Asian Games 2023 Updates: ਭਾਰਤ ਨੇ ਏਸ਼ੀਆਈ ਖੇਡਾਂ `ਚ ਕੀਤੀ ਸ਼ਾਨਦਾਰ ਸ਼ੁਰੂਆਤ, ਜਿੱਤੇ 5 ਤਗਮੇ
Asian Games 2023: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤੀ ਖਿਡਾਰੀਆਂ ਨੇ ਮੁਕਾਬਲੇ ਦੇ ਪਹਿਲੇ ਹੀ ਦਿਨ 2 ਤਗਮੇ ਜਿੱਤੇ। ਮੇਹੁਲੀ ਘੋਸ਼, ਆਸ਼ੀ ਚੌਕਸੇ ਅਤੇ ਰਮਿਤਾ ਦੀ ਤਿਕੜੀ ਨੇ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਇਸ ਤੋਂ ਬਾਅਦ ਰੋਇੰਗ ਵਿੱਚ ਦੇਸ਼ ਨੂੰ ਦੂਜਾ ਤਮਗਾ ਮਿਲਿਆ।
Asian Games 2023 Updates: ਚੀਨ 'ਚ ਹੋ ਰਹੀਆਂ ਏਸ਼ੀਆਈ ਖੇਡਾਂ-2023 'ਚ ਭਾਰਤ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਭਾਰਤੀ ਖਿਡਾਰੀਆਂ ਨੇ ਮੁਕਾਬਲੇ ਦੇ ਪਹਿਲੇ ਹੀ ਦਿਨ ਐਤਵਾਰ ਨੂੰ ਇਨ੍ਹਾਂ ਖੇਡਾਂ ਵਿੱਚ 2 ਤਗਮੇ ਜਿੱਤੇ। ਸਟਾਰ ਨਿਸ਼ਾਨੇਬਾਜ਼ ਮੇਹੁਲੀ ਘੋਸ਼, ਆਸ਼ੀ ਚੌਕਸੇ ਅਤੇ ਰਮਿਤਾ ਦੀ ਤਿਕੜੀ ਨੇ ਭਾਰਤ ਨੂੰ ਆਪਣਾ ਪਹਿਲਾ ਤਮਗਾ ਜਿੱਤਿਆ। ਇਸ ਤੋਂ ਬਾਅਦ ਰੋਇੰਗ ਵਿੱਚ ਦੇਸ਼ ਨੂੰ ਦੂਜਾ ਤਮਗਾ ਮਿਲਿਆ।
ਦੂਜੇ ਪਾਸੇ ਅੱਜ ਐਤਵਾਰ ਨੂੰ ਹੀ ਮਹਿਲਾ ਕ੍ਰਿਕਟ ਦੇ ਦੋਵੇਂ ਸੈਮੀਫਾਈਨਲ ਮੈਚ ਖੇਡੇ ਜਾਣਗੇ। ਪਹਿਲੇ ਮੈਚ 'ਚ ਸਮ੍ਰਿਤੀ ਮੰਧਾਨਾ ਦੀ ਟੀਮ ਇੰਡੀਆ ਨੂੰ ਬੰਗਲਾਦੇਸ਼ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਦਕਿ ਦੂਜੇ ਮੈਚ 'ਚ ਪਾਕਿਸਤਾਨ ਨੂੰ ਸ਼੍ਰੀਲੰਕਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ-ਬੰਗਲਾਦੇਸ਼ ਮੈਚ ਸਵੇਰੇ 6:30 ਵਜੇ ਸ਼ੁਰੂ ਹੋਵੇਗਾ, ਜਦਕਿ ਦੂਜਾ ਮੈਚ ਦੁਪਹਿਰ 12:30 ਵਜੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: Asian Games 2023: ਭਾਰਤੀ ਪੁਰਸ਼ ਵਾਲੀਬਾਲ ਟੀਮ ਕੁਆਰਟਰ ਫਾਈਨਲ ਵਿੱਚ, ਟੇਬਲ ਟੈਨਿਸ ਵਿੱਚ ਵੀ ਜਿੱਤ ਕੀਤੀ ਦਰਜ
Asian Games 2023, India Medal Tally and Match Result Updates:
-ਭਾਰਤ ਦਾ ਇਹ ਪਹਿਲਾ ਤਮਗਾ
ਸ਼ੂਟਿੰਗ ਵਿੱਚ ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ 1886 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਸੀ। ਮੇਹੁਲੀ ਘੋਸ਼, ਆਸ਼ੀ ਚੌਕਸੀ ਅਤੇ ਰਮਿਤਾ ਦੀ ਤਿਕੜੀ ਨੇ ਭਾਰਤ ਲਈ ਇਹ ਤਗਮਾ ਜਿੱਤਿਆ ਹੈ। ਰਮਿਤਾ ਨੇ 631.9, ਮੇਹੁਲੀ ਨੇ 630.8 ਅਤੇ ਆਸ਼ੀ ਨੇ 623.3 ਦਾ ਸਕੋਰ ਕੀਤਾ। ਮੇਜ਼ਬਾਨ ਚੀਨ ਨੇ ਇਸ ਈਵੈਂਟ ਦਾ ਸੋਨ ਤਮਗਾ ਜਿੱਤਿਆ।-ਰੋਇੰਗ ਵਿੱਚ
-ਭਾਰਤ ਨੂੰ ਮਿਲਿਆ ਦੂਜਾ ਮੈਡਲ
ਭਾਰਤ ਨੂੰ ਰੋਇੰਗ ਵਿੱਚ ਦੂਜਾ ਤਮਗਾ ਮਿਲਿਆ, ਜਿੱਥੇ ਉਸਨੇ ਪੁਰਸ਼ਾਂ ਦੇ ਲਾਈਟਵੇਟ ਡਬਲ ਸਕਲਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਖੇਡਾਂ ਵਿੱਚ ਭਾਰਤ ਨੂੰ ਦੂਜਾ ਤਗਮਾ ਦਿਵਾਇਆ। ਭਾਰਤੀ ਜੋੜੀ 06:28:18 ਨਾਲ ਦੂਜੇ ਸਥਾਨ 'ਤੇ ਰਹੀ।
ਮਹਿਲਾ ਕ੍ਰਿਕਟ ਟੀਮ ਦੇ ਮੈਡਲ
ਮਹਿਲਾ ਕ੍ਰਿਕਟ ਟੀਮ ਨੇ ਸੈਮੀਫਾਈਨਲ 'ਚ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਇੰਡੀਆ ਦਾ ਘੱਟੋ-ਘੱਟ ਚਾਂਦੀ ਦਾ ਤਗਮਾ ਯਕੀਨੀ ਹੈ।
ਇੱਕ ਹੋਰ ਤਮਗਾ (Bronze medal in Rowing (Men's Pair event)
ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਤੀਜਾ ਤਗ਼ਮਾ ਮਿਲਿਆ ਹੈ। ਬਾਬੂ ਲਾਲ ਯਾਦਵ ਅਤੇ ਲੇਖ ਰਾਮ ਦੀ ਜੋੜੀ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤੀ ਜੋੜੀ ਨੇ 6:50:41 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਚੌਥਾ ਤਮਗਾ
ਭਾਰਤ ਨੇ ਰੋਇੰਗ (ਪੁਰਸ਼ ਅੱਠ ਈਵੈਂਟ) ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਚੀਨ ਨੂੰ 2.84 ਸਕਿੰਟ ਪਿੱਛੇ ਛੱਡ ਦਿੱਤਾ।
ਸ਼ੂਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ
ਸ਼ੂਟਿੰਗ ਦੇ 10 ਮੀਟਰ ਏਅਰ ਰਾਈਫਲ ਦੇ ਇਕੱਲੇ ਮੈਚ ਵਿੱਚ ਭਾਰਤ ਦੀ ਰਮਿਤਾ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।
ਹਾਕੀ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
ਹਾਕੀ 'ਚ ਭਾਰਤ ਨੇ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾ ਕੇ ਇੱਕ ਵੱਡੀ ਜਿੱਤ ਹਾਸਿਲ ਕੀਤੀ। ਹੁਣ ਭਾਰਤ ਦਾ ਅੱਗਲਾ ਮੈਚ 26 ਸਤੰਬਰ ਨੂੰ ਸਿੰਗਾਪੁਰ ਨਾਲ ਹੋਵੇਗਾ ।
ਭਾਰਤ ਦੀ ਪ੍ਰੀਤੀ ਪਵਾਰ ਨੇ 54 ਕਿੱਲੋ ਦੀ ਕੇਟੇਗਰੀ ਵਿੱਚ ਸਿਲਿਨਾ ਜ਼ੋਰ ਅਲਹਸਣਤ ਨੂੰ ਹਰਾ ਕੇ ਕੁਆਟਰਫਾਇਨਲ 'ਚ ਜਗ੍ਹਾ ਬਣਾਈ। ਹੁਣ ਪ੍ਰੀਤੀ ਦਾ ਅਗਲਾ ਮੁਕਾਬਲਾ 30 ਤਰੀਕ ਨੂੰ ਕਜ਼ਾਖ਼ਸਤਾਨ ਦੀ ਝਾਇਨਾ ਸ਼ੇਕਰਬੇਕੋਵਾ ਨਾਲ ਹੋਵੇਗਾ, ਅਤੇ ਜੇਕਰ ਪ੍ਰੀਤੀ ਇਸ ਮੈਚ ਵਿੱਚ ਜਿੱਤ ਹਾਸਿਲ ਕਰਦੀ ਹੈ ਤਾਂ ਉਹ ਭਾਰਤ ਲਈ ਇੱਕ ਹੋਰ ਮੈਡਲ ਪੱਕਾ ਕਰ ਲਵੇਗੀ ਅਤੇ ਨਾਲ ਹੀ 2024 ਵਿੱਚ ਹੋਣ ਵਾਲੇ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਵੇਗੀ ।