IND vs ENG 1st Test Day 3: ਹੈਦਰਾਬਾਦ ਟੈਸਟ 'ਚ ਟੀਮ ਇੰਡੀਆ 436 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਇੰਗਲੈਂਡ ਨੇ ਵੀਰਵਾਰ ਨੂੰ ਪਹਿਲੀ ਪਾਰੀ 'ਚ 246 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਭਾਰਤ ਨੂੰ 190 ਦੌੜਾਂ ਦੀ ਬੜ੍ਹਤ ਮਿਲ ਗਈ।


COMMERCIAL BREAK
SCROLL TO CONTINUE READING

ਇਸ ਸਮੇਂ ਤੀਜੇ ਦਿਨ ਦੇ ਪਹਿਲੇ ਸੈਸ਼ਨ ਦਾ ਖੇਡ ਚੱਲ ਰਹੀ ਹੈ। ਇੰਗਲੈਂਡ ਨੇ ਦੂਜੀ ਪਾਰੀ 'ਚ ਇਕ ਵਿਕਟ ਦੇ ਨੁਕਸਾਨ 'ਤੇ 80 ਦੌੜਾਂ ਬਣਾ ਲਈਆਂ ਹਨ। ਬੇਨ ਡਕੇਟ ਅਤੇ ਓਲੀ ਪੋਪ ਕ੍ਰੀਜ਼ 'ਤੇ ਹਨ।


ਜੈਕ ਕ੍ਰਾਲੀ 31 ਦੌੜਾਂ ਬਣਾ ਕੇ ਆਊਟ ਹੋਏ, ਉਹ ਰਵੀਚੰਦਰਨ ਅਸ਼ਵਿਨ ਦੇ ਹੱਥੋਂ ਸਲਿੱਪ 'ਚ ਕੈਚ ਹੋ ਗਏ। ਭਾਰਤ ਨੇ ਤੀਜੇ ਦਿਨ ਆਪਣੀ ਪਹਿਲੀ ਪਾਰੀ 421/7 ਦੇ ਸਕੋਰ ਨਾਲ ਅੱਗੇ ਖੇਡੇ।ਇੰਗਲੈਂਡ ਨੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ। ਟੀਮ 190 ਦੌੜਾਂ ਤੋਂ ਪਿੱਛੇ ਸੀ ਪਰ ਉਹਨਾਂ ਨੇ ਬਹੁਤ ਤੇਜ਼ ਸ਼ੁਰੂਆਤ ਕੀਤੀ। ਬੇਨ ਡਕੇਟ ਅਤੇ ਜੈਕ ਕ੍ਰਾਲੀ ਨੇ ਪਹਿਲੇ 9 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 45 ਦੌੜਾਂ ਜੋੜੀਆਂ। ਕ੍ਰਾਲੀ 10ਵੇਂ ਓਵਰ 'ਚ 31 ਦੌੜਾਂ ਬਣਾ ਕੇ ਆਊਟ ਹੋ ਗਏ।


ਇਹ ਵੀ ਪੜ੍ਹੋ:  Sadak Suraksha Force: ਪੰਜਾਬ ਨੂੰ ਨਵੀਂ ਪੁਲਿਸ ਫੋਰਸ, ਗੱਡੀ ਦੇ ਸਟੇਰਿੰਗ ਨੂੰ ਹੱਥ ਪਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਡਕੇਟ ਨੇ ਫਿਰ ਓਲੀ ਪੋਪ ਨਾਲ ਪਾਰੀ ਦੀ ਅਗਵਾਈ ਕੀਤੀ। ਦੋਵਾਂ ਨੇ 15 ਓਵਰਾਂ ਵਿੱਚ ਟੀਮ ਦੇ ਸਕੋਰ ਨੂੰ 89 ਦੌੜਾਂ ਤੱਕ ਪਹੁੰਚਾਇਆ ਅਤੇ ਸੈਸ਼ਨ ਦੇ ਅੰਤ ਤੱਕ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ। ਸੈਸ਼ਨ ਵਿੱਚ ਰਵੀਚੰਦਰਨ ਅਸ਼ਵਿਨ ਨੇ ਇੱਕੋ ਇੱਕ ਵਿਕਟ ਲਈ। 


11ਵੇਂ ਓਵਰ ਵਿੱਚ 50 ਦੌੜਾਂ ਪੂਰੀਆਂ ਹੋ ਗਈਆਂ
ਇੰਗਲੈਂਡ ਨੇ ਦੂਜੀ ਪਾਰੀ ਵਿੱਚ ਤੇਜ਼ ਸ਼ੁਰੂਆਤ ਕੀਤੀ। ਟੀਮ ਨੇ 11ਵੇਂ ਓਵਰ ਵਿੱਚ ਹੀ 50 ਦੌੜਾਂ ਪੂਰੀਆਂ ਕਰ ਲਈਆਂ। ਇਸ ਓਵਰ 'ਚ ਬੇਨ ਡਕੇਟ ਨੇ ਅਕਸ਼ਰ ਪਟੇਲ ਖਿਲਾਫ 2 ਚੌਕੇ ਲਗਾ ਕੇ ਕੁੱਲ 10 ਦੌੜਾਂ ਬਣਾਈਆਂ। ਇੱਕ ਓਵਰ ਪਹਿਲਾਂ ਟੀਮ ਨੇ ਜੈਕ ਕ੍ਰਾਲੀ ਦੇ ਰੂਪ ਵਿੱਚ ਪਹਿਲਾ ਵਿਕਟ ਗਵਾ ਦਿੱਤਾ ਸੀ।