Valmiki Jayanti 2023: ਮਹਾਕਾਵਿ ਰਮਾਇਣ ਦੇ ਰਚੇਤਾ ਮਹਾਰਿਸ਼ੀ ਵਾਲਮੀਕਿ ਜੀ ਦਾ ਸੰਘਰਸ਼ਮਈ ਜੀਵਨ; ਰਤਨਾਕਰ ਤੋਂ ਕਿਵੇਂ ਬਣੇ ਮਹਾਰਿਸ਼ੀ ਵਾਲਮੀਕਿ
Valmiki Jayanti 2023: ਹਿੰਦੂ ਧਰਮ ਵਿੱਚ ਭਗਵਾਨ ਮਹਾਰਿਸ਼ੀ ਵਾਲਮੀਕਿ ਨੂੰ ਸਭ ਤੋਂ ਸ਼੍ਰੇਸ਼ਠ ਗੁਰੂ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਪਹਿਲਾਂ ਵਾਲਮੀਕਿ ਜੀ ਇੱਕ ਡਾਕੂ ਸਨ ਪਰ ਫਿਰ ਕੁਝ ਅਜਿਹਾ ਹੋਇਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।
Valmiki Jayanti 2023: ਹਿੰਦੂ ਧਰਮ ਵਿੱਚ ਭਗਵਾਨ ਮਹਾਰਿਸ਼ੀ ਵਾਲਮੀਕਿ ਨੂੰ ਸਭ ਤੋਂ ਸ਼੍ਰੇਸ਼ਠ ਗੁਰੂ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਪਹਿਲਾਂ ਵਾਲਮੀਕਿ ਜੀ ਇੱਕ ਡਾਕੂ ਸਨ ਪਰ ਫਿਰ ਕੁਝ ਅਜਿਹਾ ਹੋਇਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੇ ਜੀਵਨ 'ਤੇ ਆਧਾਰਿਤ ਰਾਮਾਇਣ ਮਹਾਂਕਾਵਿ ਲਿਖਿਆ।
ਮਹਾਰਿਸ਼ੀ ਵਾਲਮੀਕਿ ਦਾ ਜੀਵਨ ਸੰਘਰਸ਼ਾਂ ਨਾਲ ਭਰਪੂਰ ਸੀ। ਮਹਾਰਿਸ਼ੀ ਵਾਲਮੀਕਿ ਦਾ ਜਨਮ ਦਿਨ ਸ਼ਰਦ ਪੂਰਨਿਮਾ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ, ਹਾਲਾਂਕਿ ਸ਼ਰਦ ਪੂਰਨਿਮਾ ਵਾਲੇ ਦਿਨ ਦੇਵੀ ਲਕਸ਼ਮੀ ਅਤੇ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ ਪਰ ਮਹਾਰਿਸ਼ੀ ਵਾਲਮੀਕਿ ਦੀ ਜੈਅੰਤੀ ਦਾ ਵੀ ਇਸ ਦਿਨ ਵਿਸ਼ੇਸ਼ ਮਹੱਤਵ ਹੈ।
ਕੌਣ ਸਨ ਮਹਾਰਿਸ਼ੀ ਵਾਲਮੀਕਿ
ਭਗਵਾਨ ਮਹਾਰਿਸ਼ੀ ਵਾਲਮੀਕਿ ਦਾ ਅਸਲੀ ਨਾਂ ਰਤਨਾਕਰ ਸੀ, ਕਿਹਾ ਜਾਂਦਾ ਹੈ ਕਿ ਉਹ ਬ੍ਰਹਮਾ ਦੇ ਮਾਨਸ ਪੁੱਤਰ ਪ੍ਰਚੇਤਾ ਦੇ ਪੁੱਤਰ ਸਨ। ਕੁਝ ਜਾਣਕਾਰ ਵਾਲਮੀਕਿ ਜੀ ਨੂੰ ਮਹਾਰਿਸ਼ੀ ਕਸ਼ਯਪ ਚਰਸ਼ਣੀ ਦਾ ਪੁੱਤਰ ਵੀ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਇੱਕ ਭੀਲਣੀ ਨੇ ਮਹਾਰਿਸ਼ੀ ਵਾਲਮੀਕਿ ਨੂੰ ਬਚਪਨ ਵਿੱਚ ਹੀ ਅਗਵਾ ਕਰ ਲਿਆ ਸੀ ਅਤੇ ਉਸ ਦਾ ਪਾਲਣ-ਪੋਸ਼ਣ ਭੀਲ ਸਮਾਜ ਵਿੱਚ ਹੋਇਆ ਸੀ।
ਭੀਲ ਲੋਕ ਜੰਗਲ ਵਿਚੋਂ ਲੰਘਣ ਵਾਲੇ ਯਾਤਰੀਆਂ ਨੂੰ ਲੁੱਟਦੇ ਸਨ ਤੇ ਮਹਾਂਰਿਸ਼ੀ ਵਾਲਮੀਕਿ ਵੀ ਇਸ ਪਰਿਵਾਰ ਦੇ ਨਾਲ ਡਾਕੂ ਬਣ ਗਏ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਨਾਰਦ ਮੁਨੀ ਜੰਗਲ ਵਿੱਚੋਂ ਲੰਘਦੇ ਹੋਏ ਡਾਕੂ ਰਤਨਾਕਰ ਦੇ ਚੁੰਗਲ ਵਿੱਚ ਆ ਗਏ ਸਨ। ਤਦ ਨਾਰਦ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਨਾਲ ਕੁਝ ਪ੍ਰਾਪਤ ਨਹੀਂ ਹੋਵੇਗਾ। ਰਤਨਾਕਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਰਿਵਾਰ ਲਈ ਇਹ ਸਭ ਕਰਦੇ ਹਨ।
ਫਿਰ ਨਾਰਦ ਮੁਨੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਸ ਦੇ ਪਰਿਵਾਰ ਵਾਲੇ ਵੀ ਉਸ ਦੇ ਮਾੜੇ ਕਰਮਾਂ ਦੇ ਭਾਗੀਦਾਰ ਬਣ ਜਾਣਗੇ? ਇਸ 'ਤੇ ਰਤਨਾਕਰ ਆਪਣੇ ਪਰਿਵਾਰਕ ਮੈਂਬਰਾਂ ਕੋਲ ਗਿਆ ਅਤੇ ਨਾਰਦ ਮੁਨੀ ਦਾ ਸਵਾਲ ਦੁਹਰਾਇਆ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਨਾਲ ਡਾਕੂ ਰਤਨਾਕਰ ਨੂੰ ਵੱਡਾ ਝਟਕਾ ਲੱਗਾ ਅਤੇ ਉਨ੍ਹਾਂ ਦਾ ਮਨ ਬਦਲ ਗਿਆ।
ਕਿਹਾ ਜਾਂਦਾ ਹੈ ਕਿ ਨਾਰਦ ਮੁਨੀ ਤੋਂ ਪ੍ਰੇਰਿਤ ਹੋ ਕੇ ਰਤਨਾਕਰ ਨੇ ਸ਼੍ਰੀ ਰਾਮ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਮੂੰਹੋਂ ਰਾਮ ਦੀ ਬਜਾਏ 'ਮਰਾ ਮਰਾ' ਸ਼ਬਦ ਨਿਕਲ ਰਹੇ ਸਨ। ਨਾਰਦ ਮੁਨੀ ਨੇ ਕਿਹਾ, ਇਸ ਨੂੰ ਦੁਹਰਾਉਂਦੇ ਰਹੋ, ਇਸ ਵਿਚ ਰਾਮ ਛੁਪੇ ਹੋਏ ਹਨ। ਇਸ ਤੋਂ ਬਾਅਦ ਰਤਨਾਕਰ ਦਾ ਮਨ ਰਾਮ ਨਾਮ ਲਈ ਇੰਨਾ ਪਿਆਰ ਨਾਲ ਭਰ ਗਿਆ ਕਿ ਉਨ੍ਹਾਂ ਦੀ ਤਪੱਸਿਆ ਨੂੰ ਦੇਖ ਕੇ ਭਗਵਾਨ ਬ੍ਰਹਮਾ ਖੁਦ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ ਅਤੇ ਉਨ੍ਹਾਂ ਦੇ ਸਰੀਰ 'ਤੇ ਕੀੜੀ ਨੂੰ ਦੇਖ ਕੇ ਭਗਵਾਨ ਬ੍ਰਹਮਾ ਨੇ ਉਨ੍ਹਾਂ ਨੂੰ ਵਾਲਮੀਕਿ ਨਾਮ ਦਿੱਤਾ ਸੀ।
ਮਹਾਰਿਸ਼ੀ ਵਾਲਮੀਕਿ ਨੂੰ ਰਾਮਾਇਣ ਲਿਖਣ ਦੀ ਪ੍ਰੇਰਨਾ ਭਗਵਾਨ ਬ੍ਰਹਮਾ ਤੋਂ ਮਿਲੀ। ਉਨ੍ਹਾਂ ਨੇ ਸੰਸਕ੍ਰਿਤ ਵਿੱਚ ਰਾਮਾਇਣ ਲਿਖੀ, ਜਿਸਨੂੰ ਸਭ ਤੋਂ ਪੁਰਾਣੀ ਰਾਮਾਇਣ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਵਿੱਚ 24000 ਸਲੋਕ ਹਨ।
ਇਹ ਵੀ ਪੜ੍ਹੋ : Punjab News: ਪੰਜਾਬ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਲਈ ਪਟਾਕੇ ਚਲਾਉਣ ਲਈ ਸਮਾਂ ਮਿੱਥਿਆ; ਆਨਲਾਈਨ ਵਿਕਰੀ 'ਤੇ ਪਾਬੰਦੀ