Paris Olympics:  ਪੈਰਿਸ ਓਲੰਪਿਕ 2024 ਵਿੱਚ ਮਹਿਲਾ ਕੁਸ਼ਤੀ ਫ੍ਰੀਸਟਾਈਲ 50 ਕਿਲੋਗ੍ਰਾਮ ਦੇ ਫਾਈਨਲ ਵਿੱਚ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰਾਂਟ ਦਾ ਸਾਹਮਣਾ ਕਿਊਬਾ ਦੀ ਪਹਿਲਵਾਨ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨਾਲ ਹੋਵੇਗਾ। ਪੈਰਿਸ ਓਲੰਪਿਕ ਆਯੋਜਨ ਕਮੇਟੀ ਨੇ ਇੱਕ ਬਿਆਨ 'ਚ ਕਿਹਾ ਵਿਨੇਸ਼ ਫੋਗਾਟ ਦੂਜੇ ਦਿਨ ਕਰਵਾਏ ਗਏ ਵਜ਼ਨ 'ਚ ਅਯੋਗ ਪਾਈ ਗਈ।


COMMERCIAL BREAK
SCROLL TO CONTINUE READING

ਆਯੋਗ ਐਲਾਨ ਹੋਣ ਦਾ ਮਤਲਬ ਉਨ੍ਹਾਂ ਨੂੰ ਪੈਰਿਸ ਓਲੰਪਿਕ ਵਿੱਚ ਖਾਲੀ ਹੱਥ ਪਰਤਣਾ ਪਵੇਗਾ। ਅੰਤਰਰਾਸ਼ਟਰੀ ਨਿਯਮਾਂ ਤਹਿਤ ਭਾਰ ਵੱਧ ਪਾਏ ਜਾਣ ਉਤੇ ਪਹਿਲਵਾਨ ਆਖਰੀ ਤਾਲਿਕਾ ਵਿੱਚ ਆਖਰੀ ਸਥਾਨ ਉਤੇ ਰਹਿੰਦਾ ਹੈ।


ਅੰਤਰਰਾਸ਼ਟਰੀ ਕੁਸ਼ਤੀ ਨਿਯਮਾਂ ਦੇ ਸੈਕਸ਼ਨ 11 ਮੁਤਾਬਕ ਵਿਨੇਸ਼ (ਭਾਰਤ) ਨੂੰ ਉਸ ਪਹਿਲਵਾਨ ਨਾਲ ਬਦਲਿਆ ਜਾਵੇਗਾ ਜਿਸਨੂੰ ਉਸਨੇ ਸੈਮੀਫਾਈਨਲ ਵਿੱਚ ਹਰਾਇਆ ਸੀ। ਇਸ ਕਾਰਨ ਕਿਊਬਾ ਦੇ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਫਾਈਨਲ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ, ਜਾਪਾਨ ਦੀ ਯੂਈ ਸੁਸਾਕੀ ਅਤੇ ਯੂਕਰੇਨ ਦੀ ਓਸਾਨਾ ਲਿਵਾਚ ਵਿਚਾਲੇ ਕਾਂਸੀ ਦੇ ਤਗਮੇ ਲਈ ਮੁਕਾਬਲਾ ਹੋਵੇਗਾ।


ਇਹ ਵੀ ਪੜ੍ਹੋ : Vinesh Phogat Disqualified: ਵਿਨੇਸ਼ ਫੋਗਾਟ ਪੈਰਿਸ ਓਲੰਪਿਕ 'ਚ ਅਯੋਗ ਕਰਾਰ, ਖੁੰਝ ਗਿਆ ਗੋਲਡ ਮੈਡਲ


ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਨੇਸ਼ ਫੋਗਾਟ ਦਾ ਸਾਹਮਣਾ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨਾਲ ਹੋਇਆ ਸੀ। ਵਿਨੇਸ਼ ਫੋਗਾਟ ਨੇ ਇਹ ਮੈਚ 5-0 ਨਾਲ ਆਪਣੇ ਨਾਮ ਕਰ ਲਿਆ ਸੀ। ਉਹ ਓਲੰਪਿਕ ਵਿੱਚ ਕੁਸ਼ਤੀ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸੀ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੇ ਕੁਆਰਟਰ ਫਾਈਨਲ ਵਿੱਚ ਯੂਕ੍ਰੇਨ ਦੀ ਓਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਸੀ। 


ਰਿਪੋਰਟਸ ਮੁਤਾਬਕ ਮੰਗਲਵਾਰ ਨੂੰ ਜਦੋਂ ਵਿਨੇਸ਼ ਫੋਗਾਟ ਆਪਣੇ ਪਹਿਲੇ ਮੁਕਾਬਲੇ ਲਈ ਆਈ ਤਾਂ ਉਸ ਦਾ ਭਾਰ 49 ਕਿਲੋ, 900 ਗ੍ਰਾਮ ਸੀ ਪਰ ਸੈਮੀਫਾਈਨਲ ਜਿੱਤਣ ਤੋਂ ਬਾਅਦ ਜਦੋਂ ਉਸ ਨੇ ਆਪਣਾ ਭਾਰ ਤੋਲਿਆ ਤਾਂ ਇਹ ਲਗਭਗ 2.8 ਕਿਲੋਗ੍ਰਾਮ ਵਧ ਕੇ 52 ਕਿਲੋਗ੍ਰਾਮ, 700 ਗ੍ਰਾਮ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਵਿਨੇਸ਼ ਫੋਗਾਟ ਨੇ ਇਸ ਵਜ਼ਨ ਨੂੰ ਘੱਟ ਕਰਨ ਲਈ ਪੂਰੀ ਰਾਤ ਮਿਹਨਤ ਕੀਤੀ। ਕਾਫੀ ਦੇਰ ਤੱਕ ਦੌੜਦੀ ਰਹੀ ਅਤੇ ਸਾਈਕਲ ਵੀ ਚਲਾਇਆ। ਇੰਨਾ ਹੀ ਨਹੀਂ, ਉਸਨੇ ਭਾਰ ਘਟਾਉਣ ਲਈ ਆਪਣੇ ਵਾਲ ਅਤੇ ਨਹੁੰ ਵੀ ਕੱਟ ਲਏ। ਇੱਥੋਂ ਤੱਕ ਕਿ ਰਿਪੋਰਟਾਂ ਹਨ ਕਿ ਉਸਨੇ ਆਪਣਾ ਖੂਨ ਵੀ ਕਢਵਾਇਆ। ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਪਰ ਇਸ ਦੇ ਬਾਵਜੂਦ ਉਹ ਆਪਣੇ 50 ਕਿਲੋ ਭਾਰ ਤੱਕ ਨਹੀਂ ਪਹੁੰਚ ਸਕੀ।


ਵਿਨੇਸ਼ ਫੋਗਾਟ ਵੀ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹੋਏ ਬਿਮਾਰ ਹੋ ਗਈ ਸੀ। ਉਸ ਨੂੰ ਪੈਰਿਸ ਓਲੰਪਿਕ ਖੇਡ ਪਿੰਡ ਦੇ ਪੋਲੀ ਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਵਿਨੇਸ਼ ਫੋਗਾਟ ਪਾਣੀ ਦੀ ਕਮੀ ਅਤੇ ਕਮਜ਼ੋਰੀ ਕਾਰਨ ਬਿਮਾਰ ਹੋ ਗਈ ਹੈ। ਜ਼ਾਹਰ ਹੈ ਕਿ ਪਿਛਲੇ ਕੁਝ ਘੰਟੇ ਵਿਨੇਸ਼ ਲਈ ਬਹੁਤ ਦੁਖਦਾਈ ਸਾਬਤ ਹੋਏ ਹਨ।


 


ਇਹ ਵੀ ਪੜ੍ਹੋ : Vinesh Phogat News: ਵਿਨੇਸ਼ ਫੋਗਾਟ ਦੇ ਆਯੋਗ ਕਰਾਰ ਦਿੱਤੇ ਜਾਣ 'ਤੇ ਪੀਐਮ ਨਰਿੰਦਰ ਮੋਦੀ ਨੇ ਕਿਹਾ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ