FIFA World Cup 2022: ਕਤਰ ਦੀ ਮਹਿਮਾਨ ਨਿਵਾਜ਼ੀ! ਮੈਚ ਵੇਖਣ ਆਏ ਦਰਸ਼ਕਾਂ ਨੂੰ ਮਿਲੇ ਮਹਿੰਗੇ ਗਿਫਟ
ਫੀਫਾ ਵਿਸ਼ਵ ਕੱਪ 2022 ਦੀ ਸ਼ੁਰੂਆਤ 20 ਨਵੰਬਰ ਨੂੰ ਹੋਈ ਸੀ ਤੇ ਹੁਣ ਤੱਕ ਦੇ ਜਿਨ੍ਹੇ ਵੀ ਮੈਚ ਖੇਡੇ ਗਏ ਹਨ ਉਹ ਸਾਰੇ ਮੈਚ ਬਹੁਤ ਹੀ ਸ਼ਾਨਦਾਰ ਹੋਏ ਹਨ।
FIFA World Cup 2022 ਦੀ ਸ਼ੁਰੂਆਤ ਹੋ ਚੁਕੀ ਹੈ ਤੇ ਇਸ ਵਾਰ ਫੁੱਟਬਾਲ ਦਾ ਮਹਾ-ਮੁਕਾਬਲਾ ਕਤਰ ਵਿੱਚ ਖੇਡਿਆ ਜਾ ਰਿਹਾ ਹੈ। ਕਤਰ, ਏਸ਼ੀਆ ਦਾ ਸਭ ਤੋਂ ਪਹਿਲਾ ਦੇਸ਼ ਹੈ ਜੋ ਫੀਫਾ ਵਿਸ਼ਵ ਕੱਪ ਕਰਵਾ ਰਿਹਾ ਹੈ। ਇਸ ਦੌਰਾਨ ਕਤਰ ਮਹਿਮਾਨ ਨਿਵਾਜ਼ੀ ਦੇ ਤੌਰ 'ਤੇ ਮੈਚ ਵੇਖਣ ਆਏ ਹਰ ਆਮ-ਖਾਸ ਨੂੰ ਮਹਿੰਗੇ ਗਿਫਟ ਭੇਂਟ ਕਰ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ FIFA World Cup 2022 ਦਾ ਓਪਨਿੰਗ ਮੈਚ ਦੇਖਣ ਆਏ ਦਰਸ਼ਕਾਂ ਨੂੰ ਕਤਰ ਦੇ ਸ਼ੇਖ ਵੱਲੋਂ ਮਹਿੰਗੇ ਗਿਫ਼ਟ ਦੇ ਤੌਰ ਤੇ ਇੱਕ ਬੈਗ ਦਿੱਤਾ ਗਿਆ। ਸਟੇਡੀਅਮ ਦੀ ਹਰ ਕੁਰਸੀ 'ਤੇ ਮੈਚ ਤੋਂ ਪਹਿਲਾਂ ਤੋਹਫਿਆਂ ਦਾ ਬੈਗ ਰੱਖਿਆ ਗਿਆ ਪਰ ਕਿਸੇ ਵੀ ਬੈਗ 'ਤੇ ਸ਼ੇਖ ਦੀ ਫੋਟੋ ਨਹੀਂ।
ਦੱਸ ਦਈਏ ਕਿ ਇਸ ਬੈਗ ਦੇ ਅੰਦਰ ਇੱਕ ਮਹਿੰਗਾ ਅਤਰ, ਇੱਕ ਛੋਟੀ ਫੁੱਟਬਾਲ, ਇੱਕ ਬੋਤਲ ਸਣੇ ਹੋਰ ਚੀਜ਼ਾਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਬੈਗ ਵਿੱਚ ਅਤਰ ਸਭ ਤੋਂ ਮਹਿੰਗਾ ਤੋਹਫ਼ਾ ਹੈ। ਇਹ ਅਤਰ ਆਉਡ ਆਇਲ ਦਾ ਹੈ। ਇਸ ਤੋਂ ਇਲਾਵਾ ਬੈਗ 'ਚ ਇੱਕ ਲਘੂ ਲਾਈਬ ਹੈ ਜੋ ਕਿ ਫੀਫਾ ਵਿਸ਼ਵ ਕੱਪ 2022 ਦਾ ਮਾਸਕੌਟ ਹੈ।
ਇਸ ਦੇ ਨਾਲ ਹੀ ਬੈਗ 'ਚ ਇੱਕ ਮੇਮੋਰੇਬਿਲਿਆ ਦਾ ਨਿੱਕਾ ਜਿਹਾ ਪੁਤਲਾ ਹੈ ਜੋ ਕਿ ਫੀਫਾ ਵਿਸ਼ਵ ਕੱਪ 2022 ਦੇ ਲੋਗੋ ਵਿੱਚ ਵੀ ਸ਼ਾਮਿਲ ਹੈ। ਇਨ੍ਹਾਂ ਦੇ ਇਲਾਵਾ ਇਸ ਬੈਗ 'ਚ ਇੱਕ ਸਿਰ ਦਾ ਪਹਿਰਾਵਾ ਹੈ ਜੋ ਕਿ ਅਰਬ ਦੇ ਲੋਕਾਂ ਵੱਲੋਂ ਪਾਇਆ ਜਾਂਦਾ ਹੈ। ਇੱਕ Shirt ਵੀ ਹੈ।
ਹੋਰ ਪੜ੍ਹੋ: ਅੰਮ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ
ਫੁੱਟਬਾਲ ਇੱਕ ਅਜਿਹਾ ਖੇਡ ਹੈ ਜਿਹੜਾ ਕਿ ਨਾ ਸਿਰਫ਼ ਵਿਦੇਸ਼ਾਂ 'ਚ ਸਗੋਂ ਭਾਰਤ 'ਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਫੀਫਾ ਵਿਸ਼ਵ ਕੱਪ 2022 ਦੀ ਸ਼ੁਰੂਆਤ ਦੌਰਾਨ ਭਾਰਤ ਦੇ ਕੇਰਲ ਵਿੱਚ ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਝਗੜਾ ਵੀ ਹੋ ਗਿਆ ਸੀ। ਕੇਰਲ ਦੇ ਇੱਕ ਪਿੰਡ 'ਚ ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਫੁੱਟਬਾਲ ਪ੍ਰਸ਼ੰਸਕਾਂ ਵੱਲੋਂ ਰੋਡ ਸ਼ੋਅ ਕੀਤੇ ਜਾਣ 'ਤੇ ਦੋ ਧਿਰਾਂ ਆਪਸ 'ਚ ਭਿੜ ਗਈਆਂ ਸਨ।
ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਕੇਰਲ ਪੁਲਿਸ ਵੱਲੋਂ ਵੀਡੀਓ ਦੇ ਸਬੰਧ ਵਿੱਚ ਆਈਪੀਸੀ ਦੀ ਧਾਰਾ 160 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਪੜ੍ਹੋ: ਐਮੀ ਵਿਰਕ ਨੇ Girlfriend ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸ਼ੇਅਰ ਕੀਤੀਆਂ ਤਸਵੀਰਾਂ