India vs Bangladesh 1st Test: ਟੀਮ ਇੰਡੀਆ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਮਾਤ ਦਿੱਤੀ ਹੈ। ਚੇਨਈ ਦੇ ਚੇਪੌਕ ਸਟੇਡੀਅਮ 'ਚ ਖੇਡੇ ਜਾ ਰਹੇ ਮੈਚ 'ਚ ਭਾਰਤੀ ਟੀਮ ਨੇ 515 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਐਤਵਾਰ ਨੂੰ ਬੰਗਲਾਦੇਸ਼ ਨੂੰ ਦੂਜੀ ਪਾਰੀ 'ਚ 234 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।


COMMERCIAL BREAK
SCROLL TO CONTINUE READING

ਦੂਜਾ ਮੈਚ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੌਥੇ ਦਿਨ ਐਤਵਾਰ ਨੂੰ ਪੰਤ ਨੇ ਬੰਗਲਾਦੇਸ਼ੀ ਖਿਡਾਰੀ ਸ਼ਾਕਿਬ ਅਲ ਹਸਨ ਦਾ ਸਟੰਪਿੰਗ ਛੱਡ ਦਿੱਤਾ। ਪਾਰੀ ਦੇ 46ਵੇਂ ਓਵਰ ਵਿੱਚ ਕਪਤਾਨ ਨਜਮੁਲ ਹਸਨ ਸ਼ਾਂਤੋ ਅਤੇ ਮੁਹੰਮਦ ਸਿਰਾਜ ਵਿਚਕਾਰ ਤਕਰਾਰ ਦੇਖਣ ਨੂੰ ਮਿਲੀ। ਰਵੀਚੰਦਰਨ ਅਸ਼ਵਿਨ ਨੇ ਤਬਾਹੀ ਮਚਾਈ ਤੇ ਛੇ ਵਿਕਟਾਂ ਹਾਸਲ ਕੀਤੀਆਂ। ਟੈਸਟ 'ਚ ਇਹ ਉਸ ਦੀਆਂ 37ਵਾਂ ਵਾਰ ਪੰਜ ਵਿਕਟਾਂ ਸਨ ਅਤੇ ਉਸ ਨੇ ਇਸ ਮਾਮਲੇ 'ਚ ਮਹਾਨ ਸ਼ੇਨ ਵਾਰਨ ਦੀ ਬਰਾਬਰੀ ਕਰ ਲਈ।


ਬੰਗਲਾਦੇਸ਼ ਲਈ ਨਜ਼ਮੁਲ ਹੁਸੈਨ ਸ਼ਾਂਤੋ ਨੇ ਸਭ ਤੋਂ ਵੱਧ 82 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ 'ਚ 376 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ 'ਤੇ ਸਿਮਟ ਗਈ। ਭਾਰਤੀ ਟੀਮ ਨੇ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੂੰ ਫਾਲੋਆਨ ਨਾ ਹੋਣ ਦਿੱਤੇ 227 ਦੌੜਾਂ ਦੀ ਬੜ੍ਹਤ ਬਣਾ ਲਈ। ਭਾਰਤ ਨੇ ਆਪਣੀ ਦੂਜੀ ਪਾਰੀ ਚਾਰ ਵਿਕਟਾਂ 'ਤੇ 287 ਦੌੜਾਂ 'ਤੇ ਘੋਸ਼ਿਤ ਕੀਤੀ ਅਤੇ 514 ਦੌੜਾਂ ਦੀ ਕੁੱਲ ਬੜ੍ਹਤ ਹਾਸਲ ਕਰ ਲਈ।


ਐਤਵਾਰ ਨੂੰ ਬੰਗਲਾਦੇਸ਼ ਨੇ ਚਾਰ ਵਿਕਟਾਂ 'ਤੇ 158 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਤੇ ਬਾਕੀ ਦੀਆਂ ਛੇ ਵਿਕਟਾਂ ਗੁਆ ਕੇ 76 ਦੌੜਾਂ ਜੋੜੀਆਂ। ਅਸ਼ਵਿਨ ਨੇ ਐਤਵਾਰ ਨੂੰ ਬੰਗਲਾਦੇਸ਼ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਸ਼ਾਕਿਬ ਅਲ ਹਸਨ ਨੂੰ ਪੈਵੇਲੀਅਨ ਭੇਜਿਆ। ਸ਼ਾਕਿਬ ਅਤੇ ਸ਼ਾਂਤੋ ਵਿਚਾਲੇ 48 ਦੌੜਾਂ ਦੀ ਸਾਂਝੇਦਾਰੀ ਹੋਈ। ਸ਼ਾਕਿਬ 25 ਦੌੜਾਂ ਬਣਾ ਸਕੇ।


ਉਸ ਦੇ ਆਊਟ ਹੁੰਦੇ ਹੀ ਵਿਕਟਾਂ ਦੀ ਭਰਮਾਰ ਹੋ ਗਈ। ਰਵਿੰਦਰ ਜਡੇਜਾ ਨੇ ਲਿਟਨ ਦਾਸ ਨੂੰ ਸਲਿੱਪ ਵਿੱਚ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾਇਆ। ਲਿਟਨ ਇੱਕ ਦੌੜ ਹੀ ਬਣਾ ਸਕਿਆ। ਮੇਹਦੀ ਹਸਨ ਮਿਰਾਜ (8) ਨੂੰ ਜਡੇਜਾ ਹੱਥੋਂ ਕੈਚ ਕਰਵਾ ਕੇ ਅਸ਼ਵਿਨ ਨੇ ਟੈਸਟ 'ਚ 37ਵੀਂ ਵਾਰ ਇਕ ਪਾਰੀ 'ਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ।


ਇਸ ਤੋਂ ਬਾਅਦ ਜਡੇਜਾ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੂੰ ਬੁਮਰਾਹ ਦੇ ਹੱਥੋਂ ਕੈਚ ਕਰਵਾਇਆ। ਉਸ ਨੇ 127 ਗੇਂਦਾਂ ਵਿੱਚ ਅੱਠ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਫਿਰ ਅਸ਼ਵਿਨ ਨੇ ਤਸਕੀਨ ਅਹਿਮਦ ਨੂੰ ਸਿਰਾਜ ਦੇ ਹੱਥੋਂ ਕੈਚ ਕਰਵਾਇਆ। ਉਹ ਪੰਜ ਦੌੜਾਂ ਬਣਾ ਸਕਿਆ।


ਬੰਗਲਾਦੇਸ਼ ਦੀ ਪਾਰੀ 234 ਦੌੜਾਂ 'ਤੇ ਸਮਾਪਤ ਹੋ ਗਈ ਜਦੋਂ ਜਡੇਜਾ ਨੇ ਹਸਨ ਮਹਿਮੂਦ (7) ਨੂੰ ਕਲੀਨ ਬੋਲਡ ਕੀਤਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜ਼ਾਕਿਰ ਹਸਨ (33), ਸ਼ਾਦਮਾਨ ਇਸਲਾਮ (35), ਮੋਮਿਨੁਲ ਹੱਕ (13) ਅਤੇ ਮੁਸ਼ਫਿਕਰ ਰਹੀਮ (13) ਪੈਵੇਲੀਅਨ ਪਰਤ ਗਏ ਸਨ। ਅਸ਼ਵਿਨ ਨੇ ਸ਼ਨਿੱਚਰਵਾਰ ਤੱਕ ਤਿੰਨ ਵਿਕਟਾਂ ਲਈਆਂ ਸਨ। ਉਸ ਨੇ ਸ਼ਾਦਮਾਨ, ਮੋਮਿਨੁਲ ਅਤੇ ਰਹੀਮ ਨੂੰ ਪੈਵੇਲੀਅਨ ਭੇਜਿਆ ਸੀ।


ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'