IND vs AUS 2nd Test Result: ਐਡੀਲੇਡ ਵਿੱਚ ਖੇਡੇ ਗਏ ਪਿੰਕ ਬਾਲ ਟੈਸਟ ਮੈਚ ਵਿੱਚ, ਮੇਜ਼ਬਾਨ ਆਸਟਰੇਲੀਆ ਨੇ ਢਾਈ ਦਿਨਾਂ ਦੇ ਅੰਦਰ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਨਾਲ ਆਸਟਰੇਲੀਆ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਪੰਜ ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰ ਲਈ।


COMMERCIAL BREAK
SCROLL TO CONTINUE READING

ਪਰਥ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ ਸੀ। ਤੀਜਾ ਟੈਸਟ ਮੈਚ 14 ਦਸੰਬਰ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਤਬਾਹੀ ਮਚਾਈ ਅਤੇ ਐਡੀਲੇਡ ਟੈਸਟ ਮੈਚ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ 'ਚ ਟੀਮ ਇੰਡੀਆ ਨੂੰ ਦੂਜੀ ਪਾਰੀ 'ਚ 175 ਦੌੜਾਂ 'ਤੇ ਢੇਰ ਕਰ ਦਿੱਤਾ।


ਨਿਤੀਸ਼ ਰੈੱਡੀ ਨੇ ਦੂਜੀ ਪਾਰੀ ਵਿੱਚ ਭਾਰਤ ਲਈ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਆਸਟਰੇਲੀਆ ਲਈ ਪੈਟ ਕਮਿੰਸ ਨੇ ਦੂਜੀ ਪਾਰੀ ਵਿੱਚ ਸਭ ਤੋਂ ਵੱਧ 5 ਵਿਕਟਾਂ ਲਈਆਂ। ਜਦਕਿ ਸਕਾਟ ਬੋਲੈਂਡ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਨੇ 2 ਵਿਕਟਾਂ ਹਾਸਲ ਕੀਤੀਆਂ।


ਆਸਟ੍ਰੇਲੀਆ ਨੂੰ ਇਹ ਟੈਸਟ ਮੈਚ ਜਿੱਤਣ ਲਈ 19 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਤੋਂ ਬਾਅਦ ਕੰਗਾਰੂ ਬੱਲੇਬਾਜ਼ਾਂ ਨੇ ਬਿਨਾਂ ਕੋਈ ਵਿਕਟ ਗੁਆਏ ਟੀਚਾ ਹਾਸਲ ਕਰ ਲਿਆ ਅਤੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਟੀਮ ਇੰਡੀਆ ਪਹਿਲੀ ਪਾਰੀ 'ਚ 180 ਦੌੜਾਂ 'ਤੇ ਢੇਰ ਹੋ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 337 ਦੌੜਾਂ ਬਣਾ ਕੇ 157 ਦੌੜਾਂ ਦੀ ਵੱਡੀ ਲੀਡ ਲੈ ਲਈ ਸੀ।


ਆਸਟ੍ਰੇਲੀਆ ਨੂੰ ਜਿੱਤ ਲਈ 19 ਦੌੜਾਂ ਦਾ ਟੀਚਾ ਮਿਲਿਆ ਸੀ


ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਤਬਾਹੀ ਮਚਾਈ ਅਤੇ ਟੀਮ ਇੰਡੀਆ ਨੂੰ ਦੂਜੀ ਪਾਰੀ 'ਚ 175 ਦੌੜਾਂ 'ਤੇ ਢੇਰ ਕਰ ਦਿੱਤਾ। ਨਿਤੀਸ਼ ਰੈੱਡੀ ਨੇ ਦੂਜੀ ਪਾਰੀ ਵਿੱਚ ਭਾਰਤ ਲਈ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਆਸਟਰੇਲੀਆ ਲਈ ਦੂਜੀ ਪਾਰੀ ਵਿੱਚ ਪੈਟ ਕਮਿੰਸ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਜਦਕਿ ਸਕਾਟ ਬੋਲੈਂਡ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਟੀਮ ਇੰਡੀਆ ਪਹਿਲੀ ਪਾਰੀ 'ਚ 180 ਦੌੜਾਂ 'ਤੇ ਢੇਰ ਹੋ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 337 ਦੌੜਾਂ ਬਣਾ ਕੇ 157 ਦੌੜਾਂ ਦੀ ਵੱਡੀ ਲੀਡ ਲੈ ਲਈ ਸੀ। ਆਸਟ੍ਰੇਲੀਆ ਨੂੰ ਜਿੱਤਣ ਲਈ 19 ਦੌੜਾਂ ਦਾ ਟੀਚਾ ਮਿਲਿਆ ਸੀ।