IND vs PAK T20 WC 2024: ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ 2024 ਵਿੱਚ ਪਾਕਿਸਤਾਨ ਨੂੰ ਛੇ ਦੌੜਾਂ ਨਾਲ ਹਰਾਇਆ ਪਰ ਇਹ ਜਿੱਤ ਭਾਰਤ ਲਈ ਆਸਾਨ ਨਹੀਂ ਸੀ। ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਇਹ ਮੈਚ ਆਸਾਨੀ ਨਾਲ ਜਿੱਤ ਲਵੇਗਾ ਪਰ ਕਹਾਣੀ ਪੂਰੀ ਤਰ੍ਹਾਂ ਉਲਟ ਗਈ ਅਤੇ ਪਾਕਿਸਤਾਨੀ ਟੀਮ ਜਿੱਤਣ ਦੇ ਬਾਵਜੂਦ ਮੈਚ ਹਾਰ ਗਈ। ਇਸ ਮੈਚ ਵਿੱਚ ਇੱਕ ਓਵਰ ਅਜਿਹਾ ਸੀ ਜੋ ਟੀਮ ਇੰਡੀਆ ਨੂੰ ਮੈਚ ਵਿੱਚ ਵਾਪਸ ਲੈ ਕੇ ਆਇਆ ਅਤੇ ਇਹ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 119 ਦੌੜਾਂ ਬਣਾਈਆਂ ਸਨ। ਜਵਾਬ 'ਚ ਪਾਕਿਸਤਾਨ ਦੀ ਟੀਮ 20 ਓਵਰਾਂ 'ਚ ਸੱਤ ਵਿਕਟਾਂ 'ਤੇ 113 ਦੌੜਾਂ ਹੀ ਬਣਾ ਸਕੀ।


COMMERCIAL BREAK
SCROLL TO CONTINUE READING

ਨਿਊਯਾਰਕ ਦੇ ਨਸਾਓ ਇੰਟਰਨੈਸ਼ਨਲ ਸਟੇਡੀਅਮ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਨੂੰ 6 ਦੌੜਾਂ ਨਾਲ ਜਿੱਤ ਦਿਵਾਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਰੋਹਿਤ ਸੈਨਾ 119 ਦੌੜਾਂ ਹੀ ਬਣਾ ਸਕੀ। ਜਵਾਬ 'ਚ ਪਾਕਿਸਤਾਨ ਦਾ ਸਕੋਰ ਇਕ ਸਮੇਂ 13ਵੇਂ ਓਵਰ 'ਚ ਦੋ ਵਿਕਟਾਂ 'ਤੇ 73 ਦੌੜਾਂ 'ਤੇ ਪਹੁੰਚ ਗਿਆ ਸੀ। ਇਸ ਦੇ ਬਾਵਜੂਦ ਭਾਰਤੀ ਗੇਂਦਬਾਜ਼ਾਂ ਨੇ ਪਲਟਵਾਰ ਕੀਤਾ। 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 113 ਦੌੜਾਂ ਹੀ ਬਣਾ ਸਕੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 3 ਅਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਭਾਰਤ ਨੂੰ ਵੱਡਾ ਸਕੋਰ ਨਹੀਂ ਕਰਨ ਦਿੱਤਾ। ਭਾਰਤੀ ਟੀਮ 19 ਓਵਰਾਂ 'ਚ 119 ਦੌੜਾਂ 'ਤੇ ਢੇਰ ਹੋ ਗਈ। ਟੀ-20 ਵਿਸ਼ਵ ਕੱਪ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ ਪਾਕਿਸਤਾਨ ਖ਼ਿਲਾਫ਼ ਆਲ ਆਊਟ ਹੋਈ ਸੀ।


19 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ 6 ਵਿਕਟਾਂ 'ਤੇ 102 ਦੌੜਾਂ ਹੈ। ਹੁਣ ਪਾਕਿਸਤਾਨ ਨੂੰ ਜਿੱਤ ਲਈ 6 ਗੇਂਦਾਂ 'ਚ 18 ਦੌੜਾਂ ਬਣਾਉਣੀਆਂ ਸਨ, ਜੋ ਕਿ ਲਗਭਗ ਅਸੰਭਵ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤੀ ਗੇਂਦਬਾਜ਼ਾਂ ਨੇ ਚਮਤਕਾਰ ਕਰ ਦਿਖਾਇਆ ਹੈ।


ਪਲੇਅਰ ਆਫ ਦਾ ਮੈਚ ਜਸਪ੍ਰੀਤ ਬੁਮਰਾਹ ਚਾਰ ਓਵਰਾਂ 'ਚ ਸਿਰਫ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਭਾਰਤੀ ਜਿੱਤ ਦਾ ਹੀਰੋ ਬਣਿਆ। ਇਕ ਸਮੇਂ ਪਾਕਿਸਤਾਨ ਨੂੰ 30 ਗੇਂਦਾਂ 'ਤੇ 37 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ ਛੇ ਵਿਕਟਾਂ ਬਾਕੀ ਸਨ, ਪਰ ਭਾਰਤੀ ਗੇਂਦਬਾਜ਼ਾਂ ਨੇ 30 ਦੌੜਾਂ ਦਿੱਤੀਆਂ ਅਤੇ ਪਾਕਿਸਤਾਨ ਨੂੰ ਸੱਤ ਵਿਕਟਾਂ 'ਤੇ 113 ਦੌੜਾਂ ਤੱਕ ਸੀਮਤ ਕਰ ਦਿੱਤਾ। ਟੀ-20 ਵਿਸ਼ਵ ਕੱਪ ਦੇ ਅੱਠ ਮੈਚਾਂ ਵਿਚ ਭਾਰਤ ਦੀ ਪਾਕਿਸਤਾਨ 'ਤੇ ਇਹ ਸੱਤਵੀਂ ਜਿੱਤ ਹੈ ਅਤੇ ਵਨਡੇ-ਟੀ-20 ਵਿਸ਼ਵ ਕੱਪ ਸਮੇਤ 16 ਮੈਚਾਂ ਵਿਚ ਭਾਰਤ ਦੀ ਪਾਕਿਸਤਾਨ 'ਤੇ 15ਵੀਂ ਜਿੱਤ ਹੈ। ਟੀ-20 ਵਿਸ਼ਵ ਕੱਪ 2024 ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ।