹਾ ਕੀ ਟੀਵੀ 'ਤੇ ਡਿਬੇਟ ਦੀ ਥਾਂ ਉਹ ਪਰਮੇਸ਼ ਦੁਆਰ  ਆਕੇ ਮੀਡੀਆ ਦੇ ਸਾਹਮਣੇ ਬਹਿਸ ਲਈ ਤਿਆਰ ਨੇ, ਜਦਕਿ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਅਜਨਾਲ ਨੂੰ ਸਲਾਹ ਦਿੱਤੀ ਸੀ ਕੀ ਪਰਮੇਸ਼ਵਰ ਦੁਆਰ ਵਿੱਚ ਜ਼ਿਆਦਾ ਸੰਗਤ ਹੋਣ ਦੀ ਵਜ੍ਹਾਂ ਕਰ ਕੇ ਬਹਿਸ ਨਹੀਂ ਹੋ ਸਕੇਗੀ ਇਸ ਲਈ ਅਮਰੀਕ ਸਿੰਘ ਅਜਨਾਲਾ ਟੀਵੀ 'ਤੇ ਬਹਿਸ ਲਈ ਪਹੁੰਚਣ, ਢੱਡਰੀਆਂਵਾਲਾ ਨੇ ਦਾਅਵਾ ਕੀਤਾ ਸੀ ਕੀ ਉਨ੍ਹਾਂ ਵੱਲੋਂ 12 ਮਾਰਚ ਨੂੰ ਬਹਿਸ ਦੀ ਤਰੀਕ ਰੱਖੀ ਸੀ ਪਰ ਅਮਰੀਕ ਸਿੰਘ ਅਜਨਾਲਾ ਨੇ ਟੀਵੀ ਦੇ ਸਾਹਮਣੇ ਬਹਿਸ ਲਈ ਹਾਮੀ ਨਹੀਂ ਭਰੀ ਸੀ 


COMMERCIAL BREAK
SCROLL TO CONTINUE READING

ਰਣਜੀਤ ਸਿੰਘ ਢੱਡਰੀਆਂਵਾਲਾ ਦੀ ਜਥੇਦਾਰ ਨੂੰ ਚੁਨੌਤੀ 


ਇਸ ਤੋਂ ਪਹਿਲਾਂ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਨਕਲੀ ਨਿਰੰਕਾਰੀ ਵਾਲੇ ਬਿਆਨ 'ਤੇ ਚੁਨੌਤੀ ਦਿੱਤੀ ਸੀ, ਢੱਡਰੀਆਂਵਾਲਾ ਨੇ ਕਿਹਾ ਸੀ ਕੀ ਜਥੇਦਾਰ ਸਾਬਤ ਕਰਨ ਕੀ ਉਨ੍ਹਾਂ ਨੇ ਆਖਿਰ ਕਿਵੇਂ ਉਨ੍ਹਾਂ ਨੂੰ ਨਕਲੀ ਨਿਰੰਕਾਰੀਆ ਕਿਹਾ ਸੀ,ਸਿਰਫ਼ ਇਨ੍ਹਾਂ ਹੀ ਨਹੀਂ ਢੱਡਰੀਆਂਵਾਲਾ ਨੇ ਸਾਫ਼ ਕੀਤਾ ਸੀ ਕੀ ਜੇਕਰ ਜਥੇਦਾਰ ਵੱਲੋਂ ਜਵਾਬ ਨਹੀਂ ਆਇਆ ਤਾਂ ਉਹ ਲਾਈਵ ਚੈਨਲਾਂ ਦੇ ਨਾਲ ਜਥੇਦਾਰ ਸਾਹਿਬ ਦੇ ਘਰ ਪਹੁੰਚ ਜਾਣਗੇ ਅਤੇ  ਲਾਈਵ ਸੰਵਾਦ ਹੋਵੇਗਾ


ਇਹ ਵੀ ਪੜੋਂ


 ਅਜਨਾਲਾ ਤੋਂ ਬਾਅਦ ਇੱਕ ਹੋਰ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੇ ਢੱਡਰੀਆਂਵਾਲਾ ਨੂੰ ਦਿੱਤੀ ਇਹ ਚੁਨੌਤੀ


ਕੀ ਹੈ ਢੱਡਰੀਆਂਵਾਲਾ ਵਿਵਾਦ ?


ਪਿਛਲੇ ਸਾਲ ਇੱਕ ਸਮਾਗਮ ਦੌਰਾਨ ਰਣਜੀਤ ਸਿੰਘ ਢੱਡਰੀਆਂਵਾਲਾ ਤੇ ਇਲਜ਼ਾਮ ਸੀ ਕੀ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਕੁੱਝ ਸਿੱਖ ਜਥੇਬੰਦੀਆਂ ਨੇ ਢੱਡਰੀਆਂਵਾਲਾ ਦੀ ਸ਼ਿਕਾਇਤ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤੀ ਸੀ, ਅਕਾਲ ਦੇ ਜਥੇਦਾਰ ਵੱਲੋਂ ਢੱਡਰੀਆਂਵਾਲਾ ਨਾਲ ਵਿਚਾਰਾਂ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ,ਪਰ ਲਗਾਤਾਰ ਤਿੰਨ ਵਾਰ ਕਮੇਟੀ ਵੱਲੋਂ ਭੇਜੇ ਸੁਨੇਹੇ ਨੂੰ ਢੱਡਰੀਆਂਵਾਲਾ ਨੇ ਠੁਕਰਾ ਦਿੱਤਾ ਸੀ, ਪਰ ਤੀਜੀ ਵਾਰ ਸ੍ਰੀ ਅਕਾਲ ਤਖ਼ਤ ਵੱਲੋਂ ਢੱਡਰੀਆਂਵਾਲਾ ਨੂੰ ਆਪਣਾ ਪੱਖ ਰੱਖਣ ਦੇ ਲਈ 1 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਸੀ