India Vs South Africa: ਸੂਰਿਆਕੁਮਾਰ ਯਾਦਵ ਦੀ ਅਗਵਾਈ ਵਿੱਚ ਦੱਖਣੀ ਅਫਰੀਕਾ ਗਈ ਭਾਰਤੀ ਟੀਮ ਨੇ ਪਹਿਲੇ ਟੀ-20 ਮੈਚ ਵਿੱਚ ਸਾਊਥ ਅਫਰੀਕਾ ਨੂੰ 61 ਦੌੜਾਂ ਨਾਲ ਮਾਤ ਦਿੱਤੀ। ਡਰਬਨ ਦੇ ਕਿੰਗਸਮੀਡ ਸਟੇਡੀਅਮ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸੰਜੂ ਸੈਮਸਨ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ 202 ਦੌੜਾਂ ਬਣਾਈਆਂ। ਸੰਜੂ ਸੈਮਸ 50 ਗੇਂਦਾਂ ਵਿੱਚ 107 ਦੌੜਾਂ ਬਣਾ ਕੇ ਆਊਟ ਹੋ ਗਿਆ। ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ 17.5 ਓਵਰਾਂ ਵਿੱਚ 141 ਦੌੜਾਂ ਬਣਾ ਕੇ ਸਿਮਟ ਗਈ।


COMMERCIAL BREAK
SCROLL TO CONTINUE READING

ਭਾਰਤ ਲਈ ਸਪਿਨਰ ਵਰੁਣ ਚੱਕਰਵਰਤੀ ਤੇ ਰਵੀ ਬਿਸ਼ਨੋਈ ਨੇ 3-3 ਵਿਕਟਾਂ ਲਈਆਂ। ਦੱਖਣੀ ਅਫਰੀਕਾ ਵੱਲੋਂ ਹੇਨਰਿਕ ਕਲਾਸੇਨ ਨੇ ਸਭ ਤੋਂ ਵੱਧ 25 ਦੌੜਾਂ ਬਣਾਈਆਂ। ਭਾਰਤ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ 10 ਨਵੰਬਰ ਨੂੰ ਕੇਬੇਰਾ ਵਿੱਚ ਖੇਡਿਆ ਜਾਵੇਗਾ।


ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ ਨੂੰ ਅਰਸ਼ਦੀਪ ਸਿੰਘ ਨੇ ਪਹਿਲੇ ਹੀ ਓਵਰ ਵਿੱਚ ਪਹਿਲਾ ਝਟਕਾ ਦਿੱਤਾ। ਉਸ ਨੇ ਕਪਤਾਨ ਏਡਨ ਮਾਰਕਰਮ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਸਿਰਫ਼ ਅੱਠ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਅਵੇਸ਼ ਖਾਨ ਨੇ ਚੌਥੇ ਓਵਰ 'ਚ ਟ੍ਰਿਸਟਨ ਸਟੱਬਸ ਨੂੰ ਨਿਸ਼ਾਨਾ ਬਣਾਇਆ। ਉਹ ਵੀ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਇਲਾਵਾ ਰਿਆਨ ਰਿਕਲਟਨ ਵੀ 21 ਦੌੜਾਂ ਬਣਾ ਕੇ ਆਊਟ ਹੋ ਗਏ।


44 ਦੇ ਸਕੋਰ 'ਤੇ ਤਿੰਨ ਵਿਕਟਾਂ ਗੁਆ ਚੁੱਕੇ ਦੱਖਣੀ ਅਫਰੀਕਾ ਨੂੰ ਲੰਬੀ ਅਤੇ ਮਜ਼ਬੂਤ ​​ਸਾਂਝੇਦਾਰੀ ਦੀ ਲੋੜ ਸੀ। ਅਜਿਹੇ 'ਚ ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਨੇ ਮੋਰਚਾ ਸੰਭਾਲਿਆ। ਚੌਥੇ ਵਿਕਟ ਲਈ ਦੋਵਾਂ ਵਿਚਾਲੇ 42 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੂੰ ਵਰੁਣ ਚੱਕਰਵਰਤੀ ਨੇ ਤੋੜਿਆ। ਉਸ ਨੇ ਦੋਵਾਂ ਨੂੰ ਇੱਕੋ ਓਵਰ ਵਿੱਚ ਆਊਟ ਕਰ ਦਿੱਤਾ।


ਕਲਾਸੇਨ 25 ਤੇ ਮਿਲਰ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਪੈਟਰਿਕ ਕਰੂਗਰ ਨੇ ਇੱਕ, ਮਾਰਕੋ ਜੈਨਸਨ ਨੇ 12, ਐਂਡੀਲੇ ਸਿਮਲੇਨ ਨੇ ਛੇ, ਗੇਰਾਲਡ ਕੋਏਟਜ਼ੀ ਨੇ 23, ਕੇਸ਼ਵ ਮਹਾਰਾਜ ਨੇ ਪੰਜ ਅਤੇ ਪੀਟਰ ਨੇ ਪੰਜ ਰਨ ਬਣਾਏਤੇ। ਭਾਰਤ ਲਈ ਵਰੁਣ ਅਤੇ ਰਵੀ ਬਿਸ਼ਨੋਈ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਅਵੇਸ਼ ਖਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਇੱਕ ਵਿਕਟ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੇ।


ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪਾਂਡਿਆ, ਰਿੰਕੂ ਸਿੰਘ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ।
ਦੱਖਣੀ ਅਫ਼ਰੀਕਾ: ਏਡਨ ਮਾਰਕਰਮ (ਕਪਤਾਨ), ਰਿਆਨ ਰਿਕੇਲਟਨ (ਡਬਲਯੂ.ਕੇ.), ਟ੍ਰਿਸਟਨ ਸਟੱਬਸ, ਹੇਨਰਿਕ ਕਲੇਸਨ (ਵਿਕੇਟ), ਡੇਵਿਡ ਮਿਲਰ, ਪੈਟਰਿਕ ਕਰੂਗਰ, ਮਾਰਕੋ ਯੈਨਸਨ, ਐਂਡੀਲੇ ਸਿਮਲੇਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ ਅਤੇ ਕਬਾਯੋਮਜ਼ੀ ਪੀਟਰ।