ਐਮੀ ਵਿਰਕ ਨੇ Girlfriend ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸ਼ੇਅਰ ਕੀਤੀਆਂ ਤਸਵੀਰਾਂ
Advertisement
Article Detail0/zeephh/zeephh1452545

ਐਮੀ ਵਿਰਕ ਨੇ Girlfriend ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸ਼ੇਅਰ ਕੀਤੀਆਂ ਤਸਵੀਰਾਂ

Ammy With Girlfriend: ਐਮੀ ਵਿਰਕ ਨੇ ਹਾਲ ਹੀ ਦੇ ਵਿਚ ਇਕ ਪੋਸਟ ਸ਼ੇਅਰ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਆਪਣੀ Girlfriend ਨੂੰ ਰੋਮਾਂਟਿਕ ਅੰਦਾਜ਼ 'ਚ ਜਨਮਦਿਨ ਵਿਸ਼ ਕੀਤਾ ਹੈ। ਇਸ ਦੇ ਨਾਲ ਫੋਟੋ ਵੀ ਸ਼ੇਅਰ ਕੀਤੀ ਜਿਸ ਨੂੰ ਫੈਨਸ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। 

 

ਐਮੀ ਵਿਰਕ ਨੇ Girlfriend ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸ਼ੇਅਰ ਕੀਤੀਆਂ ਤਸਵੀਰਾਂ

Ammy Virk With Girlfriend: ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ(Ammy Virk) ਨੂੰ ਕੌਣ ਨਹੀਂ ਜਾਣਦਾ, ਉਨ੍ਹਾਂ ਨੇ ਹੁਣ ਤੱਕ ਪੰਜਾਬੀ ਫ਼ਿਲਮਾਂ ਵਿਚ ਬਹੁਤ ਹੀ  ਨਾਮ ਖੱਟਿਆ ਹੈ। ਐਮੀ ਵਿਰਕ ਪੰਜਾਬੀ ਫਿਲਮ ਇੰਡਸਟਰੀ ਦਾ ਰੋਮਾਂਟਿਕ ਹੀਰੋ ਹੈ। ਉਸ ਨੇ ਆਪਣੀਆਂ ਫ਼ਿਲਮਾਂ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪਿਆਰ ਦਾ ਸਹੀ ਅਰਥ ਸਮਝਾਇਆ ਹੈ। ਅੱਜ ਪੰਜਾਬੀ ਅਦਾਕਾਰ ਐਮੀ ਵਿਰਕ ਦੀ ਗਰਲਫ੍ਰੈਂਡ ਦਾ ਜਨਮਦਿਨ ਹੈ।  ਇਸ ਮੌਕੇ ਐਮੀ ਵਿਰਕ(Ammy Virk) ਨੇ ਬੇਹੱਦ ਹੀ ਰੋਮਾਂਟਿਕ ਅੰਦਾਜ਼ 'ਚ ਆਪਣੀ ਗਰਲਫ੍ਰੈਂਡ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਫੈਨਸ ਵੀ ਉਨ੍ਹਾਂ ਦੇ ਇਸ ਰੋਮਾਂਟਿਕ ਅੰਦਾਜ਼  ਨੂੰ ਵੇਖ ਕੇ ਕਾਫ਼ੀ ਜਿਆਦਾ ਹੈਰਾਨ ਹਨ।  

ਦੱਸ ਦੇਈਏ ਕਿ ਐਮੀ ਵਿਰਕ ਨੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਬੇਹੱਦ ਹੀ ਰੋਮਾਂਟਿਕ ਅੰਦਾਜ਼ ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਪੋਸਟ ਵਿਚ ਆਪਣੀ ਗਰਲਫ੍ਰੈਂਡ ਦਾ ਹੱਥ ਫੜਿਆ ਹੋਇਆ ਹੈ ਅਤੇ ਇਹ ਦੂਜੀ ਵਾਰ ਜਦੋ ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਨਾਲ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਰਾਹੀਂ ਕਲਾਕਾਰ ਜਨਮਦਿਨ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। 

 
 
 
 

 
 
 
 
 
 
 
 
 
 
 

A post shared by Ammy virk ❤️ (@ammyvirk)

ਸ਼ੇਅਰ ਕੀਤੀ ਗਈ ਤਸਵੀਰ ਵਿੱਚ ਵੇਖ ਸਕਦੇ ਹੋ ਕਿ ਕਲਾਕਾਰ ਨੇ ਹਾਲੇ ਪ੍ਰੇਮਿਕਾ ਦਾ ਨਾਅ ਅਤੇ ਚਿਹਰੇ ਨੂੰ ਓਹਲੇ ਰੱਖਿਆ ਹੋਇਆ ਹੈ। ਹਾਲਾਂਕਿ ਪ੍ਰਸ਼ੰਸ਼ਕ ਵੀ ਐਮੀ ਦੀ ਜੋੜੀ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਮਰਿੰਦਰਪਾਲ ਸਿੰਘ ਵਿਰਕ ਨੂੰ ਫਿਲਮ ਇੰਡਸਟਰੀ 'ਚ ਐਮੀ ਵਿਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਐਮੀ ਪੰਜਾਬੀ ਸਿਨੇਮਾ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ ਜਿਸਦੇ ਬਹੁਤ ਸਾਰੇ ਫੈਨਸ ਹਨ।  ਬਹੁ-ਪ੍ਰਤਿਭਾਸ਼ਾਲੀ ਐਮੀ ਇੱਕ ਗਾਇਕ, ਅਦਾਕਾਰ ਅਤੇ ਨਿਰਮਾਤਾ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ ਉਹ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।

Trending news