Women T20 World Cup: ਫਾਈਨਲ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਟੀਮ `ਤੇ ਪੈਸਿਆਂ ਦੀ ਬਰਸਾਤ, ਟੀਮ ਇੰਡੀਆ ਨੂੰ ਵੀ ਮਿਲੇ ਕਰੋੜਾਂ
Women T20 World Cup: ਨਿਊਜ਼ੀਲੈਂਡ ਟੀਮ ਨੇ ਦੁਬਈ `ਚ ਖੇਡੇ ਗਏ ਫਾਈਨਲ `ਚ ਦੱਖਣੀ ਅਫਰੀਕਾ ਨੂੰ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਨਿਊਜ਼ੀਲੈਂਡ ਦੀ ਟੀਮ ਇੱਥੇ 2009 ਅਤੇ 2010 ਵਿੱਚ ਉਪ ਜੇਤੂ ਰਹੀ ਸੀ।
Women T20 World Cup: ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦਾ ਲੰਬੇ ਸਮੇਂ ਤੋਂ ਚੱਲੇ ਆ ਰਹੇ ਆਈਸੀਸੀ ਟੂਰਨਾਮੈਂਟ ਖਿਤਾਬ ਦਾ ਸੋਕਾ ਖਤਮ ਹੋ ਗਿਆ ਹੈ। ਕੀਵੀ ਟੀਮ ਨੇ ਦੁਬਈ 'ਚ ਖੇਡੇ ਗਏ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਨਿਊਜ਼ੀਲੈਂਡ ਦੀ ਟੀਮ ਇੱਥੇ 2009 ਅਤੇ 2010 ਵਿੱਚ ਉਪ ਜੇਤੂ ਰਹੀ ਸੀ। ਖ਼ਿਤਾਬੀ ਮੁਕਾਬਲੇ ਵਿੱਚ ਇਸ ਟੀਮ ਨੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਹਰਾਇਆ, ਜਿਸ ਨੇ ਲਗਾਤਾਰ ਦੂਜੀ ਵਾਰ ਫਾਈਨਲ ਦੀ ਟਿਕਟ ਕਟਾਈ ਸੀ। ਨਿਊਜ਼ੀਲੈਂਡ ਦੀ ਟੀਮ ਉੱਤੇ ਖਿਤਾਬ ਜਿੱਤਣ ਤੋਂ ਬਾਅਦ ਪੈਸੇ ਦੀ ਬਰਸਾਤ ਹੋ ਗਈ ਹੈ। ਉਸ ਨੂੰ ਵਿਸ਼ਵ ਕੱਪ ਜਿੱਤਣ ਲਈ ਕੁੱਲ 21.40 ਕਰੋੜ ਰੁਪਏ ਦੀ ਰਕਮ ਮਿਲੀ, ਜਿਸ ਵਿੱਚੋਂ 19.67 ਕਰੋੜ ਰੁਪਏ ਖਿਤਾਬ ਜਿੱਤਣ ਲਈ ਦਿੱਤੇ ਗਏ।
ਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਹਾਰਨ ਵਾਲੀ ਉਪ ਜੇਤੂ ਦੱਖਣੀ ਅਫ਼ਰੀਕਾ ਟੀਮ ਦੇ ਖਾਤੇ ਵਿੱਚ ਕੁੱਲ 11.56 ਕਰੋੜ ਰੁਪਏ ਗਏ, ਜਿਸ ਵਿੱਚ ਦੂਜੇ ਸਥਾਨ ’ਤੇ ਰਹਿਣ ਲਈ 9.83 ਕਰੋੜ ਰੁਪਏ ਸ਼ਾਮਲ ਸਨ। ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਭਾਰਤੀ ਟੀਮ ਨੇ ਇਸ ਵਿਸ਼ਵ ਕੱਪ ਵਿੱਚ ਦੋ ਮੈਚ ਜਿੱਤੇ ਸਨ। ਇਸ ਦੇ ਲਈ ਉਸ ਨੂੰ 3.74 ਕਰੋੜ ਰੁਪਏ ਮਿਲੇ ਹਨ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਇਸ ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ਵਿੱਚ ਨਿਊਜ਼ੀਲੈਂਡ ਨੂੰ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਸੀ।
ਫਾਈਨਲ ਮੈਚ
ਅਮੇਲੀਆ ਕੇਰ ਦੀ ਹਰਫਨਮੌਲਾ ਖੇਡ ਦੇ ਦਮ 'ਤੇ ਨਿਊਜ਼ੀਲੈਂਡ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ। 'ਪਲੇਅਰ ਆਫ ਦਾ ਮੈਚ' ਕੇਰ ਨੇ ਬੱਲੇਬਾਜ਼ੀ ਨਾਲ 43 ਦੌੜਾਂ ਬਣਾ ਕੇ ਤਿੰਨ ਵਿਕਟਾਂ ਲੈ ਕੇ ਮੈਚ 'ਤੇ ਨਿਊਜ਼ੀਲੈਂਡ ਦਾ ਦਬਦਬਾ ਕਾਇਮ ਕੀਤਾ। ਉਸ ਨੇ ਬਰੂਕ ਹੈਲੀਡੇ (38) ਨਾਲ ਚੌਥੇ ਵਿਕਟ ਲਈ 44 ਗੇਂਦਾਂ ਵਿੱਚ 57 ਦੌੜਾਂ ਦੀ ਸਾਂਝੇਦਾਰੀ ਕਰਕੇ ਵੱਡੇ ਸਕੋਰ ਦੀ ਨੀਂਹ ਰੱਖੀ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਪੰਜ ਵਿਕਟਾਂ 'ਤੇ 158 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੇ ਪਿਛਲੀ ਵਾਰ ਦੇ ਉਪ ਜੇਤੂ ਦੱਖਣੀ ਅਫਰੀਕਾ ਨੂੰ 9 ਵਿਕਟਾਂ 'ਤੇ 126 ਦੌੜਾਂ 'ਤੇ ਰੋਕ ਕੇ ਚੈਂਪੀਅਨ ਬਣਨ ਦਾ ਸੁਪਨਾ ਸਾਕਾਰ ਨਹੀਂ ਹੋਣ ਦਿੱਤਾ।