IND VS SA Match Pitch Report: ਟੀਮ ਇੰਡੀਆ ਅਤੇ ਸਾਊਥ ਅਫ਼ਰੀਕਾ ਵਿਚਾਲੇ ਹੋਣ ਵਾਲਾ ਪਹਿਲਾਂ ਵਨਡੇ ਜੋਹਨਸਬਰਗ ਦੇ ਮੈਚ ਤੇ ਮੀਂਹ ਦੇ ਕਾਰਨ ਰੱਦ ਹੋ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਮੈਚ ਦੌਰਾਨ 51 ਪ੍ਰਤੀਸ਼ਤ ਪੈਣ ਦੀ ਸੰਭਨਾ ਹੈ। ਇਸ ਤੋਂ ਟੀ20 ਲੜੀ ਦੇ ਪਹਿਲਾ ਮੈਚ ਵੀ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ । ਹੁਣ ਵਨਡੇ ਮੈਚ 'ਤੇ ਵੀ ਮੀਂਹ ਦੇ ਬੱਦਲ ਮੰਡਰਾਉਂਦੇ ਨਜ਼ਰ ਆ ਰਹੇ ਹਨ  । 


COMMERCIAL BREAK
SCROLL TO CONTINUE READING

ਭਾਰਤ ਨੇ ਸਾਊਥ ਅਫਰੀਕਾ ਦੇ (IND vs SA) ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ ਹੈ। ਟੀ-20 ਤੋਂ ਬਾਅਦ ਹੁਣ ਵਨਡੇ ਸੀਰੀਜ਼ ਦੀ ਵਾਰੀ ਹੈ ਜੋ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਭਾਰਤ ਨੇ ਆਖਰੀ ਵਾਰ ਵਿਸ਼ਵ ਕੱਪ 2023 ਵਿੱਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਵਨਡੇ ਖੇਡਿਆ ਸੀ। ਇਸ ਮੈਚ ਵਿੱਚ ਅਫਰੀਕੀ ਟੀਮ 243 ਦੌੜਾਂ ਨਾਲ ਹਾਰ ਦਾ ਸਹਾਮਣਾ ਕਰਨ ਪਿਆ ਸੀ। ਵਨਡੇ ਸੀਰੀਜ਼ ਲਈ ਟੀਮ ਇੰਡੀਆ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਹੈ ਜਦੋਂਕਿ ਟੀਮ ਇੰਡੀਆ ਦੀ ਕਮਾਨ KL RAHUL ਸਾਂਭ ਰਹੇ ਹਨ।


ਪਹਿਲੇ ਵਨਡੇ ਤੋਂ ਪਹਿਲਾਂ ਸਾਊਥ ਅਫਰੀਕਾ ਦੇ ਕਪਤਾਨ Aiden Markram ਨੇ ਟੀਮ ਇੰਡੀਆ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਟੀਮ 'ਚ ਕਾਫੀ ਗਹਿਰਾਈ ਹੈ। ਭਾਰਤੀ ਟੀਮ ਤਿੰਨ ਟੀਮਾਂ ਨਾਲ ਖੇਡ ਰਹੀ ਹੈ ਅਤੇ ਬਿਹਤਰੀਨ ਟੀਮਾਂ ਨਾਲ ਮੁਕਾਬਲਾ ਕਰ ਰਹੀ ਹੈ। ਸਾਡੇ ਕੋਲ ਕਈ ਨੌਜਵਾਨ ਚਿਹਰੇ ਵੀ ਹਨ। ਅਜਿਹੇ 'ਚ ਉਨ੍ਹਾਂ ਸਾਰੇ ਖਿਡਾਰੀਆਂ ਦਾ 50 ਓਵਰਾਂ ਦੇ ਕ੍ਰਿਕਟ 'ਚ ਟੈਸਟ ਕੀਤਾ ਜਾਵੇਗਾ। 


ਇਹ ਵੀ ਪੜ੍ਹੋ : Religion Punjab News: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, CM ਮਾਨ ਨੇ ਟਵੀਟ ਕਰ ਦਿੱਤੀ ਸ਼ਰਧਾਂਜਲੀ


ਦੱਸ ਦੇਈਏ ਕਿ ਅਫਰੀਕੀ ਟੀਮ ਦੇ ਪਲੇਇੰਗ 11 ਵਿੱਚ 6 ਖਿਡਾਰੀ ਅਜਿਹੇ ਹਨ ਜੋ ਵਿਸ਼ਵ ਕੱਪ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇੱਕ ਪਾਸੇ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਨਹੀਂ ਹਨ। ਜਦੋਂ ਕਿ Temba Bavuma, Kagiso Rabada and Quinton de Kock ਵੀ ਇਸ ਅਫਰੀਕੀ ਟੀਮ ਦਾ ਹਿੱਸਾ ਨਹੀਂ ਹਨ।


ਇਹ ਵੀ ਪੜ੍ਹੋ : India vs South Africa: ਵਿਸ਼ਵ ਕੱਪ ਫਾਈਨਲ ਤੋਂ ਬਾਅਦ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਵਨਡੇ ਮੈਚ ਅੱਜ, ਜਾਣੋ ਡਿਟੇਲ