Paris Olympics:  ਪੈਰਿਸ ਓਲੰਪਿਕ 'ਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸੋਮਵਾਰ ਨੂੰ ਅਰਜਨਟੀਨਾ ਖਿਲਾਫ ਮੈਚ 1-1 ਨਾਲ ਡਰਾਅ ਕਰ ਦਿੱਤਾ। ਅਰਜਟੀਨਾ ਨੇ ਮੈਚ ਦੇ ਸ਼ੁਰੂਆਤ ਵਿੱਚ ਗੋਲ ਕਰਕੇ ਭਾਰਤ ਉਪਰ ਦਬਾਅ ਬਣਾ ਦਿੱਤਾ ਸੀ। ਅਰਜਨਟੀਨਾ ਨੇ ਇਸ ਮੈਚ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਹਮਲਾਵਰ ਹਾਕੀ ਖੇਡੀ। 


COMMERCIAL BREAK
SCROLL TO CONTINUE READING

 58ਵੇਂ ਮਿੰਟ ਤੱਕ ਟੀਮ ਇੰਡੀਆ ਇੱਕ ਗੋਲ ਨਾਲ ਪਿੱਛੇ ਸੀ। ਭਾਰਤ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿੱਚੋਂ ਹਰਮਨਪ੍ਰੀਤ ਨੇ ਤੀਜੀ ਕੋਸ਼ਿਸ਼ ਵਿੱਚ ਗੋਲ ਕਰਕੇ ਮੈਚ ਡਰਾਅ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵੱਲੋਂ ਕੋਈ ਵੀ ਗੋਲ ਨਹੀਂ ਹੋਇਆ ਅਤੇ ਮੈਚ ਬਰਾਬਰ ਉਤੇ ਸਮਾਪਤ ਹੋ ਗਿਆ। 


ਕਾਬਿਲੇਗੌਰ ਹੈ ਕਿ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਤੇ ਅਰਜਨਟੀਨਾ ਦਰਮਿਆਨ ਇਹ ਦੂਜਾ ਡਰਾਅ ਮੈਚ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 2004 'ਚ 2-2 ਨਾਲ ਡਰਾਅ ਖੇਡੀਆਂ ਸਨ।


ਅਰਜਨਟੀਨਾ ਨੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਲੰਬੇ ਸਮੇਂ ਤੱਕ ਭਾਰਤ ਨੂੰ ਇੱਕ ਗੋਲ ਤੋਂ ਵਾਂਝਾ ਰੱਖਿਆ। ਹਾਲਾਂਕਿ ਟੀਮ ਇੰਡੀਆ ਵੀ ਪਿੱਛੇ ਨਹੀਂ ਰਹੀ। ਦੋਵਾਂ ਟੀਮਾਂ ਦੀ ਡਿਫੈਂਸ ਲਾਈਨ ਨੇ ਮੁਸਤੈਦੀ ਦਿਖਾਈ ਅਤੇ ਹਮਲਾਵਰ ਲਾਈਨ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਅਤੇ ਨਾ ਹੀ ਖਤਮ ਹੋਣ ਦਿੱਤਾ।


ਭਾਰਤ ਨੇ 7ਵੇਂ ਮਿੰਟ ਵਿੱਚ ਇੱਕ ਮੌਕਾ ਬਣਾਇਆ ਅਤੇ ਖੱਬੇ ਸਿਰੇ ਤੋਂ ਅਰਜਨਟੀਨਾ ਦੇ ਡੀ ਵਿੱਚ ਬਾਲ ਵਾੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਟੀਮ ਇੰਡੀਆ ਸਫਲ ਨਹੀਂ ਹੋ ਸਕੀ। ਇਸ ਮਗਰੋਂ ਅਗਲੇ ਕੁਝ ਮਿੰਟਾਂ ਤੱਕ ਭਾਰਤ ਨੇ ਅਰਜਨਟੀਨਾ ਦੇ ਡੀ ਦੇ ਕੋਲ ਲਗਾਤਾਰ ਆਪਣੀ ਮੌਜੂਦਗੀ ਕਾਇਮ ਕੀਤੀ ਤੇ ਵਿਰੋਧੀ ਟੀਮ ਨੂੰ ਪਰੇਸ਼ਾਨ ਕੀਤਾ।


ਅਭਿਸ਼ੇਕ ਨੇ 40ਵੇਂ ਮਿੰਟ 'ਚ ਸ਼ਾਨਦਾਰ ਮੌਕਾ ਬਣਾਇਆ। ਉਹ ਗੇਂਦ ਲੈ ਕੇ ਗੋਲਪੋਸਟ ਦੇ ਸਾਹਮਣੇ ਆਇਆ ਅਤੇ ਪਿੱਛੇ ਮੁੜ ਕੇ ਸ਼ਾਟ ਲੈਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬਾਹਰ ਚਲੀ ਗਈ। ਅਰਜਨਟੀਨਾ ਨੂੰ 42ਵੇਂ ਮਿੰਟ 'ਚ ਦੋ ਪੈਨਲਟੀ ਕਾਰਨਰ ਮਿਲੇ ਅਤੇ ਦੋਵੇਂ ਹੀ ਮੌਕਿਆਂ 'ਤੇ ਅਸਫਲ ਰਹੇ। ਦੋ ਮਿੰਟ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਵੀ ਮਿਲਿਆ ਅਤੇ ਇਸ ਵਾਰ ਵੀ ਮੌਕਾ ਭਾਰਤ ਦੇ ਹੱਥੋਂ ਗਿਆ।


ਹਰਮਨਪ੍ਰੀਤ ਸਿੰਘ ਗੇਂਦ ਨੂੰ ਗੋਲ ਪੋਸਟ ਵਿੱਚ ਨਹੀਂ ਪਾ ਸਕਿਆ। ਦੋਵੇਂ ਟੀਮਾਂ ਆਖ਼ਰੀ ਮਿੰਟਾਂ 'ਚ ਬਿਹਤਰੀਨ ਕੋਸ਼ਿਸ਼ਾਂ ਦੇ ਬਾਵਜੂਦ ਗੋਲ ਨਹੀਂ ਕਰ ਸਕੀਆਂ ਅਤੇ ਅਰਜਨਟੀਨਾ ਨੇ 1-0 ਦੀ ਬੜ੍ਹਤ ਨਾਲ ਇਸ ਕੁਆਰਟਰ ਦਾ ਅੰਤ ਕੀਤਾ। ਭਾਰਤ ਦੀਆਂ ਇਸ ਮੈਚ ਵਿੱਚ ਉਮੀਦਾਂ ਬਿਲਕੁਲ ਖਤਮ ਹੋ ਗਈਆਂ ਸਨ ਪਰ ਆਖਰੀ ਦੋ ਮਿੰਟਾਂ ਵਿੱਚ ਭਾਰਤ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਅਤੇ ਤੀਜੇ ਮੌਕੇ ਕਪਤਾਨ ਹਰਮਨਪ੍ਰੀਤ ਨੇ ਗੇਂਦ ਨੂੰ ਨੈੱਟ ਵਿੱਚ ਪਾ ਕੇ ਸਕੋਰ ਬਰਾਬਰ ਕਰ ਦਿੱਤਾ।


ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਨਿਊਜ਼ੀਲੈਂਡ ਖਿਲਾਫ ਜਿੱਤ ਆਸਾਨ ਨਹੀਂ ਸੀ। ਇੱਕ ਸਮੇਂ ਚੌਥੇ ਕੁਆਰਟਰ ਵਿੱਚ ਸਕੋਰ 2-2 ਨਾਲ ਬਰਾਬਰ ਸੀ। ਆਖ਼ਰੀ ਪਲਾਂ ਵਿੱਚ ਕਪਤਾਨ ਹਰਮਨਪ੍ਰੀਤ ਦੇ ਪੈਨਲਟੀ ਸਟਰੋਕ ਗੋਲ ਨੇ ਜਿੱਤ ਦਾ ਨਤੀਜਾ ਦਿੱਤਾ ਸੀ।