India vs China Hockey Final: ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵਿੱਚ ਭਾਰਤ ਨੇ ਚੀਨ ਨੂੰ ਸਖ਼ਤ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਭਾਰਤੀ ਹਾਕੀ ਟੀਮ ਨੇ 5ਵੀਂ ਵਾਰ ਖਿਤਾਬ ਜਿੱਤਿਆ ਹੈ। ਭਾਰਤ ਅਤੇ ਚੀਨ ਵਿਚਾਲੇ ਮੈਚ ਤਿੰਨ ਕੁਆਰਟਰ ਤੱਕ ਬਰਾਬਰੀ 'ਤੇ ਰਿਹਾ ਪਰ ਚੌਥੇ ਕੁਆਰਟਰ 'ਚ ਜੁਗਰਾਜ ਸਿੰਘ ਨੇ ਸ਼ਾਨਦਾਰ ਪਾਸ ਨੂੰ ਗੋਲ 'ਚ ਬਦਲ ਕੇ ਟੀਮ ਇੰਡੀਆ ਨੂੰ ਚੀਨ 'ਤੇ ਬੜ੍ਹਤ ਦਿਵਾਈ। ਇਸ ਗੋਲ ਤੋਂ ਬਾਅਦ ਭਾਰਤੀ ਟੀਮ ਨੇ ਮੇਜ਼ਬਾਨ ਚੀਨ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।


COMMERCIAL BREAK
SCROLL TO CONTINUE READING

ਮੇਜ਼ਬਾਨ ਚੀਨ ਨੇ ਭਾਰਤ ਖ਼ਿਲਾਫ਼ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਜੇ ਸਥਾਨ ’ਤੇ ਰਿਹਾ। ਚੀਨੀ ਟੀਮ ਨੇ ਪਹਿਲੇ ਤਿੰਨ ਕੁਆਰਟਰਾਂ ਵਿੱਚ ਭਾਰਤੀ ਟੀਮ ਨੂੰ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਅਤੇ ਸਕੋਰ 0-0 ’ਤੇ ਰੱਖਿਆ ਪਰ ਤੀਜੇ ਕੁਆਰਟਰ ਵਿੱਚ ਮੈਚ ਫਿਸਲ ਗਿਆ।


India vs China Hockey Final


ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਚੀਨ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਟੀਮ ਮੈਚ ਵਿੱਚ ਭਾਰਤ ਅਤੇ ਚੀਨ ਦਾ ਮੈਚ ਤਿੰਨ ਕੁਆਰਟਰ ਤੱਕ ਬਰਾਬਰ ਰਿਹਾ ਪਰ ਚੌਥੇ ਕੁਆਰਟਰ ਦੇ 7ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਸ਼ਾਨਦਾਰ ਪਾਸ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਬੜ੍ਹਤ ਦਿਵਾਈ।


ਇਸ ਤੋਂ ਬਾਅਦ ਚੌਥੇ ਕੁਆਰਟਰ ਦੇ ਬਾਕੀ ਬਚੇ ਸਮੇਂ 'ਚ ਟੀਮ ਇੰਡੀਆ ਦੇ ਖਿਡਾਰੀਆਂ ਨੇ ਚੀਨ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਤਰ੍ਹਾਂ ਭਾਰਤੀ ਹਾਕੀ ਟੀਮ ਨੇ 5ਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।


ਏਸ਼ੀਅਨ ਚੈਂਪੀਅਨਸ਼ਿਪ 2024 ਦੇ ਫਾਈਨਲ 'ਚ ਭਾਰਤੀ ਹਾਕੀ ਟੀਮ ਨੇ ਚੌਥੇ ਕੁਆਰਟਰ 'ਚ ਪਹਿਲਾ ਗੋਲ ਕਰਕੇ ਚੀਨ 'ਤੇ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਇਹ ਗੋਲ ਚੌਥੇ ਕੁਆਰਟਰ ਦੇ 7ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਕੀਤਾ। ਇਸ ਤਰ੍ਹਾਂ ਤਿੰਨ ਕੁਆਰਟਰ ਬਿਨਾਂ ਗੋਲ ਰਹਿਤ ਭਾਰਤ ਨੇ ਫਾਈਨਲ ਵਿੱਚ ਬੜ੍ਹਤ ਬਣਾ ਲਈ।


 ਮੁੱਖ ਮੰਤਰੀ ਭਗਵੰਤ ਮਾਨ
ਇਸ ਜਿੱਤ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ।