IPL 2024 Expensive Players: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮਿੰਨੀ ਨਿਲਾਮੀ ਦੁਬਈ ਵਿੱਚ ਹੋ ਰਹੀ ਹੈ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 20.50 ਕਰੋੜ ਰੁਪਏ ਵਿੱਚ ਖ਼ਰੀਦਿਆ। ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ 14 ਕਰੋੜ ਰੁਪਏ 'ਚ ਚੇਨਈ ਸੁਪਰ ਕਿੰਗਜ਼ ਨਾਲ ਜੁੜ ਗਏ ਹਨ।


COMMERCIAL BREAK
SCROLL TO CONTINUE READING

ਇਸ ਨਿਲਾਮੀ ਵਿੱਚ ਹਰਸ਼ਲ ਪਟੇਲ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਬਣ ਗਿਆ। ਉਸ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ਵਿੱਚ ਖ਼ਰੀਦਿਆ। ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਨੂੰ ਮਹਿਜ਼ 1.80 ਕਰੋੜ ਰੁਪਏ 'ਚ ਖ਼ਰੀਦਿਆ ਗਿਆ ਹੈ। ਸ੍ਰੀਲੰਕਾ ਦਾ ਵਨਿੰਦੂ ਹਸਾਰੰਗਾ ਵੀ 1.50 ਕਰੋੜ ਰੁਪਏ ਵਿੱਚ ਹੈਦਰਾਬਾਦ ਦਾ ਹਿੱਸਾ ਬਣਿਆ।


ਵਿਕਟਕੀਪਰ ਦੇ ਸੈੱਟ-3 ਵਿੱਚ 5 ਖਿਡਾਰੀਆਂ ਦੇ ਨਾਂ ਆਏ ਪਰ ਸਿਰਫ 2 ਹੀ ਖ਼ਰੀਦਦਾਰ ਮਿਲੇ। ਟ੍ਰਿਸਟਨ ਸਟੱਬਸ ਨੂੰ ਦਿੱਲੀ ਨੇ 50 ਲੱਖ ਰੁਪਏ ਵਿੱਚ ਖ਼ਰੀਦਿਆ। ਕੇਐਸ ਭਾਰਤ ਨੂੰ ਵੀ ਕੋਲਕਾਤਾ ਨੇ ਸਿਰਫ਼ 50 ਲੱਖ ਰੁਪਏ ਵਿੱਚ ਖਰੀਦਿਆ ਸੀ। ਫਿਲ ਸਾਲਟ, ਜੋਸ਼ ਇੰਗਲਿਸ਼ ਤੇ ਕੁਸਲ ਮੈਂਡਿਸ ਬਿਨਾਂ ਵਿਕਣ ਵਾਲੇ ਰਹੇ।


ਕਮਿੰਸ ਲਈ ਬੈਂਗਲੁਰੂ-ਹੈਦਰਾਬਾਦ ਵਿਚਾਲੇ ਹੋਈ ਟੱਕਰ 
ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਲਈ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਬੋਲੀ ਦੀ ਜੰਗ ਸ਼ੁਰੂ ਹੋਈ। ਮੁੰਬਈ ਨੇ 2 ਕਰੋੜ ਰੁਪਏ ਦੀ ਬੇਸ ਪ੍ਰਾਈਸ ਨਾਲ ਸ਼ੁਰੂਆਤ ਕੀਤੀ, ਉਨ੍ਹਾਂ ਨੇ 5 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ। ਇੱਥੋਂ ਬੇਂਗਲੁਰੂ ਤੇ ਚੇਨਈ ਵਿੱਚ ਬੋਲੀ ਦੀ ਲੜਾਈ ਹੋਈ। ਦੋਵਾਂ ਟੀਮਾਂ ਨੂੰ ਇੱਕ ਕਪਤਾਨ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ : Punjabi Youth Death News: ਲੰਡਨ 'ਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਦੀ ਮੌਤ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ


ਚੇਨਈ ਨੇ 10 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ। ਬੈਂਗਲੁਰੂ ਤੇ ਹੈਦਰਾਬਾਦ ਨੇ 20 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ। ਆਖਿਰਕਾਰ ਹੈਦਰਾਬਾਦ ਨੇ ਉਸਨੂੰ 20.50 ਕਰੋੜ ਰੁਪਏ ਵਿੱਚ ਖ਼ਰੀਦ ਲਿਆ। ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ ਲਈ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਬੋਲੀ ਦੀ ਜੰਗ ਸੀ। ਦੋਵਾਂ ਟੀਮਾਂ ਨੇ 12 ਤੋਂ 13.75 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ। ਆਖਿਰਕਾਰ ਚੇਨਈ ਨੇ ਮਿਸ਼ੇਲ ਨੂੰ 14 ਕਰੋੜ ਰੁਪਏ 'ਚ ਖਰੀਦ ਲਿਆ।


ਇਹ ਵੀ ਪੜ੍ਹੋ : Jalandhar News: ਕ੍ਰਿਸਮਸ ਨੂੰ ਸਮਰਪਿਤ ਜਲੰਧਰ 'ਚ ਈਸਾਈ ਭਾਈਚਾਰੇ ਵੱਲੋਂ ਸਜਾਈ ਜਾਵੇਗੀ ਸ਼ੋਭਾ ਯਾਤਰਾ, 24 ਥਾਵਾਂ ਤੋਂ ਟ੍ਰੈਫਿਕ ਡਾਇਵਰਟ