Kamaljit Khedan: ਵਿਧਾਇਕ ਸ਼ੈਰੀ ਕਲਸੀ ਵਲੋਂ ``ਕਮਲਜੀਤ ਖੇਡਾਂ`` ਦਾ ਉਦਘਾਟਨ ਕੀਤਾ ਗਿਆ
Kamaljit Khedan: ਸਵਰਗੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਬਟਾਲਾ ਵਿਖੇ ਸਥਾਪਿਤ ਬੁੱਤ `ਤੇ ਜੋਤੀ ਜਗਾ ਕੇ ਅੰਤਰਰਾਸ਼ਟਰੀ ਅਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਸੁਰਜੀਤ ਕਮਲਜੀਤ ਖੇਡ ਸਟੇਡੀਅਮ ਵਿਖੇ ਵਿਸ਼ਾਲ ਮਾਰਚ ਪਾਸਟ ਨਾਲ ਕੀਤੀ ਗਈ।
Kamaljit Khedan: ਦੇਸ਼ ਭਰ ਵਿੱਚ ਨਾਮਵਰ ’ਕਮਲਜੀਤ ਖੇਡਾਂ’ ਦੀ ਅੱਜ ਸ਼ੁਰੂਆਤ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ, ਬਟਾਲਾ ਦੇ ਵਿਧਾਇਕ ਅਤੇ ਆਪ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕੀਤੀ ਗਈ।
ਸਵਰਗੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਬਟਾਲਾ ਵਿਖੇ ਸਥਾਪਿਤ ਬੁੱਤ 'ਤੇ ਜੋਤੀ ਜਗਾ ਕੇ ਅੰਤਰਰਾਸ਼ਟਰੀ ਅਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਸੁਰਜੀਤ ਕਮਲਜੀਤ ਖੇਡ ਸਟੇਡੀਅਮ ਵਿਖੇ ਵਿਸ਼ਾਲ ਮਾਰਚ ਪਾਸਟ ਨਾਲ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਉਹਨਾਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਬਟਾਲਾ ਦੇ ਨੇੜਲੇ ਇਲਾਕੇ ਵਿਚ ਹੋ ਰਹੀਆਂ ਹਨ ਅਤੇ ਇਹ ਆਪਣੇ ਆਪ ਵਿੱਚ ਇਤਹਾਸਿਕ ਖੇਡਾਂ ਹਨ ਜੋ ਲੰਬੇ ਸਮੇਂ ਤੋਂ ਹੋ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਪੰਜਾਬ ਭਰ ਹੀ ਨਹੀਂ ਬਲਕਿ ਦੂਸਰੇ ਸੂਬਿਆ ਚੋਂ ਵੀ ਖਿਡਾਰੀ ਸ਼ਾਮਿਲ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਵੀ ਇਹੀ ਟੀਚਾ ਹੈ ਕਿ ਵੱਧ ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ।
ਇਸ ਮੌਕੇ ਸ਼ੈਰੀ ਕਲਸੀ ਨੇ ਪੰਜਾਬ ਵਿਚ ਹੋਣ ਵਾਲਿਆਂ ਵੱਖ-ਵੱਖ ਨਗਰ ਨਿਗਮ ਚੋਣਾਂ ਵਿੱਚ ਚੰਗੇ ਉਮੀਦਵਾਰ ਆਪ ਵਲੋਂ ਉਤਾਰਨ ਦੀ ਗੱਲ ਕਰਦੇ ਆਪ ਦਾ ਜਿੱਤ ਦਾ ਦਾਅਵਾ ਵੀ ਕੀਤਾ। ਉੱਥੇ ਹੀ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰ ਐਸ ਪੀ ਪ੍ਰਿਥੀਪਾਲ ਸਿੰਘ ਦਾ ਕਹਿਣਾ ਸੀ ਕਿ ਇਹ ਚਾਰ ਦਿਨ ਖੇਡਾਂ ਹੋਣਗੀਆਂਆ ਅਤੇ ਹਰ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧਾਂ ਕੀਤੇ ਗਏ ਹਨ ਅਤੇ ਖੇਡ ਟੂਰਨਾਮੈਂਟ ਵਿੱਚ ਦਸ ਖੇਡਾਂ ਦੇ ਈਵਟਸ ਦੇ ਨਾਲ-ਨਾਲ 50 ਐਥਲੈਟਿਕਸ ਦੇ ਖੇਡ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।
ਖਿਡਾਰੀਆ ਦੇ ਉਤਸ਼ਾਹ ਵਧਾਉਣ ਲਈ ਪੰਜ ਬੈਸਟ ਅਥਲੀਟਾਂ ਨੂੰ ਮੋਟਰਸਾਈਕਲ ਇਨਾਮ ਵਿੱਚ ਦਿੱਤੇ ਜਾਣਗੇ ਅਤੇ ਉਸਦੇ ਨਾਲ ਹੀ ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਅਤੇ ਉਨ੍ਹਾਂ ਨੇ ਦੱਸਿਆ ਕਿ ਖੇਡਾਂ ਤੋਂ ਇਲਾਵਾ ਹਰ ਰੋਜ਼ ਸ਼ਾਮ ਨੂੰ ਸੱਭਿਆਚਾਰ ਪ੍ਰੋਗਰਾਮ ਵਿੱਚ ਨਾਮੀ ਗਾਇਕ ਕਲਾਕਾਰ ਆਪਣੀ ਕਲਾ ਦੇ ਜੌਹਰ ਵਿਖਾਉਣਗੇ ।