India vs Afghanistan Highlights, World Cup 2023: ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਅਫ਼ਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
India vs Afghanistan Highlights, World Cup 2023: ਵਿਸ਼ਵ ਕੱਪ 2023 ਵਿੱਚ ਭਾਰਤ-ਅਫ਼ਗਾਨਿਸਤਾਨ ਵਿਚਾਲੇ ਮੈਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਗਿਆ। ਜਿਸ ਵਿੱਚ ਭਾਰਤ ਨੇ ਵੱਡੀ ਜਿੱਤ ਦਰਜ ਕੀਤੀ।
India vs Afghanistan Highlights, World Cup 2023: ਭਾਰਤ ਨੇ ਇੱਕ ਰੋਜ਼ਾ ਵਿਸ਼ਵ ਕੱਪ-2023 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲਾ ਮੈਚ 6 ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਨਾਲ ਟੀਮ ਇੰਡੀਆ ਦੇ 4 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ।
ਅਰੁਣ ਜੇਤਲੀ ਸਟੇਡੀਅਮ 'ਚ ਬੁੱਧਵਾਰ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 8 ਵਿਕਟਾਂ 'ਤੇ 273 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਸਿਰਫ 35 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 63 ਗੇਂਦਾਂ 'ਤੇ ਸੈਂਕੜਾ ਜੜਿਆ। ਉਸ ਨੇ 131 ਦੌੜਾਂ ਦੀ ਪਾਰੀ ਖੇਡੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ 'ਚ 4 ਵਿਕਟਾਂ ਲਈਆਂ। ਵਿਰਾਟ ਕੋਹਲੀ ਨੇ 56 ਗੇਂਦਾਂ 'ਤੇ 55 ਦੌੜਾਂ ਦੀ ਨਾਟ ਆਊਟ ਪਾਰੀ ਖੇਡੀ। ਉਸ ਨੇ 35ਵੇਂ ਓਵਰ ਦੀ ਆਖਰੀ ਗੇਂਦ 'ਤੇ ਚੌਕਾ ਜੜ ਕੇ ਭਾਰਤ ਨੂੰ 8 ਵਿਕਟਾਂ ਨਾਲ ਮੈਚ ਜਿੱਤ ਦਵਾਈ। ਵਿਰਾਟ ਨੇ ਪਾਰੀ 'ਚ 6 ਚੌਕੇ ਲਗਾਏ ਅਤੇ ਸ਼੍ਰੇਅਸ ਅਈਅਰ ਨਾਲ 68 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਸ਼੍ਰੇਅਸ 25 ਦੌੜਾਂ ਬਣਾ ਕੇ ਨਾਟ ਆਊਟ ਰਹੇ।
ਰੋਹਿਤ ਨੇ 84 ਗੇਂਦਾਂ 'ਤੇ 131 ਦੌੜਾਂ ਬਣਾਈਆਂ
ਭਾਰਤ ਵੱਲੋਂ ਓਪਨਿੰਗ ਕਰਨ ਆਏ ਕਪਤਾਨ ਰੋਹਿਤ ਸ਼ਰਮਾ ਨੇ ਸ਼ੁਰੂਆਤੀ ਓਵਰਾਂ ਵਿੱਚ ਹੀ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ। ਉਸ ਨੇ 30 ਗੇਂਦਾਂ 'ਤੇ ਅਰਧ ਸੈਂਕੜੇ ਅਤੇ 63 ਗੇਂਦਾਂ 'ਤੇ ਸੈਂਕੜਾ ਲਗਾਇਆ। ਉਹ 84 ਗੇਂਦਾਂ 'ਤੇ 131 ਦੌੜਾਂ ਬਣਾ ਕੇ ਆਊਟ ਹੋਏ, ਇਸ ਪਾਰੀ 'ਚ ਉਨ੍ਹਾਂ ਨੇ 16 ਚੌਕੇ ਅਤੇ 5 ਛੱਕੇ ਲਗਾਏ।
ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਅਫਗਾਨਿਸਤਾਨ: ਰਹਿਮਾਨਉੱਲ੍ਹਾ ਗੁਰਬਾਜ਼ (ਵਕ.), ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਸ਼ੀਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ ਅਤੇ ਫਜ਼ਲਹਕ ਫਾਰੂਕੀ।
India vs Afghanistan Highlights, World Cup 2023:
नवीनतम अद्यतन
ਭਾਰਤ ਨੇ ਅਫਗਾਨਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ
ਵਿਸ਼ਵ ਕੱਪ 2023 ਵਿੱਚ ਭਾਰਤ ਦੀ ਜੇਤੂ ਮੁਹਿੰਮ ਜਾਰੀ ਹੈ। ਟੀਮ ਇੰਡੀਆ ਨੇ ਆਪਣੇ ਦੂਜੇ ਮੈਚ ਵਿੱਚ ਅਫਗਾਨਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ।ਰੋਹਿਤ ਸ਼ਰਮਾ 131 ਦੌੜਾਂ ਬਣਾ ਕੇ ਹੋਏ ਆਊਟ
ਭਾਰਤ ਨੂੰ 205 ਦੇ ਸਕੋਰ 'ਤੇ ਦੂਜਾ ਝਟਕਾ ਲੱਗਾ। ਕਪਤਾਨ ਰੋਹਿਤ ਸ਼ਰਮਾ 84 ਗੇਂਦਾਂ ਵਿੱਚ 131 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ ਵਿੱਚ 16 ਚੌਕੇ ਅਤੇ ਪੰਜ ਛੱਕੇ ਜੜੇ। ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਪਹਿਲਾ ਸੈਂਕੜਾ ਸੀ। ਰੋਹਿਤ ਨੇ ਈਸ਼ਾਨ ਨਾਲ 156 ਦੌੜਾਂ ਦੀ ਸਾਂਝੇਦਾਰੀ ਕੀਤੀ। 32.1 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਦੋ ਵਿਕਟਾਂ 'ਤੇ 252 ਦੌੜਾਂ ਹੈ।
ਰੋਹਿਤ ਸ਼ਰਮਾ ਨੇ 63 ਗੇਂਦਾਂ 'ਚ ਜੜਿਆ ਸੈਂਕੜਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 63 ਗੇਂਦਾਂ ਵਿੱਚ ਸੈਂਕੜਾ ਜੜਿਆ। ਉਹ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਮਾਮਲੇ 'ਚ ਰੋਹਿਤ ਨੇ ਮਹਾਨ ਕਪਤਾਨ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਕਪਿਲ ਦੇਵ ਨੇ 1983 ਦੇ ਵਿਸ਼ਵ ਕੱਪ ਵਿੱਚ ਜ਼ਿੰਬਾਬਵੇ ਖ਼ਿਲਾਫ਼ ਸਿਰਫ਼ 72 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ। ਰੋਹਿਤ ਦੇ ਵਨਡੇ ਕਰੀਅਰ ਦਾ ਇਹ 31ਵਾਂ ਸੈਂਕੜਾ ਸੀ। ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ਼ਾਨ ਕਿਸ਼ਨ 47 ਦੌੜਾਂ ਬਣਾ ਕੇ ਆਊਟ ਹੋਏ।- ਅਫ਼ਗਾਨਿਸਤਾਨ ਖਿਲਾਫ਼ ਭਾਰਤ ਦੀ ਠੋਸ ਸ਼ੁਰੂਆਤਭਾਰਤੀ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਇਸ਼ਾਨ ਕਿਸ਼ਨ ਨੇ ਭਾਰਤ ਨੂੰ ਠੋਸ ਸ਼ੁਰੂਆਤ ਦਿੱਤੀ ਹੈ। ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 6 ਓਵਰਾਂ ਵਿੱਚ 47 ਦੌੜਾਂ ਬਣਾ ਲਈਆਂ ਹਨ।
ਅਫ਼ਗਾਨਿਸਤਾਨ ਨੇ ਭਾਰਤ ਅੱਗੇ ਖੜ੍ਹਾ ਕੀਤਾ ਸਨਮਾਨਯੋਗ ਟੀਚਾ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਅੱਠ ਵਿਕਟਾਂ ਗੁਆ ਕੇ 50 ਓਵਰਾਂ ਵਿੱਚ 272 ਦੌੜਾਂ ਬਣਾਈਆਂ। ਅਫਗਾਨਿਸਤਾਨ ਨੇ ਭਾਰਤ ਖਿਲਾਫ ਵਨਡੇ ਵਿੱਚ ਹੁਣ ਤੱਕ ਸਭ ਤੋਂ ਵੱਧ ਸਕੋਰ ਬਣਾਏ ਹਨ। ਕਪਤਾਨ ਹਸ਼ਮਤੁੱਲਾ ਸ਼ਹੀਦੀ ਨੇ ਸਭ ਤੋਂ ਵੱਧ 80 ਦੌੜਾਂ ਦਾ ਯੋਗਦਾਨ ਪਾਇਆ। ਜਦਕਿ ਅਜ਼ਮਤੁੱਲਾ ਉਮਰਜ਼ਈ ਨੇ 62 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕਈ ਹੋਰ ਅਫਗਾਨ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ, ਪਰ ਕੋਈ ਵੀ ਵੱਡੀ ਪਾਰੀ ਨਹੀਂ ਖੇਡ ਸਕਿਆ।ਅਫਗਾਨਿਸਤਾਨ ਨੂੰ ਚੌਥਾ ਝਟਕਾ ਲੱਗਾ
ਅਫਗਾਨਿਸਤਾਨ ਦੀ ਚੌਥੀ ਵਿਕਟ 184 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਅਜ਼ਮਤੁੱਲਾ ਉਮਰਜ਼ਈ 69 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਆਊਟ ਹੋਇਆ। ਹਾਰਦਿਕ ਪਾਡਿਆਂ ਨੇ ਉਸ ਨੂੰ ਹੌਲੀ ਗੇਂਦ 'ਤੇ ਕਲੀਨ ਬੋਲਡ ਕਰ ਦਿੱਤਾ। ਉਸ ਨੇ ਆਪਣੀ ਪਾਰੀ ਵਿੱਚ ਦੋ ਚੌਕੇ ਤੇ ਚਾਰ ਛੱਕੇ ਲਗਾਏ। ਹੁਣ ਮੁਹੰਮਦ ਨਬੀ ਹਸ਼ਮਤੁੱਲਾ ਸ਼ਹੀਦੀ ਦੇ ਨਾਲ ਕ੍ਰੀਜ਼ 'ਤੇ ਹਨ। 35 ਓਵਰਾਂ ਬਾਅਦ ਬੰਗਲਾਦੇਸ਼ ਦਾ ਸਕੋਰ 189/4 ਹੈ।
ਅਫਗਾਨਿਸਤਾਨ ਨੂੰ ਦੋ ਹੋਰ ਝਟਕੇ ਲੱਗੇ; 3 ਵਿਕਟਾਂ ਦੇ ਨੁਕਸਾਨ 'ਤੇ 83 ਦੌੜਾਂ
ਅਫਗਾਨਿਸਤਾਨ ਨੂੰ 63 ਦੇ ਸਕੋਰ 'ਤੇ ਦੂਜਾ ਝਟਕਾ ਲੱਗਾ। ਹੁਣ ਅਫਗਾਨਿਸਤਾਨ ਨੂੰ 63 ਦੇ ਸਕੋਰ 'ਤੇ ਤੀਜਾ ਝਟਕਾ ਲੱਗਾ ਹੈ। ਸ਼ਾਰਦੁਲ ਠਾਕੁਰ ਨੇ ਰਹਿਮਤ ਸ਼ਾਹ ਨੂੰ ਰਹਿਮਾਨੁੱਲਾ ਗੁਰਬਾਜ਼ ਦਾ ਸ਼ਾਨਦਾਰ ਕੈਚ ਲੈ ਤੋਂ ਬਾਅਦ ਰਹਿਮਤ ਸ਼ਾਹ ਨੂੰ ਐਲ.ਬੀ.ਡਬਲਯੂ ਆਊਟ ਕਰ ਦਿੱਤਾ। ਰਹਿਮਤ ਨੇ 22 ਗੇਂਦਾਂ ਵਿੱਚ 16 ਦੌੜਾਂ ਦੀ ਪਾਰੀ ਖੇਡੀ। ਫਿਲਹਾਲ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਅਤੇ ਅਜ਼ਮਤੁੱਲਾ ਉਮਰਜ਼ਈ ਕਰੀਜ਼ 'ਤੇ ਹਨ। 14 ਓਵਰਾਂ ਤੋਂ ਬਾਅਦ ਅਫਗਾਨਿਸਤਾਨ ਦਾ ਸਕੋਰ ਤਿੰਨ ਵਿਕਟਾਂ 'ਤੇ 66 ਦੌੜਾਂ ਹੈ।ਅਫ਼ਗਾਨਿਸਤਾਨ ਨੂੰ ਲੱਗਾ ਪਹਿਲਾਂ ਝਟਕਾ
ਅਫ਼ਗਾਨਿਸਤਾਨ ਨੂੰ ਸੱਤਵੇਂ ਓਵਰ ਵਿੱਚ ਪਹਿਲਾਂ ਝਟਕਾ ਲੱਗਾ। ਜਸਪ੍ਰੀਤ ਬੁਮਰਾਹ ਨੇ ਜਨਾਰਦਨ ਨੂੰ ਕੇਐਲ ਰਾਹੁਲ ਦੇ ਹੱਥੋਂ ਕੈਚ ਆਊਟ ਕਰਵਾਇਆ। ਟੀਮ ਦੀਆਂ ਇੱਕ ਵਿਕਟ ਦੇ ਨੁਕਸਾਨ ਉਤੇ 32 ਦੌੜਾਂ ਹੋ ਗਈਆ ਹਨ। ਜਨਾਰਦਨ 22 ਦੌੜਾਂ ਬਣਾ ਕੇ ਹੋਏ ਆਊਟ।ਭਾਰਤ ਚੌਥੇ ਓਵਰ 'ਚ ਆਪਣਾ ਇੱਕ ਰਿਵਿਊ ਗੁਆਇਆ
ਭਾਰਤ ਨੇ ਚੌਥੇ ਓਵਰ ਵਿੱਚ ਹੀ ਪਹਿਲਾ ਰਿਵਿਊ ਗੁਆ ਦਿੱਤਾ ਹੈ ਅਤੇ ਟੀਮ ਇੰਡੀਆ ਕੋਲ ਬਾਕੀ ਪਾਰੀ ਲਈ ਸਿਰਫ਼ ਇੱਕ ਰਿਵਿਊ ਬਚਿਆ ਹੈ। ਸਿਰਾਜ ਦੀ ਗੇਂਦ 'ਤੇ ਇਬਰਾਹਿਮ ਜ਼ਾਦਰਾਨ ਖਿਲਾਫ ਐੱਲ.ਬੀ.ਡਬਲਿਊ. ਦੀ ਜ਼ੋਰਦਾਰ ਅਪੀਲ ਕੀਤੀ ਗਈ। ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ ਤੇ ਰੋਹਿਤ ਨੇ ਰਿਵਿਊ ਲਿਆ। ਰੀਪਲੇਅ ਨੇ ਦਿਖਾਇਆ ਕਿ ਗੇਂਦ ਸਟੰਪ ਤੋਂ ਬਾਹਰ ਜਾ ਰਹੀ ਸੀ। ਪੰਜ ਓਵਰਾਂ ਬਾਅਦ ਅਫਗਾਨਿਸਤਾਨ ਦਾ ਸਕੋਰ 19/0 ਹੈ।