Pakistan vs Afghanistan: ਅਫਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਅੱਜ ਫਸਵਾਂ ਮੁਕਾਬਲਾ, ਜਾਣੋ ਪਿਚ ਰਿਪੋਰਟ ਤੇ ਮੈਚ ਦਾ ਵੇਰਵਾ
Pakistan vs Afghanistan World Cup 2023:ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ 22ਵਾਂ ਮੈਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੇਨਈ ਵਿੱਚ ਹੋਣ ਜਾ ਰਿਹਾ ਹੈ।
Pakistan vs Afghanistan: ਭਾਰਤ ਅਤੇ ਆਸਟ੍ਰੇਲੀਆ ਖਿਲਾਫ ਲਗਾਤਾਰ ਦੋ ਮੈਚਾਂ 'ਚ ਹਾਰ ਦਾ ਸਾਹਮਣਾ ਕਰਨ ਵਾਲੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਨੇ ਐਤਵਾਰ ਨੂੰ ਵਾਅਦਾ ਕੀਤਾ ਕਿ ਅਫਗਾਨਿਸਤਾਨ ਖਿਲਾਫ 23 ਅਕਤੂਬਰ ਨੂੰ ਹੋਣ ਵਾਲੇ ਮੈਚ 'ਚ ਉਨ੍ਹਾਂ ਦੀ ਟੀਮ ਨਵੀਂ ਦਿੱਖ ਦੇਵੇਗੀ। ਸੋਮਵਾਰ ਨੂੰ ਅਫਗਾਨਿਸਤਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਇਮਾਮ-ਉਲ-ਹੱਕ ਨੇ ਕਿਹਾ ਕਿ ਅਸੀਂ ਚਾਰ ਮੈਚ ਖੇਡੇ ਹਨ ਅਤੇ ਦੋ ਜਿੱਤੇ ਹਨ ਅਤੇ ਦੋ ਹਾਰੇ ਹਨ।
ਸਾਡਾ ਮੰਨਣਾ ਹੈ ਕਿ ਅਸੀਂ ਪਿਛਲੇ ਦੋ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਖੁੰਝ ਗਏ। ਉਹਨਾਂ ਨੇ ਕਿਹਾ, ਹੁਣ ਸਾਨੂੰ ਬਿਹਤਰੀਨ ਖੇਡ ਖੇਡਣਾ ਹੋਵੇਗਾ, ਕਿਉਂਕਿ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਤੁਸੀਂ ਮੈਚ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹੋ।
ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ 22ਵਾਂ ਮੈਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੇਨਈ ਵਿੱਚ ਹੋਣ ਜਾ ਰਿਹਾ ਹੈ। ਪਾਕਿਸਤਾਨ ਕ੍ਰਿਕਟ ਟੀਮ ਨੇ ਟੂਰਨਾਮੈਂਟ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਸੀ ਅਤੇ ਲਗਾਤਾਰ ਦੋ ਮੈਚ ਜਿੱਤੇ ਸਨ ਪਰ ਹੁਣ ਉਸ ਨੂੰ ਲਗਾਤਾਰ ਤੀਜੀ ਹਾਰ ਦਾ ਖ਼ਤਰਾ ਹੈ। ਦੋ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਪਹਿਲਾਂ ਭਾਰਤ ਹੱਥੋਂ ਅਤੇ ਫਿਰ ਆਸਟ੍ਰੇਲੀਆ ਹੱਥੋਂ ਕਰਾਰੀ ਹਾਰ ਝੱਲਣੀ ਪਈ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਹੁਣ ਅਫਗਾਨਿਸਤਾਨ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਲਟਫੇਰ ਕਰਨ ਵਿਚ ਮਾਹਿਰ ਹੈ।
ਹਾਲਾਂਕਿ ਆਈਸੀਸੀ ਵਨਡੇ ਵਿਸ਼ਵ ਕੱਪ ਦੀ ਸ਼ੁਰੂਆਤ ਅਫਗਾਨਿਸਤਾਨ ਕ੍ਰਿਕਟ ਟੀਮ ਲਈ ਕੁਝ ਖਾਸ ਨਹੀਂ ਰਹੀ ਪਰ ਦਿੱਲੀ'ਚ ਇੰਗਲੈਂਡ ਖਿਲਾਫ ਜਿੱਤ ਟੀਮ ਲਈ ਬੂਸਟਰ ਦਾ ਕੰਮ ਕਰੇਗੀ। ਅਜਿਹੇ 'ਚ ਆਓ ਜਾਣਦੇ ਹਾਂ ਵਨਡੇ ਕ੍ਰਿਕਟ 'ਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਬਣੇ ਰਿਕਾਰਡ ਬਾਰੇ?
ਅੰਕੜਿਆਂ ਦੇ ਨਜ਼ਰੀਏ ਤੋਂ ਪਾਕਿਸਤਾਨੀ ਟੀਮ ਅਫਗਾਨਿਸਤਾਨ ਤੋਂ ਬਿਹਤਰ ਰਹੀ ਹੈ। ਹਾਲਾਂਕਿ ਅਫਗਾਨ ਲੜਾਕਿਆਂ ਨੇ ਕਿਸੇ ਵੀ ਮੈਚ 'ਚ ਆਸਾਨੀ ਨਾਲ ਹਾਰ ਨਹੀਂ ਮੰਨੀ। ਰਿਕਾਰਡਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਕੁੱਲ 7 ਵਨਡੇ ਮੈਚ ਖੇਡੇ ਗਏ ਹਨ। ਇਸ ਦੌਰਾਨ ਪਾਕਿਸਤਾਨੀ ਟੀਮ ਨੇ ਸਾਰੇ ਮੈਚ ਜਿੱਤੇ ਹਨ। ਅਜਿਹੇ 'ਚ ਅਫਗਾਨਿਸਤਾਨ ਕੋਲ ਚੇਨਈ 'ਚ ਪਾਕਿਸਤਾਨ ਖਿਲਾਫ਼ ਪਹਿਲੀ ਜਿੱਤ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ।