India vs Australia Delhi Test: ਫਰਵਰੀ ਤੋਂ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ੁਰੂ ਹੋਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਦਿੱਲੀ ਪਹੁੰਚ ਕੇ ਮੈਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਰੇ ਖਿਡਾਰੀ ਦਿੱਲੀ ਦੇ ਮੈਦਾਨ 'ਤੇ ਪਸੀਨਾ ਵਹਾ ਰਹੇ ਹਨ। ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਮੈਚ ਤੋਂ ਪਹਿਲਾਂ ਨੈੱਟ 'ਤੇ ਕਾਫੀ ਦੇਰ ਤੱਕ ਬੱਲੇਬਾਜ਼ੀ (India vs Australia Delhi Test)ਕਰਦੇ ਨਜ਼ਰ ਆਏ। ਇਸ ਵਾਰ ਕੋਹਲੀ ਦਿੱਲੀ ਦੇ ਮੈਦਾਨ 'ਤੇ ਵੱਡਾ ਸਕੋਰ ਕਰਨਾ ਚਾਹੁੰਦਾ ਹੈ।


COMMERCIAL BREAK
SCROLL TO CONTINUE READING

ਪਰ ਦਿੱਲੀ ਪਹੁੰਚਦੇ ਹੀ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਦਿੱਲੀ 'ਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਖਿਡਾਰੀਆਂ ਨੂੰ ਆਮ ਤੌਰ 'ਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਆਈਟੀਸੀ ਮੌਰਿਆ ਜਾਂ ਤਾਜ ਪੈਲੇਸ ਵਿੱਚ ਠਹਿਰਾਇਆ ਜਾਂਦਾ ਹੈ ਪਰ ਇਸ ਵਾਰ ਅਜਿਹਾ(India vs Australia Delhi Test) ਨਹੀਂ ਹੋਇਆ। ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤੀ ਟੀਮ ਨੂੰ ਉਸ ਹੋਟਲ ਵਿੱਚ ਰੁਕਣ ਲਈ ਮਜਬੂਰ ਕੀਤਾ ਗਿਆ, ਜਿੱਥੇ ਭਾਰਤੀ ਖਿਡਾਰੀ ਰੁਕਣਾ ਨਹੀਂ ਚਾਹੁੰਦੇ ਸਨ।


ਦਰਅਸਲ, ਵਿਆਹਾਂ ਦੇ ਸੀਜ਼ਨ ਕਾਰਨ ਟੀਮ ਨੂੰ ਆਈਟੀਸੀ ਮੌਰੀਆ ਅਤੇ ਤਾਜ ਪੈਲੇਸ ਵਿੱਚ ਨਹੀਂ ਠਹਿਰਾਇਆ ਗਿਆ। ਭਾਰਤੀ ਖਿਡਾਰਨ ਫਿਲਹਾਲ ਨੋਇਡਾ ਦੇ ਹੋਟਲ ਲੀਲਾ 'ਚ ਰਖਵਾਇਆ ਗਿਆ ਹੈ। ਭਾਰਤੀ ਖਿਡਾਰੀ ਇਸ ਹੋਟਲ ਦੀ ਸੇਵਾ ਅਤੇ ਸਥਾਨ ਤੋਂ ਨਿਰਾਸ਼ ਜਾਪਦੇ ਹਨ। 


ਮੀਡੀਆ ਤੋਂ ਮਿਲੀਆਂ ਰਿਪੋਰਟ 'ਚ ਕੁਝ ਗੱਲਾਂ ਸਾਹਮਣੇ ਆਈਆਂ ਹਨ,(India vs Australia Delhi Test) ਜਿਸ 'ਚ ਕਿਹਾ ਗਿਆ ਹੈ ਕਿ ਨੋਇਡਾ ਦੇ ਇਸ ਹੋਟਲ 'ਚ ਭਾਰਤੀ ਖਿਡਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਹ ਵੀ ਪੜ੍ਹੋ: ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਪ੍ਰੇਮਿਕਾ ਦਾ ਕੀਤਾ ਕਤਲ! ਲਾਸ਼ ਦੇ ਟੁੱਕੜੇ ਕਰ ਫਰਿੱਜ 'ਚ ਰੱਖੇ

ਇਕ ਰਿਪੋਰਟ ਮੁਤਾਬਿਕ ਸੰਮੇਲਨ ਅਤੇ ਵਿਆਹਾਂ ਦੇ ਸੀਜ਼ਨ ਕਾਰਨ ਦਿੱਲੀ ਭਰ ਦੇ ਫਾਈਵ ਸਟਾਰ ਹੋਟਲਾਂ 'ਚ ਕਮਰਿਆਂ ਦੀ ਕਮੀ ਹੋ ਰਹੀ ਹੈ। ਨਤੀਜੇ ਵਜੋਂ ਟੀਮ ਨੂੰ ਨੋਇਡਾ ਦੇ ਇੱਕ ਹੋਟਲ ਵਿੱਚ ਰੁਕਣਾ ਪਿਆ। ਇਸ ਮਾਮਲੇ 'ਤੇ ਬੀਸੀਸੀਆਈ ਦੇ ਇਕ ਅਧਿਕਾਰੀ(India vs Australia Delhi Test) ਨੇ ਨਿਊਜ਼ ਆਊਟਲੈੱਟ ਨੂੰ ਦੱਸਿਆ ਕਿ ਹੋਟਲ ਆਲੀਸ਼ਾਨ ਹੈ ਅਤੇ ਸਹੂਲਤਾਂ ਚੰਗੀਆਂ ਹਨ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਕੁਝ ਅਜਿਹੇ ਟਵੀਟ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਹੋਟਲ ਪ੍ਰਤੀ ਖਿਡਾਰੀਆਂ ਦੀ ਨਾਰਾਜ਼ਗੀ ਦੱਸੀ ਜਾ ਰਹੀ ਹੈ।