India vs South Africa:  ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 17 ਦਸੰਬਰ ਅੱਜ ਤੋਂ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਮੈਚ ਜੋਹਾਨਸਬਰਗ ਦੇ ਨਿਊ ਵਾਂਡਰਸ ਸਟੇਡੀਅਮ 'ਚ ਖੇਡਿਆ ਜਾਵੇਗਾ।  ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ, ਟਾਸ ਦੁਪਹਿਰ 1:00 ਵਜੇ ਹੋਵੇਗਾ। ਦੋਵੇਂ ਟੀਮਾਂ ਵਿਸ਼ਵ ਕੱਪ ਤੋਂ ਬਾਅਦ ਪਹਿਲਾ ਵਨਡੇ ਖੇਡ ਰਹੀਆਂ ਹਨ। ਇਸ ਲਈ ਵਿਸ਼ਵ ਕੱਪ 'ਚ ਹਾਰ ਤੋਂ ਬਾਅਦ ਹੁਣ ਦੋਵੇਂ ਟੀਮਾਂ ਜਿੱਤ ਨਾਲ ਨਵੀਂ ਸ਼ੁਰੂਆਤ ਕਰਨਗੀਆਂ। ਟੀਮ ਇੰਡੀਆ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਹਰਾਇਆ ਸੀ, ਜਦਕਿ ਦੂਜੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਹੱਥੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਦੂਜਾ ਵਨਡੇ 19 ਦਸੰਬਰ ਨੂੰ ਅਤੇ ਆਖਰੀ ਵਨਡੇ 21 ਦਸੰਬਰ ਨੂੰ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਵਾਂਡਰਰਸ ਸਟੇਡੀਅਮ 'ਚ ਸੱਤਵੀਂ ਵਾਰ ਵਨਡੇ ਮੈਚ ਖੇਡਿਆ ਜਾਵੇਗਾ, ਜਿਸ 'ਚ ਪਿਛਲੇ 6 ਮੈਚਾਂ 'ਚੋਂ ਦੱਖਣੀ ਅਫਰੀਕਾ ਨੇ 5 'ਚ ਜਿੱਤ ਦਰਜ ਕੀਤੀ ਹੈ ਜਦਕਿ ਭਾਰਤ ਨੇ ਇਕ ਮੈਚ ਜਿੱਤਿਆ ਹੈ, ਜਦਕਿ ਇਕ ਮੈਚ ਰੱਦ ਹੋਇਆ ਹੈ। ਪਿਛਲੀ ਵਾਰ ਜਦੋਂ ਦੋਵੇਂ ਟੀਮਾਂ ਇਸ ਸਟੇਡੀਅਮ ਵਿੱਚ ਵਨਡੇ ਫਾਰਮੈਟ ਵਿੱਚ ਇੱਕ ਦੂਜੇ ਦੇ ਖਿਲਾਫ ਖੇਡੀਆਂ ਸਨ, ਤਾਂ ਦੱਖਣੀ ਅਫਰੀਕਾ ਨੇ ਇਹ ਮੈਚ ਡਕਵਰਥ-ਲੁਈਸ ਨਿਯਮਾਂ ਅਨੁਸਾਰ 5 ਵਿਕਟਾਂ ਨਾਲ ਜਿੱਤਿਆ ਸੀ।


ਇਹ ਵੀ ਪੜ੍ਹੋ: Shikhar Dhawan Photos: ਭਾਰਤੀ ਕ੍ਰਿਕਟਰ ਸਿਖਰ ਧਵਨ ਦਾ ਵੱਖਰਾ ਅੰਦਾਜ਼ ਆਇਆ ਸਾਹਮਣੇ, ਫੈਂਨਸ ਦੇ ਜਿੱਤਿਆ ਦਿਲ


ਸਭ ਤੋਂ ਵੱਡੀ ਪ੍ਰੀਖਿਆ ਕੇਐਲ ਰਾਹੁਲ ਦੀ ਕਪਤਾਨੀ ਦੀ ਹੋਵੇਗੀ। ਉਹ ਪਹਿਲਾਂ ਵੀ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ ਪਰ ਜੇਕਰ ਇਸ ਸੀਰੀਜ਼ 'ਚ ਉਨ੍ਹਾਂ ਨੂੰ ਸਫਲਤਾ ਮਿਲਦੀ ਹੈ ਤਾਂ ਭਵਿੱਖ 'ਚ ਉਨ੍ਹਾਂ ਨੂੰ ਵਨਡੇ ਟੀਮ ਦੀ ਕਮਾਨ ਸੌਂਪੀ ਜਾ ਸਕਦੀ ਹੈ। ਪਹਿਲੇ ਵਨਡੇ 'ਚ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਕੇਐੱਲ ਰਾਹੁਲ, ਰੁਤੁਰਾਜ ਗਾਇਕਵਾੜ ਅਤੇ ਸ਼੍ਰੇਅਸ ਅਈਅਰ ਦੇ ਨਾਲ-ਨਾਲ ਸੰਜੂ ਸੈਮਸਨ 'ਤੇ ਹੋਣਗੀਆਂ।


ਇਹ ਵੀ ਪੜ੍ਹੋ:  IPL 2024: ਮੁੰਬਈ ਇੰਡੀਅਨਜ਼ 'ਚ ਵੱਡਾ ਫੇਰਬਦਲ, ਰੋਹਿਤ ਦੀ ਜਗ੍ਹਾ ਹਾਰਦਿਕ ਪੰਡਯਾ ਬਣੇ ਟੀਮ ਦੇ ਕਪਤਾਨ 


ਭਾਰਤੀ ਕਪਤਾਨ ਕੇਐਲ ਰਾਹੁਲ ਇਸ ਸਾਲ ਟੀਮ ਇੰਡੀਆ ਦੇ ਸਭ ਤੋਂ ਵੱਧ ਸਕੋਰਰ ਹਨ। ਉਸ ਨੇ 983 ਦੌੜਾਂ ਬਣਾਈਆਂ ਹਨ ਅਤੇ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 17 ਦੌੜਾਂ ਦੂਰ ਹਨ। ਸ਼ੁਭਮਨ ਗਿੱਲ (1584 ਦੌੜਾਂ), ਵਿਰਾਟ ਕੋਹਲੀ (1377 ਦੌੜਾਂ) ਅਤੇ ਰੋਹਿਤ ਸ਼ਰਮਾ (1255 ਦੌੜਾਂ) ਨੂੰ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਕਿਉਂਕਿ ਉਹ ਸੀਰੀਜ਼ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ।