Asia Cup 2023: ਭਾਰਤ 213 ਦੌੜਾਂ `ਤੇ ਢੇਰ; ਸ਼੍ਰੀਲੰਕਾ ਦੀਆਂ 25 ਦੌੜਾਂ `ਤੇ ਤਿੰਨ ਵਿਕਟਾਂ ਡਿੱਗੀਆਂ
Asia Cup 2023: ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ ਤੇ 100 ਦੌੜਾਂ ਉਤੇ 3 ਵਿਕਟਾਂ ਗੁਆ ਲਈਆਂ ਸਨ।
Asia Cup 2023: ਏਸ਼ੀਆ ਕੱਪ-2023 'ਚ ਸੁਪਰ-4 ਗੇੜ ਦੇ ਚੌਥੇ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 214 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ 'ਚ ਸ਼੍ਰੀਲੰਕਾ ਨੇ 10 ਓਵਰਾਂ 'ਚ ਤਿੰਨ ਵਿਕਟਾਂ 'ਤੇ 39 ਦੌੜਾਂ ਬਣਾ ਲਈਆਂ ਹਨ। ਸਦਿਰਾ ਸਮਰਾਵਿਕਰਮਾ ਅਤੇ ਚਰਿਥ ਅਸਾਲੰਕਾ ਕ੍ਰੀਜ਼ 'ਤੇ ਹਨ। ਦਿਮੁਥ ਕਰੁਣਾਰਤਨੇ 2 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸਿਰਾਜ ਨੇ ਗਿੱਲ ਦੇ ਹੱਥੋਂ ਕੈਚ ਕਰਵਾਇਆ। ਜਸਪ੍ਰੀਤ ਬੁਮਰਾਹ ਨੇ ਕੁਸਲ ਮੈਂਡਿਸ (15 ਦੌੜਾਂ) ਅਤੇ ਪਥੁਮ ਨਿਸਾਂਕਾ (6 ਦੌੜਾਂ) ਨੂੰ ਆਊਟ ਕੀਤਾ।
ਕੁਲਦੀਪ ਯਾਦਵ ਜ਼ੀਰੋ 'ਤੇ ਆਊਟ ਹੋਏ। ਉਸ ਨੂੰ ਚਰਿਥ ਅਸਾਲੰਕਾ ਨੇ ਧਨੰਜੈ ਡੀ ਸਿਲਵਾ ਦੇ ਹੱਥੋਂ ਕੈਚ ਕਰਵਾਇਆ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ 100 ਦੌੜਾਂ ਦੇ ਅੰਦਰ ਹੀ 3 ਵਿਕਟਾਂ ਗੁਆ ਦਿੱਤੀਆਂ ਸਨ। ਅਸਾਲੰਕਾ ਨੇ ਜਸਪ੍ਰੀਤ ਬੁਮਰਾਹ (5 ਦੌੜਾਂ), ਰਵਿੰਦਰ ਜਡੇਜਾ (4 ਦੌੜਾਂ), ਈਸ਼ਾਨ ਕਿਸ਼ਨ (33 ਦੌੜਾਂ) ਨੂੰ ਵੀ ਆਊਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਤੋਂ ਪਹਿਲਾਂ ਡੁਨਿਥ ਨੇ ਹਾਰਦਿਕ ਪਾਂਡਿਆ (5 ਦੌੜਾਂ), ਕੇਐਲ ਰਾਹੁਲ (39 ਦੌੜਾਂ), ਕਪਤਾਨ ਰੋਹਿਤ ਸ਼ਰਮਾ (53 ਦੌੜਾਂ), ਵਿਰਾਟ ਕੋਹਲੀ (3 ਦੌੜਾਂ) ਅਤੇ ਸ਼ੁਭਮਨ ਗਿੱਲ (19 ਦੌੜਾਂ) ਨੂੰ ਆਊਟ ਕੀਤਾ। ਸ਼੍ਰੀਲੰਕਾ ਦੇ ਨੌਜਵਾਨ ਸਪਿਨਰ ਡੁਨਿਥ ਵੇਲੇਜ਼ ਨੇ ਆਪਣੀ ਸਪਿਨ ਨਾਲ ਭਾਰਤ ਨੂੰ ਕਈ ਝਟਕੇ ਦਿੱਤੇ।
ਟੀਮ ਇੰਡੀਆ 49.1 ਓਵਰਾਂ 'ਚ 213 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਵਨਡੇ ਇਤਿਹਾਸ ਵਿੱਚ ਪਹਿਲੀ ਵਾਰ ਟੀਮ ਨੇ ਸਪਿਨਰਾਂ ਦੇ ਖਿਲਾਫ ਸਾਰੀਆਂ 10 ਵਿਕਟਾਂ ਗੁਆ ਦਿੱਤੀਆਂ ਹਨ। ਸ਼੍ਰੀਲੰਕਾ ਵੱਲੋਂ ਲੈਫਟ ਆਰਮ ਸਪਿਨਰ ਡੁਨਿਥ ਵੇਲਾਲੇਜ ਨੇ 5 ਵਿਕਟਾਂ ਅਤੇ ਆਫ ਸਪਿਨਰ ਚਰਿਥ ਅਸਾਲੰਕਾ ਨੇ 4 ਵਿਕਟਾਂ ਲਈਆਂ। ਜਦੋਂ ਕਿ ਰਹੱਸਮਈ ਸਪਿਨਰ ਮਹਿਸ਼ ਟੇਕਸ਼ਾਨਾ ਨੂੰ ਇੱਕ ਵਿਕਟ ਮਿਲੀ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਇਲੈਵਨ 'ਚ ਬਦਲਾਅ ਕੀਤੇ ਗਏ ਹਨ। ਸ਼ਾਰਦੁਲ ਠਾਕੁਰ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਅੱਜ ਦੇ ਮੈਚ ਵਿੱਚ ਵੀ ਮੀਂਹ ਦਾ ਖਤਰਾ ਹੈ।
ਕਪਤਾਨ ਰੋਹਿਤ ਸ਼ਰਮਾ 53 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਡੁਨਿਥ ਵੇਲੇਜ਼ ਨੇ ਬੋਲਡ ਕੀਤਾ। ਵੇਲੇਜ ਦਾ ਇਹ ਤੀਜਾ ਵਿਕਟ ਸੀ। ਉਸ ਨੇ ਵਿਰਾਟ ਕੋਹਲੀ (3 ਦੌੜਾਂ) ਅਤੇ ਸ਼ੁਭਮਨ ਗਿੱਲ (19 ਦੌੜਾਂ) ਦੀਆਂ ਵਿਕਟਾਂ ਵੀ ਲਈਆਂ। ਕੇਐਲ ਰਾਹੁਲ ਵੀ 39 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਹਨ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਮੈਚ ਵਿੱਚ ਆਪਣਾ ਲਗਾਤਾਰ ਤੀਜਾ ਨੀਮ ਸੈਂਕੜਾ ਲਗਾਇਆ। ਰੋਹਿਤ ਦੇ ਇੱਕ ਰੋਜ਼ਾ ਕਰੀਅਰ ਦਾ ਇਹ 51ਵਾਂ ਨੀਮ ਸੈਂਕੜਾ ਹੈ। ਰੋਹਿਤ ਨੇ 48 ਗੇਂਦਾਂ 'ਤੇ 110.42 ਦੀ ਸਟ੍ਰਾਈਕ ਰੇਟ ਨਾਲ 53 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 7 ਚੌਕੇ ਅਤੇ 2 ਛੱਕੇ ਸ਼ਾਮਲ ਸਨ।
ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਸ਼੍ਰੀਲੰਕਾ (ਪਲੇਇੰਗ ਇਲੈਵਨ) : ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕੇਟ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੇ ਡੀ ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਡੁਨਿਥ ਵੇਲਸ, ਮਹਿਸ਼ ਥੀਕਸ਼ਾਨਾ, ਕਸੁਨ ਰਜਿਥਾ, ਮਥੀਸ਼ਾ ਪਤਿਰਨਾ।
ਇਹ ਵੀ ਪੜ੍ਹੋ : Fazilka News: ਜਦੋਂ ਵਿਧਾਇਕ ਨਾਲ ਘੁੰਮ ਰਿਹਾ ਸੀ ਮੁਲਜ਼ਮ ਤਾਂ ਵਿਧਾਇਕ ਨੇ ਮੌਕੇ ’ਤੇ ਕੀਤਾ ਪੁਲਿਸ ਦੇ ਹਵਾਲੇ