Olympic Paris 2024: ਓਲੰਪਿਕ ਖੇਡਾਂ ਵਿੱਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮ ਮੁਕਾਬਲਾ ਖੇਡਿਆ ਗਿਆ। ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 'ਚ ਸ਼ੁੱਕਰਵਾਰ (2 ਅਗਸਤ) ਨੂੰ ਆਸਟ੍ਰੇਲੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਓਲੰਪਿਕ 'ਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਐਸਟ੍ਰੋਟਰਫ 'ਤੇ ਹਰਾਇਆ। 1972 ਤੋਂ ਓਲੰਪਿਕ ਵਿੱਚ ਐਸਟ੍ਰੋਟਰਫ ਉੱਤੇ ਹਾਕੀ ਖੇਡੀ ਜਾਂ ਰਹੀ ਹੈ। ਇਸ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਹਰਾਇਆ ਹੈ। ਇਸ ਜਿੱਤ ਨਾਲ ਭਾਰਤ ਨੇ ਓਲਪਿੰਕ ਖੇਡਾਂ ਦੇ ਆਸਟ੍ਰੇਲੀਆ ਨੂੰ 3-2 ਨਾਲ ਹਰਾ ਕੇ 52 ਸਾਲਾਂ ਦਾ ਸੋਕਾ ਖਤਮ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਭਾਰਤੀ ਟੀਮ ਪੂਲ ਬੀ ਤੋਂ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਚੁੱਕੀ ਹੈ। ਆਸਟ੍ਰੇਲੀਆ ਖਿਲਾਫ ਜਿੱਤ ਨਾਲ ਉਸਦੀ ਰੈਂਕਿੰਗ 'ਚ ਫਰਕ ਪਵੇਗਾ। ਇਸ ਤੋਂ ਪਹਿਲਾਂ ਇਸ ਨੂੰ ਪਿਛਲੇ ਓਲੰਪਿਕ ਚੈਂਪੀਅਨ ਬੈਲਜੀਅਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟਰੇਲੀਆ ਤੋਂ ਇਲਾਵਾ ਉਸ ਨੇ ਨਿਊਜ਼ੀਲੈਂਡ ਅਤੇ ਆਇਰਲੈਂਡ ਨੂੰ ਹਰਾਇਆ। ਅਰਜਨਟੀਨਾ ਨਾਲ ਡਰਾਅ ਰਿਹਾ ਸੀ। ਭਾਰਤ ਤੋਂ ਇਲਾਵਾ ਬੈਲਜੀਅਮ, ਆਸਟਰੇਲੀਆ ਅਤੇ ਅਰਜਨਟੀਨਾ ਨੇ ਪੂਲ ਬੀ ਤੋਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ।


ਓਲੰਪਿਕ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤੀ ਟੀਮ ਲਈ ਡਿਫੈਂਸ ਦੇ ਫਰਜ਼ ਨੂੰ ਬਾਖੂਬੀ ਨਿਭਾਉਂਦੇ ਹੋਏ ਲਗਾਤਾਰ ਪੈਨਲਟੀ ਕਾਰਨਰ ਅਤੇ ਪੈਨਲਟੀ ਸਟਰੋਕਾਂ ਤੋਂ ਗੋਲ ਕਰਕੇ ਟੀਮ ਨੂੰ ਜਿੱਤ ਵੱਲ ਲਿਜਾਇਆ। ਉਸ ਨੇ ਆਸਟ੍ਰੇਲੀਆਈ ਟੀਮ ਖਿਲਾਫ ਉਹੀ ਕਾਰਨਾਮਾ ਕੀਤਾ, ਜਿਸ ਨੇ ਪਿਛਲੇ ਕਈ ਸਾਲਾਂ 'ਚ ਓਲੰਪਿਕ, ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ 'ਚ ਟੀਮ ਇੰਡੀਆ ਨੂੰ ਕਾਫੀ ਤਕਲੀਫ ਦਿੱਤੀ ਸੀ। ਆਖਿਰਕਾਰ 1972 ਤੋਂ ਬਾਅਦ ਪਹਿਲੀ ਵਾਰ ਟੀਮ ਇੰਡੀਆ ਨੇ ਓਲੰਪਿਕ 'ਚ ਆਸਟ੍ਰੇਲੀਆ ਖਿਲਾਫ ਆਪਣੀ ਕਈ ਹਾਰਾਂ ਦਾ ਬਦਲਾ ਲੈ ਲਿਆ।