MS Dhoni in Hospital: IPL 2023 ਖ਼ਤਮ ਹੁੰਦੇ ਹੀ ਹਸਪਤਾਲ ਪਹੁੰਚੇ MS ਧੋਨੀ! ਜਾਣੋ ਸਿਹਤ ਦਾ ਹਾਲ
MS Dhoni Injury: ਇੰਡੀਅਨ ਪ੍ਰੀਮੀਅਰ ਲੀਗ 2023 ਦਾ ਫਾਈਨਲ ਜਿੱਤਣ ਤੋਂ ਬਾਅਦ, MS Dhoni ਨੂੰ ਹਸਪਤਾਲ ਜਾਣਾ ਪਿਆ। ਧੋਨੀ ਨੂੰ ਸੀਜ਼ਨ ਦੇ ਮੱਧ `ਚ ਸੱਟ ਨਾਲ ਜੂਝਦੇ ਦੇਖਿਆ ਗਿਆ ਸੀ।
MS Dhoni in Hospital News: ਇੰਡੀਅਨ ਪ੍ਰੀਮੀਅਰ ਲੀਗ 2023 (IPL2023) ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਗਿਆ। ਇਸ ਮੈਚ 'ਚ ਗੁਜਰਾਤ ਦੀ ਪਾਰੀ 'ਚ ਐੱਮ.ਐੱਸ.ਧੋਨੀ ਵਿਕਟਕੀਪਿੰਗ ਦੌਰਾਨ ਜ਼ਖਮੀ ਹੋ ਗਏ ਸਨ। ਧੋਨੀ ਇਸ ਦੌਰਾਨ ਕਾਫੀ ਦਰਦ 'ਚ ਨਜ਼ਰ ਆਏ। ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਧੋਨੀ ਸੱਟ ਨਾਲ ਜੂਝ ਰਹੇ ਸਨ ਪਰ ਧੋਨੀ ਨੇ ਸੀਜ਼ਨ 16 ਵਿੱਚ ਲਗਾਤਾਰ ਮੈਚ ਖੇਡੇ। ਅਜਿਹੇ 'ਚ ਸੀਜ਼ਨ ਖਤਮ ਹੁੰਦੇ ਹੀ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ ਹੈ।
ਪੂਰੇ IPL 2023 ਦੌਰਾਨ ਧੋਨੀ ਨੂੰ ਗੋਡੇ ਦੇ ਦਰਦ (ਧੋਨੀ ਗੋਡੇ ਦੀ ਸੱਟ) ਤੋਂ ਪੀੜਤ ਦੇਖਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਿਵੇਂ ਹੀ IPL 2023 ਖਤਮ ਹੋਇਆ, ਉਹ ਹਸਪਤਾਲ ਗਿਆ ਅਤੇ ਆਪਣਾ ਟੈਸਟ ਕਰਵਾਇਆ। ਖਬਰਾਂ ਹਨ ਕਿ ਧੋਨੀ ਆਪਣੇ ਗੋਡੇ ਦੇ ਇਲਾਜ ਲਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਗਏ ਹਨ। ਸੱਟ ਕਿੰਨੀ ਗੰਭੀਰ ਹੈ ਇਹ ਪਤਾ ਲਗਾਉਣ ਲਈ ਇਸ ਹਫ਼ਤੇ ਉਹਨਾਂ ਦੇ ਕਈ ਟੈਸਟ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ: Punjab Cabinet Expansion: ਪੰਜਾਬ ਨੂੰ ਮਿਲੇ 2 ਨਵੇਂ ਮੰਤਰੀ; ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਨੇ ਲਿਆ ਹਲਫ਼
ਇੰਡੀਅਨ ਪ੍ਰੀਮੀਅਰ ਲੀਗ 2023 ਦੌਰਾਨ CSK ਕੋਚ ਸਟੀਫਨ ਫਲੇਮਿੰਗ ਨੇ ਵੀ ਧੋਨੀ ਦੀ ਸੱਟ 'ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਸੀ, 'ਉਸ ਦੇ ਗੋਡੇ 'ਤੇ ਸੱਟ ਲੱਗੀ ਹੈ ਅਤੇ ਤੁਸੀਂ ਇਹ ਧੋਨੀ ਦੀਆਂ ਕੁਝ ਹਰਕਤਾਂ ਤੋਂ ਵੀ ਦੇਖ ਸਕਦੇ ਹੋ।' ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਐਸਕੇ ਦੇ ਕਪਤਾਨ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਮੀਦ ਹੈ ਕਿ ਉਹ ਠੀਕ ਹੋ ਜਾਵੇਗਾ। ਧੋਨੀ ਜਦੋਂ ਆਈ.ਪੀ.ਐੱਲ. ਦਾ ਫਾਈਨਲ ਖੇਡਣ ਆਏ ਤਾਂ ਵੀ ਜਦੋਂ ਉਹ ਆਪਣੀ ਬੱਸ ਤੋਂ ਹੇਠਾਂ ਉਤਰ ਰਹੇ ਸਨ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਕਾਫੀ ਪਰੇਸ਼ਾਨੀ 'ਚ ਹਨ।
ਦੱਸ ਦੇਈਏ ਕਿ IPL ਮੈਚਾਂ ਦੌਰਾਨ ਧੋਨੀ ਦੇ ਕਈ ਅਜਿਹੇ ਵੀਡੀਓ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਗੋਡੇ 'ਤੇ ਸੱਟ ਲੱਗੀ ਹੈ। ਇਸ ਕਾਰਨ ਧੋਨੀ ਦੇ ਵਿਕਟਾਂ ਵਿਚਕਾਰ ਦੌੜਨ 'ਚ ਦਿੱਕਤ ਆਈ। ਇਹ ਵੀ ਕਾਰਨ ਸੀ ਕਿ ਉਹ ਅੰਤ 'ਚ ਬੱਲੇਬਾਜ਼ੀ ਕਰਨ ਲਈ ਆਏ ਸੀ। ਸੋਮਵਾਰ ਨੂੰ ਆਈਪੀਐਲ 2023 ਦਾ ਫਾਈਨਲ ਮੈਚ ਖੇਡਿਆ ਗਿਆ ਸੀ। ਇਸ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ 5ਵੀਂ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਸੀ।