England Tour Of India: ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ ਰੋਮਾਂਚਕ ਟੈਸਟ ਸੀਰੀਜ਼ ਖੇਡੀ ਜਾਵੇਗੀ। ਭਾਰਤ ਦੇ ਦੌਰੇ 'ਤੇ ਆ ਰਹੀ ਇੰਗਲੈਂਡ ਟੀਮ ਦੇ ਲਈ ਤਜਰਬੇਕਾਰ ਜੈੱਕ ਲੀਚ ਭਾਰਤ ਦੇ ਖ਼ਿਲਾਫ਼ ਇੰਗਲੈਂਡ ਦੇ ਮੁੱਖ ਸਪਿਨਰ ਹੋਣਗੇ। ਉਥੇ ਹੀ 20 ਸਾਲ ਦੇ ਅਨਕੈਪਡ ਆਫ ਸਪਿਨਰ ਸ਼ੋਏਬ ਬਸ਼ੀਰ 'ਤੇ ਵੀ ਨਜ਼ਰਾਂ ਰਹਿਣਗੀਆਂ। ਅਜਿਹਾ ਇੰਗਲੈਂਡ ਦੇ ਸਾਬਕਾ ਸਪਿਨਰ ਗੇਂਦਬਾਜ਼ ਮੋਂਟੀ ਪਨੇਸਰ ਦਾ ਕਹਿਣਾ ਹੈ। ਮੋਂਟੀ ਪਨੇਸਰ 2012 'ਚ ਇੰਗਲਿਸ਼ ਟੀਮ ਦਾ ਹਿੱਸਾ ਸੀ, ਜਿਸ ਨੇ ਭਾਰਤ 'ਚ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ। ਭਾਰਤ ਅਤੇ ਇੰਗਲੈਂਡ ਵਿਚਾਲੇ 25 ਜਨਵਰੀ ਤੋਂ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ।


COMMERCIAL BREAK
SCROLL TO CONTINUE READING

ਮਿਸਟਰੀ ਸਪਿਨਰ ਸ਼ੋਏਬ ਬਸ਼ੀਰ ਪਹਿਲੀ ਵਾਰ ਭਾਰਤ 'ਚ ਖੇਡਣਗੇ


ਅਨਕੈਪਡ ਸਪਿਨਰ ਸ਼ੋਏਬ ਬਸ਼ੀਰ ਨੂੰ ਭਾਰਤ ਦੇ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਇੰਗਲੈਂਡ ਦੀ 16 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ੋਏਬ ਬਸ਼ੀਰ ਨੇ ਇਸ ਸਾਲ ਜੂਨ ਵਿੱਚ 19 ਸਾਲ ਦੀ ਉਮਰ ਵਿੱਚ ਚੈਮਸਫੋਰਡ ਵਿੱਚ ਸਰ ਐਲਿਸਟੇਅਰ ਕੁੱਕ ਦੇ ਖਿਲਾਫ ਅਗਨੀ ਪ੍ਰੀਖਿਆ ਦਾ ਸਾਹਮਣਾ ਕਰਦੇ ਹੋਏ ਆਪਣਾ ਫਸਟ ਕਲਾਸ ਡੈਬਿਊ ਕੀਤਾ ਸੀ,  ਭਾਵੇਂ ਸਮਰਸੈੱਟ ਲਈ ਉਸਨੂੰ ਪਹਿਲੇ ਦਿਨ ਕੋਈ ਵਿਕਟ ਨਹੀਂ ਮਿਲੀ, ਪਰ ਉਸ ਦੇ ਨਿਯੰਤਰਣ ਅਤੇ ਸੁਭਾਅ ਨੇ ਇੰਗਲੈਂਡ ਦੇ ਸਕਾਊਟਸ ਸਮੇਤ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਹੌਲੀ-ਹੌਲੀ ਉਸ ਕੋਲ ਆਏ ਮੌਕਿਆਂ ਨਾਲ ਉਸ ਨੇ ਕਈ ਵਾਰ ਆਪਣੇ ਆਪ ਨੂੰ ਸਾਬਤ ਕੀਤਾ ਹੈ।


ਵਿਰਾਟ ਕੋਹਲੀ ਲਈ ਖਤਰਾ ਬਣੇਗਾ ਸ਼ੋਏਬ ਬਸ਼ੀਰ


ਮੌਂਟੀ ਪਨੇਸਰ ਦਾ ਮੰਨਣਾ ਹੈ ਕਿ ਕਾਉਂਟੀ ਕ੍ਰਿਕਟ ਵਿੱਚ ਸ਼ੋਏਬ ਬਸ਼ੀਰ ਦਾ ਯੁਵਾ ਅਤੇ  ਵਿਭਿੰਨ ਤਜਰਬਾ ਭਾਰਤੀ ਦਿੱਗਜਾਂ, ਖਾਸ ਕਰਕੇ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਲਈ ਮੁਸ਼ਕਲ ਸਾਬਤ ਹੋਵੇਗਾ, ਜੋ ਗੇਂਦ ਨੂੰ ਡਰਾਈਵ ਕਰਨ ਵਿੱਚ ਜਿਆਦਾ ਰੁਚੀ ਰੱਖਦੇ ਹਨ।  ਮੋਂਟੀ ਪਨੇਸਰ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਸ਼ੋਏਬ ਬਸ਼ੀਰ ਉਹ ਗੇਂਦਬਾਜ਼ ਹੈ ਜਿਸ 'ਤੇ ਸਾਨੂੰ ਨਜ਼ਰ ਰੱਖਣੀ ਚਾਹੀਦੀ ਹੈ, ਅਤੇ ਉਹ ਯਕੀਨੀ ਤੌਰ 'ਤੇ ਭਾਰਤੀ ਬੱਲੇਬਾਜ਼ਾਂ ਲਈ ਮੁਸ਼ਕਲ ਪੈਦਾ ਕਰੇਗਾ। ਭਾਰਤੀ ਲਾਲ ਮਿੱਟੀ ਵਾਲੇ ਟਰਨਿੰਗ ਟਰੈਕ ਉਸ ਲਈ ਇੱਕ ਡ੍ਰੀਮ  ਪਿੱਚ ਹੋਵੇਗੀ।


ਪਨੇਸਰ ਦੀ ਸ਼ੋਏਬ ਬਸ਼ੀਰ ਬਾਰੇ ਰਾਏ


ਮੋਂਟੀ ਪਨੇਸਰ ਨੇ ਕਿਹਾ, 'ਮੈਂ ਉਸਨੂੰ ਮਿਲਿਆ ਹਾਂ। ਮੈਂ ਉਸਨੂੰ ਇੰਗਲੈਂਡ ਵਿੱਚ ਕਈ ਵਾਰ ਨੇੜਿਓਂ ਦੇਖਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਉਸ ਵਿੱਚ ਕੁਝ ਅਸਾਧਾਰਨ ਪ੍ਰਤਿਭਾ ਹੈ। ਆਪਣੀ ਹਾਈ- ਆਰਮ ਐਕਸ਼ਨ  ਦੇ ਨਾਲ , ਉਹ ਬੱਲੇਬਾਜ਼ ਨੂੰ ਅੱਗੇ ਦੇ ਵੱਲ ਖਿੱਚੇਗਾ ਜਾਂ ਉਨ੍ਹਾਂ ਨੂੰ ਸਲਿੱਪ ਅਤੇ ਗਲੀ ਤੋਂ ਕੱਟ ਕਰਨ ਦੇ ਲਈ ਮਜ਼ਬੂਰ ਕਰੇਗਾ। ਉਹ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੇ ਖਿਲਾਫ ਸਿਖਰ 'ਤੇ ਹੋਣਗੇ, ਜਿਨ੍ਹਾਂ ਦੀ ਖੇਡ ਦਾ ਸੁਭਾਅ ਸਮਾਨ ਹੈ। ਉਹ ਗੇਂਦ ਨੂੰ ਡ੍ਰਾਈਵ ਕਰਨਾ ਪਸੰਦ ਕਰਦੇ ਹਨ ਅਤੇ ਇਹ ਉਹੀ ਥਾਂ ਹੈ ਜਿੱਥੇ ਬਸ਼ੀਰ ਨੂੰ ਖੇਡਣਾ ਉਨ੍ਹਾਂ ਲਈ ਮੁਸ਼ਕਲ ਹੋਵੇਗਾ।