Indian Team Return From Barbados: ਵਿਸ਼ਵਕੱਪ ਜਿੱਤਣ ਤੋਂ ਬਾਅਦ ਅੱਜ ਟੀਮ ਇੰਡੀਆ ਵਾਪਸ ਪਰਤੇਗੀ ਆਪਣੇ ਵਤਨ
Team India`s Return Date Update: ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ ਬਾਰਬਾਡੋਸ `ਚ ਫਸ ਗਈ ਸੀ। ਹੁਣ ਟੀਮ ਇੰਡੀਆ ਆਪਣੇ ਦੇਸ਼ ਵਾਪਸ ਪਰਤਣ ਵਾਲੀ ਹੈ।
Indian Team Return From Barbados: ਭਾਰਤੀ ਟੀਮ ਪਿਛਲੇ ਕੁਝ ਦਿਨਾਂ ਤੋਂ ਬਾਰਬਾਡੋਸ ਵਿੱਚ ਫਸੀ ਹੋਈ ਸੀ। ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ ਇੰਡੀਆ ਨੂੰ ਚੱਕਰਵਾਤੀ ਤੂਫਾਨ ਕਾਰਨ ਬਾਰਬਾਡੋਸ 'ਚ ਹੀ ਰੁਕਣਾ ਪਿਆ। ਟੂਰਨਾਮੈਂਟ ਦਾ ਖ਼ਿਤਾਬੀ ਮੈਚ 29 ਜੂਨ ਸ਼ਨੀਵਾਰ ਨੂੰ ਬਾਰਬਾਡੋਸ ਵਿੱਚ ਖੇਡਿਆ ਗਿਆ। ਇਸ ਤੋਂ ਬਾਅਦ ਅਗਲੇ ਹੀ ਦਿਨ ਬਾਰਬਾਡੋਸ ਦਾ ਹਵਾਈ ਅੱਡਾ ਤੂਫਾਨ ਕਾਰਨ ਬੰਦ ਕਰ ਦਿੱਤਾ ਗਿਆ।
ਹੁਣ ਭਾਰਤੀ ਟੀਮ ਨੂੰ ਵਤਨ ਵਾਪਸ ਲਿਆਉਣ ਵਾਲੇ ਜਹਾਜ਼ ਦਾ ਵੀਡੀਓ ਸਾਹਮਣੇ ਆਇਆ ਹੈ। ਏਅਰ ਇੰਡੀਆ ਦਾ ਇਹ ਵਿਸ਼ੇਸ਼ ਜਹਾਜ਼ ਬਾਰਬਾਡੋਸ ਜਾ ਰਿਹਾ ਹੈ।
ਉਡਾਨ ਦਾ ਕੀ ਸ਼ੈਡਿਊਲ ਹੈ
ਏਅਰ ਇੰਡੀਆ ਦਾ ਵਿਸ਼ੇਸ਼ ਚਾਰਟਰ ਜਹਾਜ਼ AIC 24WC (ਏਅਰ ਇੰਡੀਆ ਚੈਂਪੀਅਨਜ਼ 24 ਵਿਸ਼ਵ ਕੱਪ) ਰੱਖਿਆ ਗਿਆ ਹੈ। ਇਹ ਭਾਰਤੀ ਟੀਮ, ਉਸਦੇ ਸਹਿਯੋਗੀ ਸਟਾਫ਼, ਖਿਡਾਰੀਆਂ ਦੇ ਪਰਿਵਾਰਾਂ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਕੁਝ ਅਧਿਕਾਰੀਆਂ ਅਤੇ ਭਾਰਤੀ ਮੀਡੀਆ ਨੂੰ ਵਾਪਸ ਲਿਆਉਣ ਲਈ ਤਿਆਰ ਹੈ। ਸ਼ੈਡਿਊਲ ਦੇ ਅਨੁਸਾਰ, ਜਹਾਜ਼ ਦੇ ਹੁਣ ਬਾਰਬਾਡੋਸ ਤੋਂ ਸਵੇਰੇ 4:30 ਵਜੇ (ਸਥਾਨਕ ਸਮੇਂ) 'ਤੇ ਉਡਾਣ ਭਰਨ ਦੀ ਉਮੀਦ ਹੈ। ਦਿੱਲੀ ਪਹੁੰਚਣ ਵਿੱਚ 16 ਘੰਟੇ ਲੱਗਣਗੇ ਜਿੱਥੇ ਟੀਮ ਵੀਰਵਾਰ ਨੂੰ ਸਵੇਰੇ 6 ਵਜੇ (ਭਾਰਤੀ ਸਮੇਂ ਅਨੁਸਾਰ) ਉਤਰੇਗੀ, ਬਸ਼ਰਤੇ ਟੀਮ ਦੇ ਰਵਾਨਗੀ ਵਿੱਚ ਹੋਰ ਦੇਰੀ ਨਾ ਹੋਵੇ।
BCCI ਨੇ ਸੋਸ਼ਲ ਮੀਡੀਆ 'ਤੇ ਕੀਤਾ ਪੋਸਟ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਟੀਮ ਇੰਡੀਆ ਦੀ ਵਾਪਸੀ ਬਾਰੇ ਸੋਸ਼ਲ ਮੀਡੀਆ ਰਾਹੀਂ ਸੰਕੇਤ ਦਿੱਤੇ ਸਨ। ਬੋਰਡ ਨੇ ਸੋਸ਼ਲ ਮੀਡੀਆ 'ਤੇ ਵਿਸ਼ਵ ਕੱਪ ਟਰਾਫੀ ਦੀ ਇੱਕ ਛੋਟੀ ਕਲਿੱਪ ਸ਼ੇਅਰ ਕੀਤੀ 'ਤੇ ਲਿਖਿਆ, "ਇਹ ਘਰ ਆ ਰਹੀ ਹੈ।" ਟੀਮ ਇੰਡੀਆ ਦੀ ਵਾਪਸੀ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਭਾਰਤੀ ਟੀਮ ਨੇ ਚੌਥੀ ਵਾਰ ਵਿਸ਼ਵ ਕੱਪ ਜਿੱਤਿਆ
ਟੀ-20 ਵਿਸ਼ਵ ਕੱਪ 2024 'ਚ ਭਾਰਤੀ ਟੀਮ ਨੇ ਇਤਿਹਾਸ ਰਚਦਿਆਂ ਦੂਜੀ ਵਾਰ ਖ਼ਿਤਾਬ ਜਿੱਤਿਆ ਹੈ। ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਟੀਮ 2007 ਦਾ ਟੀ-20 ਵਿਸ਼ਵ ਕੱਪ ਵੀ ਜਿੱਤ ਚੁੱਕੀ ਹੈ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ 'ਤੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈ ਲਿਆ ਹੈ।