Hockey World Cup 2023: ਟੀਮ ਇੰਡੀਆ ਦੀ ਧਮਾਕੇਦਾਰ ਸ਼ੁਰੂਆਤ; ਪਹਿਲੇ ਮੈਚ `ਚ ਸਪੇਨ ਨੂੰ ਹਰਾਇਆ
Hockey World Cup 2023: ਭਾਰਤੀ ਟੀਮ ਨੇ ਹਾਕੀ ਵਿਸ਼ਵ ਕੱਪ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਆਪਣੇ ਪਹਿਲੇ ਮੈਚ ਵਿੱਚ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਸਪੇਨ ਨੂੰ 2-0 ਨਾਲ ਹਰਾਇਆ।
Hockey World Cup 2023: ਭਾਰਤ ਨੇ ਹਾਕੀ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ। ਇਸ ਜਿੱਤ ਨਾਲ ਟੀਮ ਇੰਡੀਆ ਨੇ ਪੂਲ ਡੀ 'ਚ ਦੂਜਾ ਸਥਾਨ ਹਾਸਲ ਕਰ ਲਿਆ ਹੈ। ਇੰਗਲੈਂਡ ਨੇ ਇਸ ਤੋਂ ਪਹਿਲਾਂ ਵੇਲਜ਼ ਨੂੰ 5-0 ਨਾਲ ਹਰਾਇਆ ਸੀ। ਉਹ ਬਿਹਤਰ ਗੋਲ ਅੰਤਰ ਕਾਰਨ ਪਹਿਲੇ ਸਥਾਨ 'ਤੇ ਹੈ। ਭਾਰਤ ਨੇ ਮੈਚ ਦੀ ਸ਼ੁਰੂਆਤ ਹੌਲੀ ਕੀਤੀ ਪਰ ਪਹਿਲੇ ਪੰਜ ਮਿੰਟਾਂ ਤੱਕ ਸਪੇਨ ਨੇ ਟੀਮ ਇੰਡੀਆ ਨੂੰ ਕਾਫੀ ਹੈਰਾਨ ਕਰ ਦਿੱਤਾ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਗਿਆ, ਭਾਰਤ ਨੇ ਮੈਚ 'ਚ ਜਗ੍ਹਾ (Hockey World Cup) ਬਣਾਉਣੀ ਸ਼ੁਰੂ ਕਰ ਦਿੱਤੀ।
ਟੀਮ ਇੰਡੀਆ ਨੂੰ 11ਵੇਂ ਮਿੰਟ 'ਚ ਇਸ ਦਾ (Hockey World Cup 2023) ਫਾਇਦਾ ਮਿਲਿਆ। ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਇਸ ਨੂੰ ਗੋਲ ਬਦਲ ਨਹੀਂ ਸਕਿਆ। ਅਗਲੇ ਹੀ ਮਿੰਟ ਵਿੱਚ ਦੂਜਾ ਪੈਨਲਟੀ ਕਾਰਨਰ, ਇਸ 'ਤੇ ਅਮਿਤ ਰੋਹੀਦਾਸ ਨੇ ਸ਼ਾਨਦਾਰ ਗੋਲ ਕਰਕੇ ਟੀਮ ਇੰਡੀਆ ਨੂੰ 1-0 ਨਾਲ ਅੱਗੇ ਕਰ ਦਿੱਤਾ। ਹੁਣ ਭਾਰਤੀ ਟੀਮ ਆਪਣਾ ਅਗਲਾ ਮੈਚ 15 ਜਨਵਰੀ ਨੂੰ ਇੰਗਲੈਂਡ (Hockey World Cup) ਨਾਲ ਖੇਡੇਗੀ।
ਇਹ ਵੀ ਪੜ੍ਹੋਂ: ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਨੇ ਜਲੰਧਰ 'ਚ ਮਨਾਈ ਲੋਹੜੀ, ਵੇਖੋ ਖੂਬਸੂਰਤ ਵੀਡੀਓ
ਦੂਜੇ ਪਾਸੇ ਟੀਮ ਇੰਡੀਆ ਨੂੰ ਪਹਿਲੇ ਕੁਆਰਟਰ ਦੇ 11ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ, ਹਾਲਾਂਕਿ ਹਰਮਨਪ੍ਰੀਤ ਸਿੰਘ ਇਸ 'ਤੇ ਗੋਲ ਨਹੀਂ ਕਰ ਸਕਿਆ। ਕੁਝ ਸਕਿੰਟਾਂ ਬਾਅਦ ਵਿਰੋਧੀ ਖਿਡਾਰੀ ਦੀ ਖਤਰਨਾਕ ਖੇਡ ਕਾਰਨ ਭਾਰਤ ਨੂੰ ਫਿਰ (Hockey World Cup 2023) ਪੈਨਲਟੀ ਕਾਰਨਰ ਮਿਲਿਆ। ਇਸ ਵਾਰ ਭਾਰਤੀ ਟੀਮ ਨੇ ਮੌਕੇ ਦਾ ਫਾਇਦਾ ਉਠਾਉਣ ਵਿੱਚ ਕੋਈ ਗਲਤੀ ਨਹੀਂ ਕੀਤੀ ਅਤੇ ਅਮਿਤ ਰੋਹੀਦਾਸ ਨੇ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਹਾਸਿਲ ਕੀਤੀ।
ਇਸ ਮੈਚ ਦੀਆਂ ਕੁਝ ਤਸਵੀਰਾਂ 'Hockey India' ਟਵਿੱਟਰ ਹੈਂਡਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਹਨ। ਫਿਰ ਖੇਡ ਦੇ 13ਵੇਂ ਮਿੰਟ 'ਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ 'ਤੇ ਕੋਈ ਗੋਲ ਨਹੀਂ ਹੋ ਸਕਿਆ। ਭਾਰਤੀ ਪੁਰਸ਼ ਹਾਕੀ ਟੀਮ ਦੂਜੀ ਵਾਰ ਇਨ੍ਹਾਂ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ (Hockey World Cup 2023) ਕਰ ਰਹੀ ਹੈ। ਭਾਰਤ ਨੇ ਹੁਣ ਤੱਕ ਸਿਰਫ ਇੱਕ ਵਾਰ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ।